ਸ਼ੇਰਪੁਰ (ਅਨੀਸ਼) - ਸੰਗਰੂਰ ਜਿਮਨੀ ਚੋਣ ਨੂੰ ਲੈ ਕੇ ਲੋਕਾਂ ਵਿਚ ਬਹੁਤ ਮੱਠਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਜਿਮਨੀ ਚੋਣ ਦੌਰਾਨ ਨਾਮਾਤਰ ਲੋਕ ਹੀ ਵੋਟ ਪਾਉਣ ਲਈ ਆਪੋ-ਆਪਣੇ ਘਰੋਂ ਨਿਕਲ ਰਹੇ ਹਨ, ਜਿਸ ਕਰਕੇ ਪੋਲਿੰਗ ਬੂਥ ਬਿਲਕੁਲ ਖਾਲੀ ਨਜ਼ਰ ਆ ਰਹੇ ਹਨ। ਪ੍ਰਸ਼ਾਸਨ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ 1 ਵਜੇਂ ਤੱਕ ਲਹਿਰਾ ਵਿਚ 22 ਫੀਸਦੀ, ਦਿੜਬਾ ਵਿਚ 24.41 ਫੀਸਦੀ, ਸੁਨਾਮ ਵਿਚ 24.90 ਫੀਸਦੀ, ਭਦੋੜ ਵਿਚ 22.58 ਫੀਸਦੀ, ਬਰਨਾਲਾ ’ਚ 21.80 ਫੀਸਦੀ, ਮਹਿਲ ਕਲਾਂ ’ਚ 20 ਫੀਸਦੀ, ਮਾਲੇਰਕੋਟਲਾ ’ਚ 22.50 ਫੀਸਦੀ, ਧੂਰੀ ’ਚ 18 ਫੀਸਦੀ, ਸੰਗਰੂਰ ’ਚ 22 ਫੀਸਦੀ ਅਤੇ ਪੂਰੇ ਜ਼ਿਲ੍ਹੇ ਅੰਦਰ ਔਸਤਨ 22.21 ਫੀਸਦੀ ਵੋਟ ਪੋਲ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ: ਦੁਖਦ ਖ਼ਬਰ: 3 ਦਿਨ ਤੋਂ ਲਾਪਤਾ ਅਜਨਾਲਾ ਦੇ ਨੌਜਵਾਨ ਦੀ ਮਿਲੀ ਲਾਸ਼, ਘਰ ’ਚ ਪਿਆ ਚੀਕ ਚਿਹਾੜਾ
ਦੱਸ ਦੇਈਏ ਕਿ ਇਸ ਮੌਕੇ ਉਮੀਦਵਾਰਾਂ ਦੇ ਸਮਰਥਕ ਘੱਟ ਪੋਲਿੰਗ ਨੂੰ ਲੈਕੇ ਗਿਣਤੀਆਂ ਮਿਣਤੀਆਂ ਵਿਚ ਉਲਝਦੇ ਨਜ਼ਰ ਆਏ। ਦੂਜੇ ਪਾਸੇ ਪ੍ਰਸਾਸ਼ਨ ਵਿਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਾਵਲ ਅਤੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਵੱਲੋਂ ਵੱਖ-ਵੱਖ ਪੋਲਿੰਗ ਬੂਥਾ ’ਤੇ ਜਾ ਕੇ ਪੋਲਿੰਗ ਦਾ ਜਾਇਜਾ ਲਿਆ ਗਿਆ। ਇਸ ਦੌਰਾਨ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋ ਕਰਨ ਦੀ ਅਪੀਲ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ: ਵੱਡੀ ਖ਼ਬਰ: ਸਾਬਕਾ ਉੱਪ ਮੁੱਖ ਮੰਤਰੀ OP ਸੋਨੀ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ (ਵੀਡੀਓ)
ਨੋਟ - ਇਸ ਖ਼ਬਰ ਦੇ ਸਬੰਧ ’ਚ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਜਾ ਕੇ ਦਿਓ ਆਪਣਾ ਜਵਾਬ
ਜ਼ਮੀਨੀ ਝਗੜੇ 'ਚ ਪਿਓ ਕੋਲੋਂ 14 ਸਾਲਾ ਇਕਲੌਤੇ ਪੁੱਤ ਦੇ ਵੱਜੀ ਗੋਲ਼ੀ, ਹੋਈ ਦਰਦਨਾਕ ਮੌਤ
NEXT STORY