ਸੰਗਰੂਰ (ਅਨੀਸ਼)-ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਵੱਲੋਂ ਡਾ. ਅਰੁਣ ਗੁਪਤਾ ਸਿਵਲ ਸਰਜਨ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਐੱਸ. ਐੱਮ. ਓ. ਸ਼ੇਰਪੁਰ ਡਾ. ਜਸਵੰਤ ਸਿੰਘ ਦੀ ਅਗਵਾਈ ਹੇਠ ਪਿੰਡ ਖੇਡ਼ੀ ਕਲਾਂ ਅਤੇ ਸ਼ੇਰਪੁਰ ਵਿਖੇ ਭਰੂਣ-ਹੱਤਿਆ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਸੈਮੀਨਾਰਾਂ ਨੂੰ ਸੰਬੋਧਨ ਕਰਦਿਆਂ ਬੀ. ਈ. ਈ . ਤਰਸੇਮ ਸਿੰਘ ਨੇ ਕਿਹਾ ਕਿ ਸਾਨੂੰ ਧੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਹਰ ਖੇਤਰ ’ਚ ਲਡ਼ਕੀਆਂ ਮੋਹਰੀ ਹਨ। ਉਨ੍ਹਾਂ ਭਰੂਣ-ਹੱਤਿਆ ਨੂੰ ਜਿਥੇ ਪਾਪ ਦੱਸਿਆ, ਉਥੇ ਕਿਹਾ ਕਿ ਲਡ਼ਕੀ ਨੂੰ ਮਾਂ ਦੇ ਗਰਭ ’ਚ ਕਤਲ ਕਰਨਾ ਕਾਨੂੰਨੀ ਜੁਰਮ ਹੈ। ਇਸ ਲਈ ਸਰਕਾਰ ਵੱਲੋਂ ਪੀ. ਸੀ. ਪੀ. ਐੱਨ. ਡੀ. ਟੀ . ਐਕਟ ਬਣਾਇਆ ਗਿਆ ਹੈ ਤਾਂ ਕਿ ਇਸ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ। ਇਸ ਸਮੇਂ ਬੀ. ਈ. ਈ. ਤਰਸੇਮ ਸਿੰਘ ਨੇ ਦੱਸਿਆ ਕਿ ਗਰਭ ਧਾਰਨ ਤੋਂ ਪਹਿਲਾਂ ਜਾਂ ਗਰਭ ਦੌਰਾਨ ਬੱਚੇ ਦਾ ਲਿੰਗ ਚੁਣਨਾ/ਪਤਾ ਲਗਾਉਣਾ ਕਾਨੂੰਨ ਜੁਰਮ ਹੈ। ਜਾਂਚ ਕਰਨ ਵਾਲੇ ਨੂੰ 10,000 ਰੁਪਏ ਜੁਰਮਾਨਾ ਅਤੇ 3 ਸਾਲ ਦੀ ਕੈਦ, ਲਿੰਗ ਪਤਾ ਕਰਵਾਉਣ ਲਈ ਹੱਂਲਾਸ਼ੇਰੀ ਦੇਣ ਵਾਲੇ ਰਿਸ਼ਤੇਦਾਰ ਨੂੰ 50,000 ਰੁਪਏ ਜੁਰਮਾਨਾ ਤੇ ਤਿੰਨ ਸਾਲ ਦੀ ਕੈਦ ਹੋ ਸਕਦੀ ਹੈ। ਇਸ ਦੌਰਾਨ ਸਰਪੰਚ ਰਣਜੀਤ ਸਿੰਘ ਧਾਲੀਵਾਲ, ਭਿੰਦਰ ਸਿੰਘ, ਬੀਬੀ ਵੀਨਾ ਰਾਣੀ, ਕਿਰਨਪਾਲ ਕੌਰ ਆਸ਼ਾ ਪਿੰਡ ਖੇਡ਼ੀ ਅਤੇ ਮੇਜਰ ਸਿੰਘ ਸਮਰਾ ਆਦਿ ਹਾਜ਼ਰ ਸਨ ।
ਸੈਂਟਰਲ ਵਾਲਮੀਕ ਸਭਾ ਦੀ ਮੀਟਿੰਗ
NEXT STORY