ਸੰਗਰੂਰ (ਬੇਦੀ, ਹਰਜਿੰਦਰ)-ਜ਼ਿਲਾ ਸੰਗਰੂਰ ਦੇ ਪਿੰਡ ਭਸੌਡ਼ ਨਾਲ ਸਬੰਧ ਰੱਖਣ ਵਾਲੀ ਸੁਖਪ੍ਰੀਤ ਗਿੱਲ ਜਵੰਧਾ (ਟੀਨਾ ਗਿੱਲ ਜਵੰਧਾ) ਨੇ ਅਮਰੀਕਾ ਦੇ ਬੋਲਡਰ ਸ਼ਹਿਰ ਨੈੱਟਐਪ ਸੋਲਿਡਫਾਇਰ ਕੰਪਨੀ ’ਚ ਪਹਿਲੀ ਮਹਿਲਾ ਡਾਇਰੈਕਟਰ ਦੀ ਪਦਵੀ ਪ੍ਰਾਪਤ ਕਰ ਕੇ ਆਪਣੇ ਜ਼ਿਲੇ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਟੀਨਾ ਗਿੱਲ ਜਵੰਧਾ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਟਾਪਰ ਹੋਣ ਦੇ ਨਾਲ-ਨਾਲ ਵਿਦੇਸ਼ ਜਾ ਕੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫਰੈਜ਼ਨੋ ਤੋਂ ਇਨਫੋਰਮੇਸ਼ਨ ਟੈਕਨੋਲਾਜੀ ਦੀ ਮਾਸਟਰ ਡਿਗਰੀ ਡਿਸਟਿੰਕਸ਼ਨ ’ਚ ਹਾਸਲ ਕੀਤੀ ਅਤੇ ਉਸ ਤੋਂ ਉਪਰੰਤ ਸਾਲ 2008 ’ਚ ਆਪਣੇ ਕਰੀਅਰ ਦੀ ਸ਼ੁਰੂਆਤ ਪੈਲਕੋ ਕੰਪਨੀ ਤੋਂ ਬਤੌਰ ਇੰਜੀਨੀਅਰਿੰਗ ਮੈਨੇਜਰ ਦੇ ਤੌਰ ’ਤੇ ਸ਼ੁਰੂ ਕੀਤੀ ਸੀ । ਇਸ ਤੋਂ ਬਾਅਦ ਸਾਲ 2014 ’ਚ ਬਤੌਰ ਸੀਨੀਅਰ ਇੰਜੀਨੀਅਰਿੰਗ ਮੈਨੇਜਰ ਸੇਵਾ ਕੀਤੀ । ਸੁਖਪ੍ਰੀਤ ਗਿੱਲ ਵੱਲੋਂ ਇਸੇ ਕੰਪਨੀ ਦੀ ਪਹਿਲੀ ਮਹਿਲਾ ਡਾਇਰੈਕਟਰ ਬਣਕੇ ਹੋਰਨਾਂ ਮੁਟਿਆਰਾਂ ਲਈ ਮਿਸਾਲ ਕਾਇਮ ਕੀਤੀ ਹੈ ।
ਸੈਕਰਡ ਹਾਰਟ ਵਿਖੇ ਮਾਪੇ-ਅਧਿਆਪਕ ਮਿਲਣੀ
NEXT STORY