ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ)– ਦੋ ਦਿਨ ਪਹਿਲਾਂ ਫੋਕਲ ਪੁਆਇੰਟ ਸੰਗਰੂਰ ਸਾਹਮਣੇ ਮੰਡੀਆਂ ਵਿਚੋਂ ਅਨਾਜ ਦੀ ਢੋਆ-ਢੁਆਈ ਦੇ ਟੈਂਡਰਾਂ ਨੂੰ ਲੈ ਕੇ ਟਰੱਕ ਯੂਨੀਅਨ ਸੰਗਰੂਰ ਦੇ ਸਾਬਕਾ ਪ੍ਰਧਾਨ ਰਣਦੀਪ ਸਿੰਘ ਮਿੰਟੂ ਤੇ ਅਸ਼ਵਨੀ ਕੁਮਾਰ ਤੇ ਰਜਨੀਸ਼ ਕੁਮਾਰ ਵਿਚਕਾਰ ਹੋਏ ਤਕਰਾਰ ਵਿਚ ਚਲਾਈਆਂ ਗਈਆਂ ਗੋਲੀਆਂ, ਜਿਸ ’ਚ ਰਣਦੀਪ ਮਿੰਟੂ ਤੇ ਉਸ ਦਾ ਇਕ ਸਾਥੀ ਗੰਭੀਰ ਫੱਟਡ਼ ਹੋਇਆ, ਦੇ ਮਾਮਲੇ ਨੂੰ ਲੈ ਕੇ ਦੋਵੇਂ ਧਿਰਾਂ ਇਕ ਦੂਸਰੇ ’ਤੇ ਧੱਕਾ ਕਰਨ ਦੇ ਦੋਸ਼ ਲਾ ਰਹੀਆਂ ਹਨ। ਅੱਜ ਇਸ ਮਾਮਲੇ ’ਚ ਗੋਲੀ ਚਲਾਉਣ ਵਾਲੇ ਅਸ਼ਵਨੀ ਕੁਮਾਰ ਤੇ ਰਜਨੀਸ਼ ਕੁਮਾਰ ਠੇਕੇਦਾਰ ਨੂੰ ਬੇ-ਕਸੂਰ ਸਿੱਧ ਕਰਨ ਲਈ ਪੰਜਾਬ ਰਾਈਸ ਮਿੱਲਜ਼ ਐਸੋ. ਪੰਜਾਬ ਦੇ ਚੇਅਰਮੈਨ ਗਿਆਨ ਚੰਦ ਭਾਰਦਵਾਜ, ਇੰਡਸਟਰੀ ਚੈਂਬਰ ਦੇ ਪ੍ਰਧਾਨ ਘਣਸ਼ਿਆਮ ਕਾਂਸਲ, ਵਪਾਰ ਮੰਡਲ ਸੰਦੀਪ ਜੈਨ, ਭੱਠਾ ਬਚਾਓ ਵੈੱਲਫੇਅਰ ਐਸੋ. ਦੇ ਮਨਪ੍ਰੀਤ ਬਾਂਸਲ, ਆਡ਼੍ਹਤੀ ਐਸੋ. îਮੁਨੀਸ਼ ਸੋਨੀ ਤੇ ਹੋਰਨਾਂ ਦੀ ਅਗਵਾਈ ਹੇਠ ਵਫਦ ਉਚ ਅਧਿਕਾਰੀਆਂ ਨੂੰ ਮਿਲਿਆ। ਕੀ ਕਹਿਣੈ ਐਸੋ. ਦੇ ਆਗੂਆਂ ਦਾ ਪੁਲਸ ਅਧਿਕਾਰੀਆਂ ਨੂੰ ਮਿਲਣ ਉਪਰੰਤ ਪੰਜਾਬ ਰਾਈਸ ਮਿੱਲਜ਼ ਐਸੋਸੀਏਸ਼ਨ ਦੇ ਸੂਬਾਈ ਚੇਅਰਮੈਨ ਗਿਆਨ ਚੰਦ ਭਾਰਦਵਾਜ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਟਰੱਕ ਯੂਨੀਅਨਾਂ ਤੋਡ਼ ਚੁੱਕੀ ਹੈ ਤੇ ਮੰਡੀਆਂ ’ਚੋਂ ਅਨਾਜ ਦੀ ਢੋਆ-ਢੁਆਈ ਲਈ ਟੈਂਡਰ ਮੰਗੇ ਗਏ ਸਨ। ਅਸ਼ਵਨੀ ਕੁਮਾਰ ਤੇ ਰਜਨੀਸ਼ ਕੁਮਾਰ ਜੋ ਕਿ ਸਰਕਾਰੀ ਠੇਕੇਦਾਰ ਹਨ, ਨੇ ਟੈਂਡਰ ਪਾਉਣੇ ਸਨ। ਉਨ੍ਹਾਂ ਨੂੰ ਟੈਂਡਰ ਪਾਉਣ ਤੋਂ ਰੋਕਣ ਲਈ ਟਰੱਕ ਯੂਨੀਅਨ ਸੰਗਰੂਰ ਦੇ ਕੁਝ ਬੰਦਿਆਂ ਨੇ ਇਨ੍ਹਾਂ ਨੂੰ ਕਥਿਤ ਤੌਰ ’ਤੇ ਰੋਕ ਲਿਆ ਤੇ ਇਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। ਇਨ੍ਹਾਂ ਲਈ ਆਪਣੇ ਬਚਾਅ ਲਈ ਗੋਲੀ ਚਲਾਉਣਾ ਜ਼ਰੂਰੀ ਤੇ ਮਜਬੂਰੀ ਹੋ ਗਿਆ ਸੀ। ਸ਼੍ਰੀ ਭਾਰਦਵਾਜ ਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਫੂਨ ਤੇ ਅਸ਼ਵਨੀ ਨਾਲ ਸੰਪਰਕ ਵਿਚ ਸਨ ਤੇ ਉਨ੍ਹਾਂ ਨੇ ਸੈਕਿੰਟ -ਟੂ -ਸੈਕਿੰਟ ਉੱਚ ਅਧਿਕਾਰੀਆਂ ਨੂੰ ਸੂਚਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਇਸ ਝਗਡ਼ੇ ਦੇ ਡਰ ਤੋਂ ਅਸ਼ਵਨੀ ਹੋਰਾਂ ਨੇ ਸਕਿਓਰਟੀਿ ਦੀ ਮੰਗ ਕੀਤੀ ਸੀ ਪਰ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਨ੍ਹਾਂ ਨੂੰ ਸਕਿਓਰਿਟੀ ਦਿੱਤੀ ਗਈ ਸੀ । ਉਨ੍ਹਾਂ ਕਿਹਾ ਕਿ ਅਸ਼ਵਨੀ ਕੁਮਾਰ ਤੇ ਰਜਨੀਸ਼ੇ ਕੁਮਾਰ ਨਿਰਦੋਸ਼ ਹਨ ਤੇ ਸਹੀ ਜਾਂਚ ਹੋਣੀ ਚਾਹੀਦੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ਼ਾਮ ਲਾਲ ਸਿੰਗਲਾ, ਰਾਜੇਸ਼ ਕੁਮਾਰ, ਤਰਸੇਮ ਕੁਲਾਰ, ਮਹਿੰਦਰਪਾਲ , ਰਜੇਸ਼ ਗਾਂਧੀ, ਸੰਦੀਪ ਜਿੰਦਲ, ਮਾ. ਸ਼ਾਮ ਲਾਲ, ਹਕੂਮਤ ਜਿੰਦਲ, ਰਾਜੇਸ਼ ਜਿੰਦਲ ਤੇ ਹੋਰ ਕਈ ਵਿਅਕਤੀ ਸ਼ਾਮਲ ਸਨ ।
ਮਾਸਟਰਮਾਈਂਡ ਸੰਸਥਾ ’ਚ “ਕੰਪਿਊਟਰ ਅਤੇ ਇਨਫਾਰਮੇਸ਼ਨ ਟੈਕਨਾਲੋਜੀ” ਦੇ ਕੋਰਸਾਂ ਦੇ ਨਵੇਂ ਬੈਚ ਸ਼ੁਰੂ : ਸ਼੍ਰੀ ਸ਼ਿਵ ਸਿੰਗਲਾ
NEXT STORY