ਸੰਗਰੂਰ (ਬੇਦੀ/ਕਾਂਸਲ): ਜ਼ਿਲ੍ਹਾ ਸੰਗਰੂਰ ’ਚ ਕੋਰੋਨਾ ਮਹਾਮਾਰੀ ਚੈਨ ਟੁੱਟਣ ਦਾ ਨਾਮ ਹੀ ਨਹੀਂ ਲੈ ਰਹੀ। ਜ਼ਿਲ੍ਹੇ ਅੰਦਰ ਕੋਰੋਨਾ ਦੀ ਸਥਿਤੀ ਲਗਾਤਾਰ ਹੋਰ ਵਿਸਫੋਟਕ ਹੋਣ ਕਾਰਨ ਆਮ ਲੋਕਾਂ ’ਚ ਇਸ ਦਾ ਡਰ ਵੱਧਦਾ ਜਾ ਰਿਹਾ ਹੈ। ਸਿਹਤ ਵਿਭਾਗ ਵੱਲੋਂ ਅੱਜ ਜਾਰੀ ਕੀਤੀ ਗਈ ਸੂਚੀ ’ਚ ਕੋਰੋਨਾ ਮਹਾਮਾਰੀ ਨਾਲ 6 ਔਰਤਾਂ ਸਮੇਤ 10 ਵਿਅਕਤੀਆਂ ਦੀ ਮੌਤ ਹੋ ਜਾਣ ਅਤੇ ਕੋਰੋਨਾ ਦੇ 189 ਨਵੇਂ ਮਾਮਲੇ ਸਾਹਮਣੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ।ਅੱਜ ਕੋਰੋਨਾ ਮਹਾਮਾਰੀ ਨਾਲ ਲੌਗੋਵਾਲ ਦੀ 80 ਸਾਲਾ 60 ਸਾਲਾ ਅਤੇ 56 ਸਾਲਾ ਤਿੰਨ ਔਰਤਾਂ ਅਤੇ 73 ਸਾਲਾ ਵਿਅਕਤੀ, ਭਵਾਨੀਗੜ੍ਹ ਦੇ 58 ਸਾਲਾ ਵਿਅਕਤੀ, ਸ਼ੇਰਪੁਰ ਦੇ 61ਸਾਲਾ ਵਿਅਕਤੀ, ਸੰਗਰੂਰ ਦੀ 65 ਸਾਲਾ ਅਤੇ 73 ਸਾਲਾ ਦੋ ਔਰਤਾਂ, ਕੋਹਰੀਆਂ ਦੇ 68 ਸਾਲਾ ਵਿਅਕਤੀ ਅਤੇ ਮੂਨਕ ਦੇ 70 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਅੱਜ ਕੋਰੋਨਾ ਪਾਜ਼ੇਟਿਵ ਆਏ ਵਿਅਕਤੀਆਂ ਦੀ ਸੂਚੀ ’ਚ ਸੰਗਰੂਰ ਤੋਂ 47, ਧੂਰੀ ਤੋਂ 17, ਲੌਗੋਵਾਲ ਤੋਂ 13, ਸੁਨਾਮ ਤੋਂ 22, ਮਲੇਰਕੋਟਲਾ ਤੋਂ 9, ਭਵਾਨੀਗੜ੍ਹ ਤੋਂ 5, ਮੂਨਕ ਤੋਂ 35, ਸ਼ੇਰਪੁਰ ਤੋਂ 13, ਅਮਰਗੜ੍ਹ ਤੋਂ 7, ਅਹਿਮਦਗੜ੍ਹ ਤੋਂ 2, ਕੋਹਰੀਆਂ ਤੋਂ 12 ਅਤੇ ਫਤਿਹਗੜ੍ਹ ਪੰਜ ਗੁਰਾਈਆਂ ਤੋਂ 7 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਅਤੇ 19 ਵਿਅਕਤੀ ਮ੍ਰਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਦੇ ਠੀਕ ਹੋ ਚੁੱਕੇ ਹਨ।
ਪੂਰੇ ਜ਼ਿਲ੍ਹੇ ਦੇ ਅੰਦਰ ਹੁਣ ਤੱਕ 8765 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ’ਚੋਂ 6965 ਵਿਅਕਤੀ ਠੀਕ ਹੋ ਮਿਸ਼ਨ ਫਤਿਹ ਤਹਿਤ ਕੋਰੋਨਾ ਦੀ ਜੰਗ ਜਿੱਤ ਚੁੱਕੇ ਹਨ, ਜਦੋਂ ਕਿ 1456 ਵਿਅਕਤੀ ਅਜੇ ਕੋਰੋਨਾ ਨਾਲ ਪ੍ਰਭਾਵਿਤ ਹੋਣ ਕਾਰਨ ਇਲਾਜ ਅਧੀਨ ਹਨ ਅਤੇ 344 ਵਿਅਕਤੀ ਕੋਰੋਨਾ ਹੱਥੋਂ ਜੰਗ ਹਾਰ ਕੇ ਮੌਤ ਦੇ ਸ਼ਿਕਾਰ ਹੋ ਚੁੱਕੇ ਹਨ।
ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਹੁਣ ਪੂਰੇ ਕਹਿਰ ਉਪਰ ਹੈ ਅਤੇ ਅਜਿਹੇ ਇਸ ਨੂੰ ਹਲਕੇ ’ਚ ਲੈਣਾ ਖੁਦ ਦੀ ਆਪਣੇ ਪਰਿਵਾਰ ਦੀ ਅਤੇ ਦੂਜਿਆਂ ਦੀ ਜਾਨ ਜੌਖ਼ਮ ’ਚ ਪਾਉਣਾ ਹੈ। ਇਸ ਲਈ ਇਸ ਤੋਂ ਬਚਾਅ ਲਈ ਸਭ ਨੂੰ ਸਾਰੀਆਂ ਜ਼ਰੂਰੀ ਹਿਦਾਇਤਾਂ ਦੀ ਪੂਰੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਭੀੜਭਾੜ ’ਚ ਜਾਣ ਤੋਂ ਗੁਰੇਜ ਕਰਨਾ ਚਾਹੀਦਾ ਹੈ ਅਤੇ ਮਾਸਕ ਦੀ ਵਰਤੋਂ ਲਾਜਮੀ ਕਰਨੀ ਚਾਹੀਦੀ ਹੈ।
ਅੰਮ੍ਰਿਤਸਰ-ਬਾਂਦਰਾ ਟਰਮਿਨਸ ਕਲੋਨ ਸਪੈਸ਼ਲ ਐਕਸਪ੍ਰੈਸ ਟ੍ਰੇਨ 12 ਤੋਂ ਅਗਲੇ ਆਦੇਸ਼ ਤੱਕ ਰੱਦ
NEXT STORY