ਸੰਗਰੂਰ (ਸ਼ਾਮ)-ਬੀ. ਐੱਮ. ਪਬਲਿਕ ਹਾਈ ਸਕੂਲ ਵੱਲੋਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਵਿਨਾਸ਼ ਗੋਇਲ ਦੀ ਦੇਖ-ਰੇਖ ’ਚ ਸਕੂਲ ਦਾ ਸਾਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ’ਚ ਪਰਵੀਨ ਗੋਇਲ ਐਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਬਰਨਾਲਾ, ਐਡਵੋਕੇਟ ਜਨਕ ਰਾਜ ਗਾਰਗੀ ਚੈਅਰਮੇਨ ਗਾਰਗੀ ਫਾਊਂਡੇਸ਼ਨ, ਪੁਲਸ ਸਟੇਸ਼ਨ ਮੁਖੀ ਜਾਨਪਾਲ ਸਿੰਘ ਹੰਝਰਾਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ’ਚ ਪੰਜਾਬੀ ਭੰਗਡ਼ਾ, ਲਡ਼ਕੀਆਂ ਦਾ ਗਿੱਧਾ ਪ੍ਰਮੁੱਖ ਸਨ। ਸਕੂਲ ਦਾ ਸਾਲਾਨਾ ਰਿਪੋਰਟ ਸਕੂਲ ਦੀ ਪ੍ਰਿੰਸੀਪਲ ਮੀਨਾ ਰਾਣੀ ਨੇ ਪਡ਼੍ਹੀ। ਮੁੱਖ ਮਹਿਮਾਨ ਨੇ ਕਿਹਾ ਕਿ ਸਕੂਲ ਨੇ ਬਹੁਤ ਹੀ ਘੱਟ ਸਮੇਂ ’ਚ ਵਧੀਆ ਤਰੱਕੀ ਕੀਤੀ ਹੈ, ਜਿਸ ਲਈ ਜਿਸ ਦਾ ਸਿਹਰਾ ਸਕੂਲ ਦੀ ਪ੍ਰਿੰਸੀਪਲ ਮੀਨਾ ਰਾਣੀ, ਮੈਨੇਜਿੰਗ ਡਾਇਰੈਕਟਰ ਅਵਿਨਾਸ਼ ਗੋਇਲ ਅਤੇ ਸਮੂਹ ਸਟਾਫ ਨੂੰ ਜਾਂਦਾ ਹੈ। ਇਸ ਮੌਕੇ ਸਕੂਲ ਦਾ ਸਟਾਫ, ਸਕੂਲੀ ਬੱਚੇ, ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਰਮ ਪਾਲ ਕਾਂਸਲ, ਸਮਾਜ ਸੇਵਕ ਪ੍ਰੇਮ ਭਾਰਤੀ, ਹੈਪੀ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ, ਰਮੇਸ਼ ਧੌਲਾ, ਨੰਬਰਦਾਰ ਬਲਵਿੰਦਰ ਸਿੰਘ, ਮਾਸਟਰ ਬੂਟਾ ਰਾਮ, ਕਰਨੈਲ ਸਿੰਘ ਆਦਿ ਹਾਜ਼ਰ ਸਨ।
ਵੱਖ-ਵੱਖ ਖੇਡ ਮੁਕਾਬਲੇ ਕਰਵਾਏ
NEXT STORY