ਸੰਗਰੂਰ (ਗਰਗ )-ਬ੍ਰਾਹਮਣ ਸਭਾ ਲਹਿਰਾਗਾਗਾ ਦੇ ਸਮੂਹ ਮੈਂਬਰਾਂ ਤੇ ਅਹੁਦੇਦਾਰਾਂ ਦੀ ਬੈਠਕ ਸਭਾ ਦੇ ਪ੍ਰਧਾਨ ਠੇਕੇਦਾਰ ਰਾਮ ਲਾਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਭਾ ਵੱਲੋਂ ਬ੍ਰਾਹਮਣ ਸਮਾਜ ਦੀ ਬਿਹਤਰੀ ਲਈ ਕੀਤੇ ਗਏ ਅਤੇ ਕੀਤੇ ਜਾਣ ਵਾਲੇ ਕੰਮਾਂ ’ਤੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ ਗਿਆ। ਫ਼ੈਸਲਾ ਕੀਤਾ ਗਿਆ ਕਿ ਸਭਾ ਵੱਲੋਂ 7 ਮਈ 2019 ਨੂੰ ਭਗਵਾਨ ਪਰਸ਼ੂ ਰਾਮ ਜੀ ਦੀ ਜਯੰਤੀ ਪਰਸ਼ੂਰਾਮ ਭਵਨ ਵਿਖੇ ਬਹੁਤ ਹੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਈ ਜਾਵੇਗੀ ਅਤੇ ਅਧੂਰੇ ਪਏ ਪਰਸ਼ੂ ਰਾਮ ਭਵਨ ਦੇ ਕੰਮ ਨੂੰ ਪੂਰਾ ਕਰਨ ਲਈ ਬਜਟ ’ਤੇ ਵੀ ਵਿਸਥਾਰਪੂਰਵਕ ਚਾਨਣਾ ਪਾਇਆ ਗਿਆ। ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿ ਬ੍ਰਾਹਮਣ ਸਭਾ ਦੇ ਸਮੂਹ ਅਹੁਦੇਦਾਰਾਂ ਦੀ ਸਾਲਾਨਾ ਚੋਣ 14 ਅਪ੍ਰੈਲ ਨੂੰ ਸ਼ਾਮ 4 ਵਜੇ ਭਗਵਾਨ ਪਰਸ਼ੂਰਾਮ ਭਵਨ ਵਿਖੇ ਕੀਤੀ ਜਾਵੇਗੀ, ਜਿਸ ਵਿਚ ਸਮੂਹ ਮੈਂਬਰ ਅਤੇ ਅਹੁਦੇਦਾਰ ਤੋਂ ਇਲਾਵਾ ਬ੍ਰਾਹਮਣ ਸਮਾਜ ਨੂੰ ਵਧ-ਚਡ਼੍ਹ ਕੇ ਸ਼ਿਰਕਤ ਕਰਨੀ ਚਾਹੀਦੀ ਹੈ। ਸਾਬਕਾ ਐਕਸੀਅਨ ਭੁਪਿੰਦਰਪਾਲ ਸ਼ਰਮਾ, ਪੰਡਤ ਭਜਨਾ ਰਾਮ ਸਾਬਕਾ ਕੌਂਸਲਰ ਨੇ ਸਮੂਹ ਬ੍ਰਾਹਮਣ ਸਮਾਜ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਬ੍ਰਾਹਮਣ ਸਭਾ ਦੇ ਝੰਡੇ ਹੇਠ ਇਕੱਠੇ ਹੋਣ ਤਾਂ ਜੋ ਬ੍ਰਾਹਮਣ ਸਮਾਜ ਨੂੰ ਦਰਪੇਸ਼ ਮੰਗਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਵਾਇਆ ਜਾਵੇ। ਇਸ ਮੌਕੇ ਸੁਦਰਸ਼ਨ ਸ਼ਰਮਾ, ਅਸ਼ਵਨੀ ਸ਼ਰਮਾ ਰਮਿਤ ਸ਼ਰਮਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ ।
ਮਾਪੇ ਮੁਕਾਬਲੇ ਦੇ ਯੁੱਗ ’ਚ ਬੱਚਿਆਂ ਦੀ ਪਡ਼੍ਹਾਈ ਵੱਲ ਵਿਸ਼ੇਸ਼ ਧਿਆਨ ਦੇਣ : ਪ੍ਰਿੰਸੀਪਲ ਖਲੀਲ
NEXT STORY