ਸੰਗਰੂਰ (ਰਾਕੇਸ਼)-ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌਡ਼ ਵਿਖੇ ਦੋ ਰੋਜ਼ਾ ਫੁੱਟਬਾਲ ਮੁਕਾਬਲੇ ਬਡ਼ੀ ਸ਼ਾਨੋ-ਸ਼ੌਕਤ ਨਾਲ ਸਕੂਲ ਵਿਚਲੇ ਅਤਿ ਆਧੁਨਿਕ ਗੁਲਜ਼ਾਰ ਸਿੰਘ ਸਟੇਡੀਅਮ ਵਿਖੇ ਸ਼ੁਰੂ ਹੋਏ ਇਨ੍ਹਾਂ ਮੁਕਾਬਿਲਆਂ ਦਾ ਉਦਘਾਟਨ ਸਕੂਲ ਦੇ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਅਤੇ ਜੋਗਿੰਦਰ ਸਿੰਘ ਗਿੱਲ ਨੇ ਸਾਂਝੇ ਰੂਪ ਵਿਚ ਕੀਤਾ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਜੋਜੀ ਜੋਸਫ਼ ਨੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਚਾਰੇ ਹਾਊਸਾਂ-ਡੈਫੋਡਿਲ ਹਾਊਸ, ਐਸਟਰ ਹਾਊਸ, ਟਿਊਲਿਪ ਹਾਊਸ ਅਤੇ ਪ੍ਰੀਮੂਲਾ ਹਾਊਸ ਦੇ ਸੀਨੀਅਰ ਅਤੇ ਜੂਨੀਅਰ ਗਰੁੱਪ ਦੇ ਲਡ਼ਕੇ ਲਡ਼ਕੀਆਂ ਨੇ ਭਾਗ ਲਿਆ। ਫਾਈਨਲ ਮੈਚ 26 ਮਾਰਚ ਨੂੰ ਕਰਵਾਏ ਜਾਣਗੇ। ਇਸ ਸਮੇਂ ਉਨ੍ਹਾਂ ਨਾਲ ਮੈਨੇਜਮੈਂਟ ਮੈਂਬਰ ਅਤੇ ਐਨਸੀ ਜੇਸਨ ਵੀ ਹਾਜ਼ਰ ਸਨ।
ਐੱਨ. ਐੱਸ. ਐੱਸ. ਵਾਲੰਟੀਅਰਾਂ ਨੇ ਰੇਲਵੇ ਪਾਰਕ ਦੀ ਸਫਾਈ ਕੀਤੀ
NEXT STORY