ਸੰਗਰੂਰ (ਬੇਦੀ, ਹਨੀ ਕੋਹਲੀ): ਬੀਤੀ ਰਾਤ ਪਿੰਡ ਸਾਰੋਂ ਦੀ ਵਿਆਹੁਤਾ ਨੇ ਆਪਣੀਆਂ ਦੋ ਧੀਆਂ ਸਮੇਤ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਮ੍ਰਿਤਕਾ ਦੇ ਪਤੀ, ਸੱਸ ਅਤੇ ਸਹੁਰੇ ਖਿਲਾਫ਼ ਪਰਚਾ ਦਰਜ ਕੀਤਾ ਹੈ।ਜਗਦੇਵ ਸਿੰਘ ਵਾਸੀ ਪਿੰਡ ਲੀਲ ਤਹਿਸੀਲ ਰਾਏਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦੀ ਭੈਣ ਬਲਜੀਤ ਕੌਰ ਦਾ ਵਿਆਹ ਕੁਝ ਸਮਾਂ ਪਹਿਲਾਂ ਅਵਤਾਰ ਸਿੰਘ ਵਾਸੀ ਪਿੰਡ ਸਾਰੋਂ ਨਾਲ ਹੋਇਆ ਸੀ ਅਤੇ ਵਿਆਹ ਤੋਂ ਕੁਝ ਸਮੇਂ ਬਾਅਦ ਉਸਦੀ ਭੈਣ ਦੇ ਘਰ ਅਰਸ਼ਨੂਰ ਕੌਰ ਤੇ ਵਿਰਾਸਤ ਕੌਰ ਦੋ ਲੜਕੀਆਂ ਪੈਦਾ ਹੋਈਆਂ। ਉਸਨੇ ਦੱਸਿਆ ਕਿ ਲੜਕੀਆਂ ਪੈਦਾ ਹੋਣ ਪਿੱਛੋਂ ਉਸਦੀ ਭੈਣ ਦੇ ਸਹੁਰੇ ਪਰਿਵਾਰ ਵਾਲੇ ਉਸ ਨਾਲ ਮਾੜਾ ਸਲੂਕ ਕਰਨ ਲੱਗੇ ਸਨ, ਜਿਸ ਕਾਰਣ ਉਹ ਮਾਨਸਿਕ ਤਣਾਅ ’ਚ ਰਹਿਣ ਲੱਗੀ ਇੰਨਾ ਹੀ ਨਹੀਂ ਉਸਦੀ ਦੀ ਭੈਣ ਦੀ ਕਈ ਵਾਰ ਮਾਰਕੁੱਟ ਵੀ ਹੋਈ ਸੀ। ਇਸ ਤੋਂ ਤੰਗ ਆ ਕੇ ਬਲਜੀਤ ਕੌਰ ਨੇ ਆਪਣੀਆਂ ਦੋਵੇਂ ਧੀਆਂ ਸਾਢੇ ਚਾਰ ਅਰਸ਼ਨੂਰ ਕੌਰ ਅਤੇ ਢਾਈ ਸਾਲਾ ਵਿਰਾਸਤ ਕੌਰ ਨਾਲ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਨਹੀਂ ਰਹੇ ਪੰਥ ਦੇ ਉੱਘੇ ਵਿਦਵਾਨ ਅਤੇ ਅੰਤਰਰਾਸ਼ਟਰੀ ਢਾਡੀ ਗਿਆਨੀ ਪਿ੍ਰਤਪਾਲ ਸਿੰਘ ਬੈਂਸ
ਥਾਣਾ ਸਦਰ ਦੇ ਐੱਸ.ਐੱਚ.ਓ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਬਲਜੀਤ ਕੌਰ ਦੇ ਭਰਾ ਜਗਦੇਵ ਸਿੰਘ ਦੇ ਬਿਆਨਾਂ ’ਤੇ ਮ੍ਰਿਤਕਾ ਦੇ ਪਤੀ ਅਵਤਾਰ ਸਿੰਘ, ਉਸਦੇ ਸਹੁਰੇ ਮਨਖੰਡੀ ਸਿੰਘ ਅਤੇ ਸੱਸ ਬਲਵੰਤ ਕੌਰ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ।ਉਨ੍ਹਾਂ ਦੱਸਿਆ ਕਿ ਪੁਲਸ ਨੇ ਜਦੋਂ ਮੌਕਾ ਵੇਖਿਆ ਤਾਂ ਬਲਜੀਤ ਕੌਰ ਦੀ ਲਾਸ਼ ਕਮਰੇ ’ਚ ਲਟਕ ਰਹੀ ਸੀ ਅਤੇ ਉਸ ਦੀਆਂ ਦੋਵੇਂ ਧੀਆਂ ਅਰਸ਼ਨੂਰ ਕੌਰ ਅਤੇ ਵਿਰਾਸਤ ਕੌਰ ਮ੍ਰਿਤਕ ਹਾਲਤ ’ਚ ਕਮਰੇ ’ਚ ਪਈਆਂ ਸਨ। ਪੁਲਸ ਨੇ ਤਿੰਨੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਸਪੁਰਦ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ: 2 ਦਿਨ ਬਾਅਦ ਜੁਆਇਨ ਕਰਨੀ ਸੀ ਸਰਕਾਰੀ ਨੌਕਰੀ, ਪਾਰਟੀ 'ਤੇ ਗਏ ਮੁੰਡੇ ਦੀ ਦਰੱਖਤ ਨਾਲ ਲਟਕਦੀ ਮਿਲੀ ਲਾਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨਾਂ ਤੇ ਸਰਕਾਰ ਦੀ ਬੇਸਿੱਟਾ ਬੈਠਕ ਵੇਖ ਸੁਖਸ਼ਿੰਦਰ ਸ਼ਿੰਦਾ ਦਾ ਛਲਕਿਆ ਦਰਦ, ਸੋਸ਼ਲ ਮੀਡੀਆ 'ਤੇ ਆਖੀ ਇਹ ਗੱਲ
NEXT STORY