ਸੰਗਰੂਰ (ਬੇਦੀ, ਬਾਵਾ, ਜਨੂਹਾ, ਹਰਜਿੰਦਰ) : ਜ਼ਿਲਾ ਸੰਗਰੂਰ ਪੁਲਸ ਨੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਕਾਰ ਸਵਾਰ 2 ਤਸਕਰਾਂ ਨੂੰ 8 ਕਿੱਲੋ ਅਫੀਮ, 4 ਲੱਖ 2 ਹਜ਼ਾਰ ਰੁਪਏ ਦੀ ਡਰੱਗ ਮਨੀ, 1 ਲਾਇਸੈਂਸੀ ਰਿਵਾਲਵਰ 32 ਬੌਰ ਸਮੇਤ ਗ੍ਰਿਫਤਾਰ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।
ਹਰਿੰਦਰ ਸਿੰਘ ਪੁਲਸ ਕਪਤਾਨ (ਇੰਵੈਸਟੀਗੇਸ਼ਨ) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੀ. ਆਈ. ਏ. ਸਟਾਫ ਅਤੇ ਸਿਟੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁੱਝ ਲੋਕ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਸੰਗਰੂਰ ਜ਼ਿਲੇ ਦੇ ਅਮਰਗੜ੍ਹ ਅਤੇ ਪਟਿਆਲਾ ਜ਼ਿਲੇ ਦੇ ਨਾਭਾ ਇਲਾਕੇ ਵਿਚ ਵੇਚਦੇ ਹਨ ਅਤੇ ਅੱਜ ਉਹ ਅਫੀਮ ਸਮੇਤ ਸੰਗਰੂਰ ਵਿਚੋਂ ਦੀ ਲੰਘਣਗੇ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਵੱਲੋਂ ਸੰਗਰੂਰ ਦੇ ਨਾਨਕਿਆਣਾ ਚੌਕ ਵਿਚ ਨਾਕਾਬੰਦੀ ਕਰਕੇ ਹਰ ਆਉਣ-ਜਾਣ ਵਾਲੇ ਦੀ ਤਲਾਸ਼ੀ ਲਈ ਜਾ ਰਹੀ ਸੀ। ਇਸ ਦੌਰਾਨ ਇਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ 8 ਕਿੱਲੋ ਅਫੀਮ, 4 ਲੱਖ 2 ਹਜ਼ਾਰ ਦੀ ਡਰੱਗ ਮਨੀ, 1 ਲਾਇਸੈਂਸੀ 32 ਬੋਰ ਰਿਵਾਲਵਰ ਸਣੇ ਕਾਰ ਸਵਾਰ ਰਵਿੰਦਰ ਸਿੰਘ ਸ਼ੈਲੀ ਵਾਸੀ ਨਾਭਾ ਅਤੇ ਹਰਪ੍ਰੀਤ ਮੋਦਗਿਲ ਵਾਸੀ ਅਮਰਗੜ੍ਹ ਨੂੰ ਮੌਕੇ 'ਤੇ ਹੀ ਗ੍ਰਿਫਤਾਰ ਕਰਕੇ ਉਨ੍ਹਾਂ ਵਿਰੁੱਧ ਥਾਣਾ ਸਿਟੀ ਸੰਗਰੂਰ ਵਿਚ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗ੍ਰਿਫਤਾਰ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਰਿਮਾਂਡ ਲਿਆ ਜਾਵੇਗਾ ਤਾਂ ਜੋ ਅਫੀਮ ਤਸਕਰੀ ਦੇ ਪੂਰੇ ਨੈਟਵਰਕ ਦਾ ਪਤਾ ਲਗਾਇਆ ਜਾ ਸਕੇ। ਇਸ ਮੌਕੇ ਡੀ. ਐੈੱਸ. ਪੀ. ਸਤਪਾਲ ਸ਼ਰਮਾ, ਥਾਣਾ ਸਿਟੀ ਸੰਗਰੂਰ ਇੰਚਾਰਜ ਹਰਭਜਨ ਸਿੰਘ ਅਤੇ ਸੀ. ਆਈ. ਏ. ਇੰਚਾਰਜ਼ ਸਤਨਾਮ ਸਿੰਘ ਮੌਜੂਦ ਸਨ।
ਥੋਕ 'ਚ ਲਿਆ ਕੇ ਪ੍ਰਚੂਨ 'ਚ ਕਰਦੇ ਸਨ ਸੇਲ
ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਕਈ ਵਾਰ ਅਫੀਮ ਦੀ ਖੇਪ ਥੋਕ ਵਿਚ ਮੱਧ ਪ੍ਰਦੇਸ਼ ਤੋਂ ਲਿਆ ਕੇ ਪ੍ਰਚੂਨ ਵਿਚ ਨਾਭਾ, ਸੰਗਰੂਰ, ਅਮਰਗੜ੍ਹ ਦੇ ਏਰੀਆ ਵਿਚ ਵੇਚਦੇ ਸਨ ਤੇ ਉਹ ਅੱਜ ਵੀ ਅਫੀਮ ਅੱਗੇ ਵੇਚਣ ਜਾ ਰਹੇ ਸਨ।
ਟਰੈਕਟਰ-ਟਰਾਲੀ ਤੇ ਕੈਂਟਰ ਦੀ ਭਿਆਨਕ ਟੱਕਰ, ਇਕ ਦੀ ਮੌਤ
NEXT STORY