ਸੰਗਰੂਰ (ਸਿੰਗਲਾ)-ਸਰਕਾਰੀ ਪ੍ਰਾਇਮਰੀ ਸੈਂਟਰ ਸਕੂਲ ਤੇ ਮਿਡਲ ਸਕੂਲ ਦੀਦਾਰਗਡ਼੍ਹ ਵਿਖੇ ਪਹਿਲੀ ਤੋਂ ਅੱਠਵੀਂਂ ਕਲਾਸ ਤੱਕ ਵਿਦਿਆਕ ਖੇਤਰ ’ਚ ਮੱਲ੍ਹਾਂ ਮਾਰਨ ਵਾਲੇ ਬੱਚਿਆਂ ਦੀ ਹੌਸਲਾ-ਅਫਜਾਈ ਕਰਨ ਲਈ ਸਮਾਗਮ ਕਰਵਾਇਆ ਗਿਆ। ਜਿਸ ਵਿਚ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰ ਕੇ ਮਾਪਿਆਂ ਤੇ ਮਾਹਿਮਾਨਾ ਦਾ ਦਿਲ ਮੋਹ ਲਿਆ। ਸੈਂਟਰ ਇੰਚਾਰਜ ਬਲਜਿੰਦਰ ਰਿਸ਼ੀ ਨੇ ਦੱਸਿਆਂ ਕਿ ਸਕੂਲ ਦੇ ਬੱਚੇ ਜਿੱਥੇ ਪਡ਼ਾਈ ਵਿਚ ਅੱਵਲ ਆਉਂਦੇ ਹਨ ਉੱਥੇ ਖੇਡਾਂ, ਸੱਭਿਆਚਾਰਕ ਸਰਗਰਮੀਆਂ ਵਿੱਚ ਵੀ ਬੱਚਿਆ ਨੇ ਸ਼ਲਾਘਾਯੋਗ ਕੰਮ ਕੀਤੇ ਹਨ। ਉਨ੍ਹ ਾਂ ਦੱਸਿਆ ਕਿ ਪਿੰਡ ਦੀ ਪੰਚਾਇਤ ਤੇ ਸਕੂਲ ਕਮੇਟੀ ਵੱਲੋਂ ਅਧਿਆਪਕਾ ਦਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ। ਇਸ ਸਾਲ ਵਧੇਰੇ ਬੱਚਿਆਂ ਦਾ ਨਵਾਂ ਦਾਖਲਾ ਸਕੂਲ ਵਿਚ ਕਰਨ ਲਈ ਵੀ ਸਖਤ ਯਤਨ ਕੀਤੇ ਜਾ ਰਹੇ ਹਨ। ਇਸ ਸਮੇਂ ਸਰਪੰਚ ਸੰਦੀਪ ਸਿੰਘ ਥਿੰਦ, ਚਮਕੌਰ ਸਿੰਘ ਆਸਟ ਤੋਂ ਇਲਾਵਾ ਪੰਚ ਤੇ ਕਮੇਟੀ ਦੇ ਮੈਂਬਰ ਵੀ ਹਾਜ਼ਰ ਸਨ।
ਹਸਪਤਾਲ ’ਚ ਮਰੀਜ਼ਾਂ ਨੂੰ ਦੁਪਹਿਰ ਦਾ ਖਾਣਾ ਵੰਡਿਆ
NEXT STORY