ਸੰਗਰੂਰ (ਸਿੰਗਲਾ)-ਰੰਗਾਂ ਦਾ ਤਿਉਹਾਰ ਹੋਲੀ ਕਸਬਾ ਸ਼ੇਰਪੁਰ ਵਿਖੇ ਬੱਚਿਆਂ, ਔਰਤਾਂ ਤੇ ਨੌਜਵਾਨਾ ਨੇ ਬਡ਼ੇ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ। ਇਸ ਵਾਰ ਇਹ ਤਿਉਹਾਰ ਪਿੰਡਾਂ ਦੇ ਵਿੱਚ ਵੀ ਪਹਿਲਾ ਨਾਲੋਂ ਕਾਫੀ ਵੱਡੀ ਪੱਧਰ ’ਤੇ ਮਨਾਇਆ ਗਿਆ ਹੈ। ਸਵੇਰ ਤੋਂ ਹੀ ਜਿੱਥੇ ਔਰਤਾਂ ਤੇ ਬੱਚੇ ਹੱਥਾਂ ਵਿੱਚ ਰੰਗ ਲੈਕੇ ਇੱਕ-ਦੂਸਰੇ ਦੇ ਘਰਾਂ ਵਿਚ ਰੰਗ ਲਗਾਉਣ ਲਈ ਗਏ ਉੱਥੇ ਨੌਜਵਾਨਾਂ ਨੇ ਮੋਟਰਸਾਈਕਲਾਂ ਤੇ ਟੋਲੀਆਂ ਬਣਾਕੇ ਆਪੋ-ਆਪਣੇ ਮਿੱਤਰਾਂ ਨੂੰ ਪਿਆਰ ਦੇ ਰੰਗਾਂ ਨਾਲ ਖੂਬ ਰੰਗਿਆ। ਕਸਬਾ ਸ਼ੇਰਪੁਰ ਵਿਖੇ ਸ਼ਾਮ ਤੱਕ ਰੰਗਾਂ ਦੇ ਤਿਉਹਾਰ ਚੱਲਦਾ ਰਿਹਾ। ਸਵਰਨਕਾਰ ਸੰਘ ਸ਼ੇਰਪੁਰ, ਲੋਕ ਸੇਵਾ ਖੂਨਦਾਨ ਕਲੱਬ ਸ਼ੇਰਪੁਰ ਨੇ ਵੀ ਇਸ ਮੌਕੇ ਲੋਕਾਂ ਨੂੰ ਪਿਆਰ ਨਾਲ ਹੋਲੀ ਖੇਡਣ ਦਾ ਸੁਨੇਹਾ ਦਿੰਦੇ ਹੋਏ ਖੂਬ ਰੰਗ ਉਡਾਏ। ਇਸ ਸਮੇਂ ਅਮਰਜੀਤ ਸਿੰਘ ਹੇਡ਼ੀਕੇ, ਪੰਮੀ ਮਾਹਮਦਪੁਰ, ਕੇਵਲ ਸਿੰਘ ਸ਼ੇਰਪੁਰ, ਦਰਸ਼ੀ ਗੰਡੇਵਾਲ, ਅਵਤਾਰ ਸਿੰਘ ਖੀਪਲ, ਮੱਖਣ ਸਿੰਘ ਨੰਗਲ, ਜਿੰਦਰ ਖੇਡ਼ੀ, ਜੱਸੀ ਸ਼ੇਰਪੁਰ, ਵਿੱਕੀ ਨੰਗਲ ਆਦਿ ਨੌਜਵਾਨ ਹਾਜ਼ਰ ਸਨ।
ਨੈਸ਼ਨਲ ਹਾਈਵੇ ’ਤੇ ਸਾਨ੍ਹ ਭਿਡ਼ੇ, ਟਰੈਫਿਕ ’ਚ ਪਿਆ ਵਿਘਨ
NEXT STORY