ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੁੱਚੇ ਪੰਜਾਬ ’ਚ ਜਿਸ ਕਿਸੇ ਵੀ ਉਮੀਦਵਾਰ ਨੂੰ ਪਾਰਟੀ ਟਿਕਟ ਨਾਲ ਨਿਵਾਜਣਗੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਉਨ੍ਹਾਂ ਉਮੀਦਵਾਰਾਂ ਨੂੰ ਜਿਤਾਉਣ ਲਈ ਪੂਰੀ ਵਾਹ ਲਾਵੇਗਾ। ਇਹ ਵਿਚਾਰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜੀ. ਗੁਰਜਿੰਦਰ ਸਿੰਘ ਸਿੱਧੂ ਨੇ ਸਾਬਕਾ ਸੈਨਿਕਾਂ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਖਣਮੁੱਖ ਭਾਰਤੀ ਵੱਲੋਂ ਸੰਗਰੂਰ ਸੀਟ ਦੀ ਦਾਅਵੇਦਾਰੀ ਜਿਤਾਉਣ ਨੂੰ ਹਾਸੋਹੀਣਾ ਦੱਸਦਿਆਂ ਕਿਹਾ ਕਿ ਪਾਰਟੀ ਦੇ ਉੱਚ ਕੋਟੀ ਦੇ ਨੇਤਾ ਸ. ਸੁਖਦੇਵ ਸਿੰਘ ਢੀਂਡਸਾ ਦੇ ਲਾਈਕ ਸਪੁੱਤਰ ਸ . ਪਰਮਿੰਦਰ ਸਿੰਘ ਢੀਂਡਸਾ ਤੇ ਸਮੁੱਚੀ ਸੰਗਰੂਰ, ਬਰਨਾਲਾ ਜ਼ਿਲੇ ਦੀ ਲੀਡਰਸ਼ਿਪ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਜਿਸ ਦਾ ਫੈਸਲਾ ਪਾਰਟੀ ਪ੍ਰਧਾਨ ਨੇ ਹੀ ਕਰਨਾ ਹੈ। ਖਣਮੁੱਖ ਭਾਰਤੀ ਦੇ ਕਹਿਣ ਮੁਤਾਬਕ ਕਿ ਜੇਕਰ ਸੰਗਰੂਰ ਬਰਨਾਲਾ ਅੰਦਰ ਪਾਰਟੀ ਕੋਲ ਚੋਣ ਲਡ਼ਨ ਲਈ ਕੋਈ ਹੋਰ ਨੇਤਾ ਨਹੀਂ ਹੈ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਲਡ਼ਨ ਨੂੰ ਤਿਆਰ ਹਾਂ। ਇੰਜੀ. ਸਿੱਧੂ ਨੇ ਕਿਹਾ ਕਿ ਪਾਰਟੀ ਕੋਲ ਬਹੁਤ ਸਾਰੇ ਕਾਬਿਲ ਲੀਡਰ ਦੋਵੇਂ ਜ਼ਿਲਿਆਂ ਵਿਚ ਬੈਠੇ ਹਨ ਜੇਕਰ ਕੁਝ ਕਾਰਨਾਂ ਕਰਕੇ ਢੀਂਡਸਾ ਪਰਿਵਾਰ ਚੋਣ ਨਹੀਂ ਲਡ਼ਦਾ ਤਾਂ ਬਰਨਾਲਾ ਪਰਿਵਾਰ, ਇਕਬਾਲ ਸਿੰਘ ਝੂੰਦਾ, ਬਲਦੇਵ ਸਿੰਘ ਮਾਨ, ਸੁਰਿੰਦਰ ਪਾਲ ਸਿੰਘ ਸਿਬੀਆ , ਵਿਨਰਜੀਤ ਸਿੰਘ ਗੋਲਡੀ, ਸੰਤ ਬਲਵੀਰ ਸਿੰਘ ਘੁੰਨਸ, ਕੁਲਵੰਤ ਸਿੰਘ ਕੀਤੂ, ਰੁਪਿੰਦਰ ਸਿੰਘ ਸੰਧੂ ਬਲਵਿੰਦਰ ਸਿੰਘ ਸਾਰਓਂ ਅਤੇ ਦਾਸ ਖੁਦ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਹੋਣ ਦੇ ਨਾਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੁਕਮ ਕਰਨ ’ਤੇ ਤਿਆਰ ਬਰ ਤਿਅਰ ਬੈਠੇ ਹਨ ਪਰ ਸਾਡੇ ਸਾਰਿਆਂ ਦੀ ਇਹੋ ਕੋਸ਼ਿਸ਼ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਪਾਰਟੀ ਦੇ ਉਮੀਦਵਾਰ ਹੋਣ ’ਤੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਉਨ੍ਹਾਂ ਨੂੰ ਜਿਤਾਉਣ ਲਈ ਤਿਆਰ ਬਰ ਤਿਆਰ ਬੈਠੀ ਹੈ। ਮੀਟਿੰਗ ਦੌਰਾਨ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ। ਸਿੱਧੂ ਨੇ ਸਾਬਕਾ ਫੌਜੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਾਮਬੰਦ ਹੋਣ ਦੀ ਅਪੀਲ ਕੀਤੀ। ਇਸ ਸਮੇਂ ਲੈਫ. ਭੋਲਾ ਸਿੰਘ ਸਿੱਧੂ, ਸੂਬੇਦਾਰ ਸਰਬਜੀਤ ਸਿੰਘ, ਹੌਲਦਾਰ ਸਵਰਨ ਸਿੰਘ, ਹੌਲਦਾਰ ਅਮਰਜੀਤ ਸਿੰਘ, ਸਰਪੰਚ ਸਰਬਜੀਤ ਸਿੰਘ, ਸੂਬੇਦਾਰ ਸਰਬਜੀਤ ਸਿੰਘ, ਕਰਨੈਲ ਸਿੰਘ, ਵਰੰਟ ਅਫਸਰ ਅਵਤਾਰ ਸਿੰਘ, ਵਰੰਟ ਅਫਸਰ ਜੋਰਾ ਸਿੰਘ, ਸੂਬੇਦਾਰ ਸੁਦਾਗਰ ਸਿੰਘ, ਹੌਲਦਾਰ ਦੀਵਾਨ ਸਿੰਘ, ਹੌਲਦਾਰ ਚਮਕੌਰ ਸਿੰਘ ਸੂਬੇਦਾਰ, ਗੁਰਜੰਟ ਸਿੰਘ ਨਾਈਵਾਲਾ, ਵਰੰਟ ਅਫਸਰ ਬਲਵਿੰਦਰ ਸਿੰਘ ਢੀਂਡਸਾ, ਸਰਪੰਚ ਬਲਦੀਪ ਸਿੰਘ, ਸਾਰਜੈਂਟ ਸਵਰਨ ਸਿੰਘ, ਸੂਬੇਦਾਰ ਗੁਰਤੇਜ ਸਿੰਘ, ਸੂਬੇਦਾਰ ਹਰਪਾਲ ਸਿੰਘ, ਹੌਲਦਾਰ ਗੁਰਪਿਆਰ ਸਿੰਘ, ਗੁਰਦੇਵ ਸਿੰਘ ਮੱਕਡ਼ਾ, ਹੌਲਦਾਰ ਗੁਲਾਬ ਸਿੰਘ, ਹੌਲਦਾਰ ਪ੍ਰਗਟ ਸਿੰਘ ਆਦਿ ਹਾਜ਼ਰ ਸਨ।
3 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ
NEXT STORY