ਜਲੰਧਰ (ਸੋਨੂੰ)- ਪਿਛਲੇ ਦਿਨੀਂ ‘ਭਾਰਤ ਦੇ ਸਵਿੱਟਜ਼ਰਲੈਂਡ’ ਕਹੇ ਜਾਂਦੇ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ 26 ਭਾਰਤੀਆਂ ਨੂੰ ਕਾਇਰਾਨਾ ਢੰਗ ਨਾਲ ਕਤਲੇਆਮ ਕਰਨ ਦੀ ਘਟਨਾ ਨੇ ਪੂਰੇ ਭਾਰਤ ਵਾਸੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇਸ ਦੇ ਪ੍ਰਤੀਕਰਮ ਵਿੱਚ ਸਰਕਾਰ ਵੱਲੋਂ ਪਾਕਿਸਤਾਨ ਅਧਿਕਾਰਿਤ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰਨ ਲਈ ਤਿੰਨੇ ਸੈਨਾਵਾਂ ਦੇ ਸਹਿਯੋਗ ਨਾਲ 'ਆਪਰੇਸ਼ਨ ਸਿੰਦੂਰ' ਲਾਂਚ ਕੀਤਾ ਗਿਆ। ਇਸ ਤੋਂ ਬਾਅਦ ਪਾਕਿਸਤਾਨੀ ਸੈਨਾ ਨੇ ਭਾਰਤ 'ਤੇ ਹਵਾਈ ਅਤੇ ਜ਼ਮੀਨੀ ਹਮਲੇ ਸ਼ੁਰੂ ਕਰ ਦਿੱਤੇ ।

ਇਸ ਜੰਗ ਵਰਗੀ ਸੰਕਟਕਾਲੀਨ ਸਥਿਤੀ ਵਿੱਚ ਵਿਸ਼ਵ ਦੀ ਸਭ ਤੋਂ ਵੱਡੀ ਨੌਜਵਾਨਾਂ ਦੀ ਵਰਦੀਧਾਰੀ ਸੰਸਥਾ ਐੱਨ. ਸੀ. ਸੀ. ਜਿਸ ਨੂੰ ਕਿ 'ਰੱਖਿਆ ਦੀ ਦੂਜੀ ਕਤਾਰ' ਵੀ ਕਿਹਾ ਜਾਂਦਾ ਹੈ, ਦਾ ਹਰਕਤ ਵਿੱਚ ਆਉਣਾ ਲਾਜ਼ਮੀ ਸੀ। ਡਾਇਰੈਕਟਰ ਜਨਰਲ ਐੱਨ. ਸੀ. ਸੀ. ਲੈਫਟੀਨੈਟ ਜਨਰਲ ਗੁਰਬੀਰਪਾਲ ਸਿੰਘ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਦੇਸ਼ ਭਰ ਵਿੱਚ ਐੱਨ. ਸੀ. ਸੀ. ਕੈਡਿਟਾਂ ਨੂੰ ਜੰਗੀ ਪੱਧਰ 'ਤੇ ਸਿਖਲਾਈ ਸ਼ੁਰੂ ਕਰਵਾਈ ਗਈ। ਇਸ 'ਤੇ ਅਧੀਨ ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ, 2 ਪੰਜਾਬ ਬਟਾਲੀਅਨ ਐੱਨ. ਸੀ. ਸੀ. ਜਲੰਧਰ ਦੀ ਯੋਗ ਅਗਵਾਈ ਵਿੱਚ ਵੱਖ-ਵੱਖ ਸਿੱਖਿਆ ਸੰਸਥਾਵਾਂ ਦੇ ਐੱਨ. ਸੀ. ਸੀ. ਕੈਡਿਟਾਂ ਨੂੰ ਸਿਵਿਲ ਡਿਫੈਂਸ ਅਤੇ ਬਚਾਅ ਤਕਨੀਕਾ ਦੀ ਸਿਖਲਾਈ ਦਿੱਤੀ ਗਈ ।

ਇਹ ਵੀ ਪੜ੍ਹੋ: ਪੰਜਾਬ 'ਚ ਰੂਹ ਕੰਬਾਊ ਵਾਰਦਾਤ, ਖੇਤਾਂ 'ਚ ਵਿਅਕਤੀ ਦਾ ਕਤਲ, ਟਰੈਕਟਰ ਨਾਲ ਦੂਰ ਤੱਕ ਘੜੀਸਿਆ
ਸਕੂਲ ਆਫ਼ ਐਮੀਨੈਂਸ ਟਾਂਡਾ ਵਿਖੇ ਸਟੇਟ ਡਿਜਾਸਟਰ ਰਿਸਪਾਂਸ ਫੋਰਸ ਦੀ 7ਵੀਂ ਬਟਾਲੀਅਨ, ਬਠਿੰਡਾ ਦੀ 16 ਮੈਂਬਰੀ ਟੀਮ ਵੱਲੋਂ ਅਸਿਸਟੈਂਟ ਕਮਾਂਡਰ ਪੰਕਜ ਸ਼ਰਮਾ ਦੀ ਅਗਵਾਈ ਵਿੱਚ ਐੱਨ. ਸੀ. ਸੀ. ਕੈਡਿਟਾਂ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਜੰਗ ਦੇ ਹਾਲਾਤਾਂ ਵਿੱਚ ਦਿਨ ਅਤੇ ਰਾਤ ਸਮੇਂ ਹਵਾਈ ਹਮਲੇ ਦੀ ਸਥਿਤੀ, ਅੱਗ ਲੱਗ ਜਾਣ ਦੀ ਸਥਿਤੀ, ਕੁਦਰਤੀ ਅਤੇ ਮਨੁੱਖੀ ਆਪਦਾ ਦੀ ਸਥਿਤੀ ਵਿੱਚ ਜ਼ਖ਼ਮੀਆਂ ਅਤੇ ਬੀਮਾਰਾਂ ਨੂੰ ਮੁੱਢਲੀ ਸਹਾਇਤਾ ਦੀਆਂ ਵਿਧੀਆਂ ਸਿਖਾਈਆਂ ਗਈਆਂ ਤਾਂ ਜੋ ਆਪਾਤਕਾਲੀਨ ਸਥਿਤੀ ਵਿੱਚ ਤੁਰੰਤ ਸਹਾਇਤਾ ਪਹੁੰਚਾਈ ਜਾ ਸਕੇ।

ਇਹ ਵੀ ਪੜ੍ਹੋ: ਫਗਵਾੜਾ 'ਚ ਵੱਡੀ ਵਾਰਦਾਤ, ਨਿੱਜੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਬੇਰਹਿਮੀ ਨਾਲ ਕਤਲ

ਪ੍ਰਿੰਸੀਪਲ ਰਾਜੇਸ਼ ਕੁਮਾਰ ਨੇ ਕਮਾਂਡਿੰਗ ਅਫ਼ਸਰ ਕਰਨਲ ਵਿਨੋਦ ਜੋਸ਼ੀ ਅਤੇ ਅਸਿਸਟੈਂਟ ਕਮਾਂਡਿੰਗ ਅਫ਼ਸਰ ਪੰਕਜ ਸ਼ਰਮਾ ਨੇ ਭਾਰਤੀ ਯੁਵਾਵਾਂ ਨੂੰ ਦੇਸ਼ ਦੀ ਬਾਹਰੀ ਅਤੇ ਅੰਦਰੂਨੀ ਸਰਹੱਦਾਂ ਦੀ ਸੁਰੱਖਿਆ ਅਤੇ ਹਰੇਕ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਦਾ ਜ਼ਜ਼ਬਾ ਭਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਐੱਨ. ਸੀ. ਸੀ. ਅਫ਼ਸਰ ਵਿਪੁਲ ਸਿੰਘ ਵੱਲੋਂ ਉਕਤ ਸਿਖਲਾਈ ਪ੍ਰੋਗਰਾਮ ਦੇ ਪ੍ਰਬੰਧ ਅਤੇ ਸੰਚਾਲਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਗਿਆ। ਇਸ ਪੂਰੀ ਸਿਖਲਾਈ ਦੌਰਾਨ ਸਮੂਹ ਸਟਾਫ਼ ਅਤੇ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, Alert ਰਹਿਣ ਇਹ ਜ਼ਿਲ੍ਹੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਬਿਆਸ ਦਰਿਆ ਮੰਡ ਖੇਤਰ 'ਚੋਂ 25,000 ਕਿਲੋ ਲਾਹਣ ਸਣੇ 10 ਟੀਨ ਤੇ 25 ਤਰਪਾਲਾਂ ਬਰਾਮਦ
NEXT STORY