ਸੰਗਰੂਰ : ਦੰਦਾਂ ਦਾ ਇਲਾਜ ਕਰਵਾਉਣ ਗਈ ਇਕ ਕੁੜੀ ਦੇ ਪੇਟ 'ਚ ਰੂਟ ਕਨਾਲ ਦੌਰਾਨ ਸੂਈ ਅੰਦਰ ਚਲੀ ਗਈ। ਇਸ ਕਾਰਨ ਉਸ ਦੀ ਸਿਹਤ ਵਿਗੜ ਗਈ, ਜਿਸ ਕਾਰਨ ਉਸ ਨੂੰ ਆਪਰੇਸ਼ਨ ਦੇ ਲਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਹਨ ਸਿੰਘ ਵਾਸੀ ਸੰਗਰੂਰ ਨੇ ਦੱਸਿਆ ਕਿ ਉਸ ਦੀ 23 ਸਾਲਾ ਬੇਟੀ ਦੰਦ ਦੇ ਦਰਦ ਤੋਂ ਕਾਫੀ ਪਰੇਸ਼ਾਨ ਸੀ। ਨਿੱਜੀ ਡੈਂਟਲ ਕਲੀਨਿਕ ਦੇ ਡਾਕਟਰ ਨੇ ਉਸ ਨੂੰ 8 ਦਸੰਬਰ ਨੂੰ ਫਿਲਿੰਗ ਲਈ ਬੁਲਾਇਆ ਸੀ, ਜਿਸ ਦੌਰਾਨ ਸੂਈ ਉਸ ਦੇ ਅੰਦਰ ਚਲੀ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਤੋਂ ਬਾਅਦ ਡਾਕਟਰ ਨੇ ਉਸ ਦਾ ਇਲਾਜ ਕਰਨ ਦੀ ਬਜਾਏ ਉਸ ਨੂੰ ਕਲੀਨਿਕ ਤੋਂ ਜਲਦੀ ਬਾਹਰ ਕੱਢ ਦਿੱਤਾ ਤੇ ਗਲਤੀ ਮੰਨਣ ਤੋਂ ਵੀ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਲਗਾਤਾਰ ਉਸ ਦੀ ਹਾਲਤ ਖਰਾਬ ਹੋਣ ਲੱਗੀ ਤੇ ਉਸ ਨੂੰ ਦੂਜੇ ਹਸਪਤਾਲ ਲਿਆਂਦਾ ਗਿਆ, ਜਿਥੇ ਐਕਸਰੇ ਕਰਵਾਉਣ ਤੋਂ ਬਾਅਦ ਪਟਿਆਲਾ ਅਤੇ ਫਿਰ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਪੀ.ਜੀ.ਆਈ. ਡਾਕਟਰਾਂ ਦਾ ਕਹਿਣਾ ਹੈ ਕਿ ਜਦੋਂ ਉਸ ਦੇ ਪੇਟ 'ਚ ਦਰਦ ਹੋਵੇਗਾ ਉਦੋਂ ਹੀ ਆਪਰੇਸ਼ਨ ਹੋ ਪਾਵੇਗਾ। ਫਿਲਹਾਲ ਇਹ ਮਾਮਲਾ ਪੁਲਸ ਅਤੇ ਸੀ.ਐੱਮ.ਓ. ਤੱਕ ਪਹੁੰਚ ਚੁੱਕ ਹੈ। ਇਸ ਮਾਮਲੇ ਦੀ ਜਾਂਚ ਲਈ ਤਿੰਨ ਡਾਕਟਰਾਂ ਦਾ ਪੈਨਲ ਗਠਿਤ ਕੀਤਾ ਗਿਆ ਹੈ।
ਪਾਵਰਕਾਮ ਸਖ਼ਤ: ਦੂਜੇ ਦਿਨ ਵੀ ਕੋਤਵਾਲੀ ਸਮੇਤ 5 ਦਫ਼ਤਰਾਂ ਦੇ ਕੱਟੇ ਕੁਨੈਕਸ਼ਨ
NEXT STORY