ਸੰਗਰੂਰ (ਜ਼ਹੂਰ)-ਕਈ ਸਾਲਾਂ ਤੋਂ ਲਗਾਤਾਰ ਸ਼ਹਿਰ ਨੂੰ ਮੈਰੀਟੋਰੀਅਸ ਵਿਦਿਆਰਥੀ ਪ੍ਰਦਾਨ ਕਰਨ ਵਾਲੇ ਅਦਾਰੇ ਇਸਲਾਮੀਆ ਸੀਨੀਅਰ ਸੈਕੰਡਰੀ ਸਕੂਲ ਕਿਲਾ ਰਹਿਮਤਗਡ਼੍ਹ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ। ਸਕੂਲ ਦੀ ਪ੍ਰਿੰਸੀਪਲ ਕੌਸਰ ਪ੍ਰਵੀਨ ਨੇ ਸਕੂਲ ਦੀ ਸਾਲਾਨਾ ਰਿਪੋਰਟ ਪਡ਼੍ਹੀ। ਇਸ ਮੌਕੇ ਸੰਬੋਧਨ ਕਰਦਿਆਂ ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਮੁਹੰਮਦ ਖਲੀਲ ਨੇ ਮਾਪਿਆਂ ਅਤੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮੁਕਾਬਲੇ ਦੇ ਇਸ ਯੁੱਗ ’ਚ ਬੱਚਿਆਂ ਦੀ ਪਡ਼੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋਡ਼ ਹੈ। ਉਨ੍ਹਾਂ ਅਦਾਰੇ ਦੀਆਂ ਮੈਰਿਟ ’ਚ ਆਈਆਂ ਵਿਦਿਆਰਥਣਾਂ, ਮਾਪਿਆਂ, ਸਟਾਫ ਅਤੇ ਪ੍ਰਬੰਧਕੀ ਕਮੇਟੀ ਨੂੰ ਮੁਬਾਰਕਬਾਦ ਦਿੱਤੀ। ਉਕਤ ਸਮਾਰੋਹ ’ਚ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਇਲਾਕੇ ਦੇ ਨਾਮਵਰ ਸਿੱਖਿਆ ਸ਼ਾਸਤਰੀਆਂ ਪ੍ਰਿੰਸੀਪਲ ਜਸਪਾਲ ਸਿੰਘ ਚੀਮਾ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲਡ਼ਕੇ) ਮਾਲੇਰਕੋਟਲਾ, ਪ੍ਰਿੰਸੀਪਲ ਰਾਜਿੰਦਰ ਕੁਮਾਰ, ਹਜ਼ਰਤ ਮੌਲਾਨਾ ਮੁਫਤੀ ਗਿਆਸੂਦੀਨ, ਲੈਕਚਰਾਰ ਮੁਹੰਮਦ ਦਿਲਸ਼ਾਦ ਨੇ ਸਕੂਲ ਦੇ ਵਿਦਿਆਰਥੀਆਂ ਦੀਆਂ ਵਡਮੁੱਲੀਆਂ ਪ੍ਰਾਪਤੀਆਂ ਲਈ ਪ੍ਰਬੰਧਕੀ ਕਮੇਟੀ ਅਤੇ ਸਟਾਫ ਦੀ ਸ਼ਾਲਾਘਾ ਕਰਦਿਆਂ ਮੁਬਾਰਕਬਾਦ ਦਿੱਤੀ। ਇਸ ਮੌਕੇ ਕਮੇਟੀ ਮੈਂਬਰ ਲੈਕਚਰਾਰ ਮੁਹੰਮਦ ਰਫੀਕ, ਪ੍ਰਧਾਨ ਮੁਹੰਮਦ ਸ਼ਰੀਫ, ਸਕੱਤਰ ਮੁਹੰਮਦ ਸਿੱਦੀਕ, ਡਾ. ਮੁਹੰਮਦ ਖਲੀਲ, ਮੁਹੰਮਦ ਇਕਬਾਲ ਪਾਲਾ, ਨੰਬਰਦਾਰ ਮੁਹੰਮਦ ਰਮਜ਼ਾਨ ਨੇ ਆਏ ਮਹਿਮਾਨਾਂ ਅਤੇ ਮਾਪਿਆਂ ਦਾ ਸਵਾਗਤ ਕੀਤਾ। ਸਮਾਗਮ ’ਚ ਸਕੂਲ ਦੇ ਬੱਚਿਆਂ ਨੇ ਦਿਲ ਨੂੰ ਛੂਹਣ ਵਾਲੀਆਂ ਇਸਲਾਮਿਕ ਬੇਸਡ ਪੇਸ਼ਕਾਰੀਆਂ ਨਾਲ ਮਹਿਮਾਨਾਂ ਅਤੇ ਦਰਸ਼ਕਾਂ ਦਾ ਦਿਲ ਮੋਹ ਲਿਆ। ਸਮਾਗਮ ਦਾ ਮੁੱਖ ਆਕਰਸ਼ਣ ਪਿਛਲੇ ਸਾਲਾਂ ਦੌਰਾਨ ਮੈਰਿਟ ’ਚ ਆਈਆਂ ਅਦਾਰੇ ਦਾ ਨਾਂ ਸੂਬੇ ’ਚ ਰੌਸ਼ਨ ਕਰਨ ਵਾਲੀਆਂ ਵਿਦਿਆਰਥਣਾਂ ਸ਼ਮਾ ਪੁੱਤਰੀ ਮੁਹੰਮਦ ਨਜ਼ੀਰ ਜਮਾਤ 12ਵੀਂ ਜਿਸ ਨੂੰ ਏ. ਐੱਫ. ਐੱਮ. ਆਈ. ਵੱਲੋਂ ਵੀ ਸਨਮਾਨਤ ਕੀਤਾ ਜਾ ਚੁੱਕਾ ਹੈ, ਰਾਬੀਆ ਜਮਾਤ ਦਸਵੀਂ ਪੁੱਤਰੀ ਮੁਹੰਮਦ ਬਾਬੂ, ਜ਼ਰਕਾ ਜਮਾਤ ਦਸਵੀਂ ਪੁੱਤਰੀ ਮੁਹੰਮਦ ਅਸਲਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਤ ਕੀਤਾ ਗਿਆ। ਅੰਤ ’ਚ ਸਕੂਲ ਦੇ ਵਾਈਸ ਪ੍ਰਿੰਸੀਪਲ ਅਖਤਰ ਰਸੂਲ ਨੇ ਆਏ ਮਹਿਮਾਨਾਂ, ਮਾਪਿਆਂ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਰੀ ਅਨਵਾਰ, ਅਹਿਮਦ ਰਹਿਮਾਨੀ, ਕਾਸਮੀ, ਬਿੰਦੂ ਪ੍ਰਧਾਨ, ਮੁਹੰਮਦ ਸ਼ਰੀਫ ਏਅਰ ਫੋਰਸ, ਅਬਦੁਲ ਰਸ਼ੀਦ ਪਹਿਲਵਾਨ, ਹਾਜ਼ੀ ਮੁਹੰਮਦ ਹੁਸੈਨ, ਇਲਿਆਸ ਪਹਿਲਵਾਨ ਤੋਂ ਇਲਾਵਾ ਵੱਡੀ ਗਿਣਤੀ ’ਚ ਪਤਵੰਤਿਆਂ ਨੇ ਸ਼ਿਰਕਤ ਕੀਤੀ।
ਵਿਅਕਤੀ ਨੂੰ ਕਿਰਚ ਦਿਖਾ ਕੇ 69,480 ਦੀ ਨਕਦੀ ਲੁੱਟੀ
NEXT STORY