ਸੰਗਰੂਰ (ਰਵਿੰਦਰ)-ਬੀਤੀ ਰਾਤ ਸ਼ਰਾਬ ਦੇ ਨਸ਼ੇ ’ਚ ਧੁੱਤ ਇਕ ਕੱਪਡ਼ਾ ਵਪਾਰੀ ਨੇ ਆਪਣੇ ਸਾਥੀ ਨਾਲ ਮਿਲ ਕੇ ਬਾਜ਼ਾਰ ’ਚ ਰਾਤ ਨੂੰ ਡਿਊਟੀ ਕਰਨ ਵਾਲੇ ਚੌਕੀਦਾਰ ਨੂੰ ਕੁੱਟਿਆ। ਜਾਣਕਾਰੀ ਅਨੁਸਾਰ ਇਕ ਕੱਪਡ਼ਾ ਵਪਾਰੀ ਦਾ ਕੁਝ ਦਿਨ ਪਹਿਲਾਂ ਜਨਰੇਟਰ ਚੋਰੀ ਹੋ ਗਿਆ ਸੀ, ਜਿਸ ਦੀ ਧਨੌਲਾ ਪੁਲਸ ਜਾਂਚ ਪਡ਼ਤਾਲ ਕਰ ਰਹੀ ਹੈ। ਲੰਘੀ ਰਾਤ ਕਥਿਤ ਤੌਰ ’ਤੇ ਬਾਜ਼ਾਰ ਦੇ ਦੁਕਾਨਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਪਡ਼ਾ ਵਪਾਰੀ ਤੇ ਉਸ ਦੇ ਨਾਲ ਦੇ ਸਾਥੀ ਨੇ ਚੌਕੀਦਾਰ ਮੱਖਣ ਸਿੰਘ ਪੁੱਤਰ ਚੰਦ ਸਿੰਘ ਨੂੰ ਕੁੱਟਿਆ, ਜਿਸ ਨੂੰ ਕੁੱਝ ਦੁਕਾਨਦਾਰਾਂ ਨੇ ਛੁਡਾਇਆ ਅਤੇ ਹਸਪਤਾਲ ਧਨੌਲਾ ’ਚ ਦਾਖਲ ਕਰਵਾਇਆ। ਹਸਪਤਾਲ ਧਨੌਲਾ ਦੇ ਡਾਕਟਰਾਂ ਨੇ ਮੱਖਣ ਸਿੰਘ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ। ਜਦੋਂ ਇਸ ਮਾਮਲੇ ਸਬੰਧੀ ਥਾਣਾ ਧਨੌਲਾ ਦੇ ਥਾਣੇਦਾਰ ਗੁਰਮੀਤ ਸਿੰਘ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਵਲ ਹਸਪਤਾਲ ਧਨੌਲਾ ਵੱਲੋਂ ਰੁੱਕਾ ਆਇਆ ਸੀ ਪਰ ਮੱਖਣ ਸਿੰਘ ਦੇ ਬਿਆਨ ਕਲਮਬੱਧ ਕਰ ਕੇ ਜਾਂਚ ਪਡ਼ਤਾਲ ਕਰਨਗੇ। ਜਦੋਂ ਵਪਾਰ ਮੰਡਲ ਦੇ ਪ੍ਰਧਾਨ ਸੁਮਿਤ ਕੁਮਾਰ ਲਾਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਅਜਿਹੀ ਗੁੰਡਾਗਰਦੀ ਬਿਲਕੁੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿ ਕੋਈ ਧਨਾਡ ਕਿਸੇ ਗਰੀਬ ਆਦਮੀ ਨੂੰ ਕੁੱਟ ਜਾਵੇ। ਜੇਕਰ ਵਪਾਰੀ ਦਾ ਜਨਰੇਟਰ ਚੋਰੀ ਹੋਇਆ ਸੀ ਤਾਂ ਉਸ ਨੇ ਰਿਪੋਰਟ ਦਰਜ ਕਰਵਾ ਦਿੱਤੀ ਸੀ ਪਰ ਕਿਸੇ ਗਰੀਬ ਆਦਮੀ ਨੂੰ ਕੁੱਟਣਾ ਕਿਥੋਂ ਦਾ ਸੂਰਮਾਪਣ ਹੈ। ਵਪਾਰ ਮੰਡਲ ਦੇ ਪ੍ਰਧਾਨ ਲਾਲੀ ਨੇ ਕਿਹਾ ਕਿ ਉਹ ਇਸ ਘਟਨਾ ਦੀ ਸਖਤ ਸ਼ਬਦਾਂ ’ਚ ਨਿਖੇਧੀ ਕਰਦੇ ਹਨ।
ਮਾਮਲਾ ਟੈਂਡਰਾਂ ਲੈ ਕੇ ਚੱਲੀ ਗੋਲੀ ਦਾ
NEXT STORY