ਸੰਗਰੂਰ (ਬੇਦੀ, ਹਰਜਿੰਦਰ)-ਕਾਂਗਰਸ ਪਾਰਟੀ ਵੱਲੋਂ ਗਰੀਬਾਂ ਨੂੰ ਜਿਨ੍ਹਾਂ ਦੀ ਆਮਦਨ 12 ਹਜ਼ਾਰ ਤੋਂ ਜਿੰਨੀ ਘੱਟ ਹੈ, ਉਹ ਬਕਾਇਆ ਰਕਮ ਹਰ ਮਹੀਨੇ ਦੇਣ ਦਾ ਐਲਾਨ ਕਰਨ ਤੋਂ ਬਾਅਦ ਅੱਜ ਭਾਜਪਾ ਜ਼ਿਲਾ ਸੰਗਰੂਰ ਦੇ ਜਨਰਲ ਸਕੱਤਰ ਰਣਦੀਪ ਸਿੰਘ ਦਿਓਲ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਦਾ ਇਤਿਹਾਸ ਹੀ ਗਰੀਬ ਲੋਕਾਂ ਅਤੇ ਕਿਸਾਨਾਂ ਨੂੰ ਧੋਖਾ ਦੇਣ ਦਾ ਰਿਹਾ ਹੈ ਤੇ ਇਹ ਐਲਾਨ ਕੀਤਾ ਗਿਆ ਕਿ ਨਵਾਂ ਲਾਰਾ ਲੋਕਾਂ ਨੂੰ ਇਕ ਵਾਰ ਫਿਰ ਤੋਂ ਬੇਵਕੂਫ ਬਣਾਉਣ ਲਈ ਕਾਂਗਰਸ ਦੀ ਕੋਝੀ ਕੋਸ਼ਿਸ਼ ਤੋਂ ਇਲਾਵਾ ਹੋਰ ਕੁੱਛ ਵੀ ਨਹੀਂ ਹੈ । ਦਿਓਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੇ ਲੋਕਾਂ ਲੁਭਾਉਣੇ ਲਾਰੇ ਲੈ ਕੇ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਬਣਾਈ ਸੀ ਤੇ ਅੱਜ ਦੋ ਸਾਲਾਂ ਬਾਅਦ ਸਾਰੇ ਲਾਰਿਆਂ ਦੀ ਪੋਲ ਖੁੱਲ੍ਹ ਚੁੱਕੀ ਹੈ ਤੇ ਪੰਜਾਬ ਅੰਦਰ ਹਰ ਵਰਗ ਇਸ ਸਰਕਾਰ ਤੋਂ ਦੁਖੀ ਹੈ ਤੇ ਪੰਜਾਬ ਦੇ ਲੋਕ ਸਡ਼ਕਾਂ ’ਤੇ ਆਪਣੇ ਹੱਕਾਂ ਦੀ ਲਡ਼ਾਈ ਲਡ਼ਨ ਲਈ ਮਜਬੂਰ ਹਨ । ਉਨ੍ਹਾਂ ਕਿਹਾ ਕਿ ਜਿਥੇ ਰਹੀ ਗਰੀਬੀ ਹਟਾਉਣ ਦੀ ਗੱਲ ਤਾਂ ਕਾਂਗਰਸ ਇੰਦਰਾ ਗਾਂਧੀ ਦੇ ਸਮੇਂ 1971 ਤੋਂ ਹੀ ਗਰੀਬੀ ਹਟਾਉਣ ਦੀ ਗੱਲ ਕਹਿ ਕੇ ਲੋਕਾਂ ਨੂੰ ਠੱਗਦੀ ਆ ਰਹੀ ਹੈ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ 48 ਸਾਲ ਬਾਅਦ, ਜਿਸ ’ਚੋਂ 35 ਸਾਲ ਦੇ ਕਰੀਬ ਕਾਂਗਰਸ ਦੀ ਸਰਕਾਰ ਨੇ ਦੇਸ਼ ਅੰਦਰ ਰਾਜ ਕੀਤਾ। ਇਹ ਕਹਿ ਰਹੇ ਹਨ ਕਿ 20 ਪ੍ਰਤੀਸ਼ਤ ਭਾਰਤੀ ਅੱਜ ਵੀ ਗਰੀਬ ਹਨ ਪਰ ਅੱਜ ਦੇਸ਼ ਤਰੱਕੀ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ ਤੇ ਮੋਦੀ ਸਰਕਾਰ ਵੱਲੋਂ ਪਿਛਲੇ ਪੰਜ ਸਾਲਾਂ ਅੰਦਰ 55 ਇਹੋ ਜਿਹੀਆਂ ਯੋਜਨਾਵਾਂ ਦੇਸ਼ ਅੰਦਰ ਚਲਾਈਆਂ ਹੋਈਆਂ ਹਨ, ਜਿਸ ਦੇ ਨਾਲ ਦੇਸ਼ ਦੇ ਆਰਥਕ ਤੌਰ ’ਤੇ ਪਿਛਡ਼ੇ ਹੋਏ ਵਰਗ ਨੂੰ ਉਚਾ ਚੁੱਕਣ ਲਈ ਕਰੀਬ 5.32 ਲੱਖ ਕਰੋਡ਼ ਰੁਪਏ ਹਰ ਸਾਲ ਗਰੀਬਾਂ ਨੂੰ ਬਿਨਾਂ ਕਿਸੇ ਵਿਚੋਲੀਏ ਦੇ ਸਿੱਧਾ ਉਨ੍ਹਾਂ ਦੇ ਖਾਤੇ ਅੰਦਰ ਭੇਜਿਆ ਜਾ ਰਿਹਾ ਹੈ, ਦਿਓਲ ਨੇ ਕਿਹਾ ਕਿ ਭਾਰਤ ਦੇ ਨਾਗਰਿਕ ਹੁਣ ਬਹੁਤ ਸਮਝਦਾਰ ਹਨ ਤੇ ਕਾਂਗਰਸ ਦੇ ਕਿਸੇ ਵੀ ਝੂਠੇ ਬਹਿਕਾਵੇ ਅੰਦਰ ਨਹੀਂ ਆਉਣਗੇ ਤੇ ਦੇਸ਼ ਦੇ ਹਰ ਇਕ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਸਰਕਾਰ ਨੂੰ ਇਕ ਵਾਰ ਫਿਰ ਤੋਂ ਦੇਸ਼ ਦੀ ਕਮਾਨ ਸੌਂਪਣਗੇ। ਇਸ ਸਮੇਂ ਭਾਜਪਾ ਜ਼ਿਲਾ ਸਕੱਤਰ ਦੀਪਕ ਜੈਨ, ਜ਼ਿਲਾ ਪ੍ਰਧਾਨ ਯੁਵਾ ਮੋਰਚਾ ਡਿਲੇਸ਼ ਸ਼ਰਮਾ, ਅਕਸ਼ੇ ਭੰਡਾਰੀ , ਰਾਜਵੀਰ ਖੈਰਾ, ਅਭੀ ਜੈਨ ਆਦਿ ਵੀ ਮੌਜੂਦ ਸਨ।
ਮਾਤਾ ਗੁਜਰੀ ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ
NEXT STORY