ਸੰਗਰੂਰ (ਰਾਕੇਸ਼)-ਬਰਨਾਲਾ ਇਲਾਕੇ ਦੇ ਪ੍ਰਸਿੱਧ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌਡ਼ ਦੇ ਬਾਸਕਟਬਾਲ ਮੁਕਾਬਲੇ ਦੇ ਦੂਜੇ ਦਿਨ ਦੇ ਸਮਾਰੋਹ ਵਿਚ ਸਕੂਲ ਦੇ ਸਰਪ੍ਰਸਤ ਦਰਸ਼ਨ ਸਿੰਘ ਗਿੱਲ ਅਤੇ ਜੋਗਿੰਦਰ ਸਿੰਘ ਗਿੱਲ ਹਾਜ਼ਰ ਹੋਏ। ਆਖਰੀ ਦਿਨ ਦੇ ਮੁਕਾਬਲੇ ਵਿਚ ਜੁਨੀਅਰ ਗਰੁੱਪ ’ਚ ਡੈਫੋਡਿਲ ਹਾਊਸ ਜੇਤੂ ਰਿਹਾ ਅਤੇ ਲਡ਼ਕੀਆਂ ਦੇ ਮੁਕਾਬਲੇ ’ਚ ਐਸਟਰ ਹਾਊਸ ਜੇਤੂ ਰਿਹਾ। ਇਸੇ ਤਰ੍ਹਾਂ ਸਬ-ਜੁਨੀਅਰ ਲਡ਼ਕਿਆਂ ਦੇ ਮੁਕਾਬਲੇ ਵਿਚ ਡੈਫੋਡਿਲ ਹਾਊਸ ਅਤੇ ਲਡ਼ਕੀਆਂ ਦੇ ਮੁਕਾਬਲੇ ਵਿਚ ਐਸਟਰ ਹਾਊਸ ਜੇਤੂ ਰਿਹਾ। ਸੀਨੀਅਰ ਲਡ਼ਕਿਆਂ ਦੇ ਮੁਕਾਬਲੇ ਵਿਚ ਐਸਟਰ ਹਾਊਸ ਅਤੇ ਲਡ਼ਕੀਆਂ ਦੇ ਮੁਕਾਬਲੇ ਵਿਚ ਟਿਊਲਿਪ ਹਾਊਸ ਜੇਤੂ ਰਿਹਾ। ਸਬ-ਜੁਨੀਅਰ ਗਰੁੱਪ ਦੇ ਲਡ਼ਕਿਆਂ ਵਿਚ ਹਰਪਿੰਦਰ ਸਿੰਘ ਅਤੇ ਲਡ਼ਕੀਆਂ ਵਿਚੋਂ ਮਨਵੀਰ ਕੌਰ, ਜੁਨੀਅਰ ਗਰੁੱਪ ਦੇ ਲਡ਼ਕਿਆਂ ਵਿਚ ਰਾਜਵਿੰਦਰ ਸਿੰਘ ਅਤੇ ਲਡ਼ਕੀਆਂ ਵਿਚ ਖੁਸ਼ਪ੍ਰੀਤ ਕੌਰ ਸੀਨੀਅਰ ਲਡ਼ਕਿਆਂ ਵਿਚ ਹਰਦੀਪ ਸਿੰਘ ਅਤੇ ਲਡ਼ਕੀਆਂ ਵਿਚ ਜਸਨੂਰ ਕੌਰ ਨੂੰ ਵਧੀਆ ਖਿਡਾਰੀ ਐਲਾਨਿਆ ਗਿਆ। ਇਨਾਮ ਵੰਡ ਦੀ ਰਸਮ ਵਿਚ ਦਰਸ਼ਨ ਸਿੰਘ ਗਿੱਲ, ਪ੍ਰਿੰਸੀਪਲ ਜੋਜੀ ਜੋਸਫ, ਐਨਸੀ ਜੇਸਨ ਅਤੇ ਸਮੁੱਚੀ ਮੈਨੇਜਮੈਂਟ ਸ਼ਾਮਲ ਹੋਏ। ਦਰਸ਼ਨ ਸਿੰਘ ਗਿੱਲ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ।
ਡੀ. ਸੀ. ਵੱਲੋਂ ਸਡ਼ਕ ਸੁਰੱਖਿਆ ਸਬੰਧੀ ਮੀਟਿੰਗ
NEXT STORY