ਸੰਗਰੂਰ(ਪ੍ਰਿੰਸ)— ਮਾਲੇਰਕੋਟਲਾ ਵਿਚ 16 ਫਰਵਰੀ ਨੂੰ ਖੁੱਲ ਰਹੇ ਖੇਤਰੀ ਪਾਸਪੋਰਟ ਦਫਤਰ ਦੇ ਉਦਘਾਟਨ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਆਹਮੋ-ਸਾਹਮਣੇ ਆ ਗਏ ਹਨ। ਦੋਵਾਂ ਵੱਲੋਂ ਮਾਲੇਰਕੋਟਲਾ ਵਾਸੀਆਂ ਨੂੰ ਵੱਡਾ ਤੋਹਫਾ ਦਿੱਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਲਈ ਬਕਾਇਦਾ ਪੋਸਟਰ ਵੀ ਛਪਵਾਏ ਗਏ ਹਨ। ਇਕ ਪਾਸੇ ਜਿੱਥੇ ਕੈਬਨਿਟ ਮੰਤਰੀ ਦੇ ਹੱਕ ਵਿਚ ਲੱਗੇ ਪੋਸਟਰਾਂ 'ਤੇ ਲਿਖਿਆ ਹੈ ਕਿ ਰਜ਼ੀਆ ਸੁਲਤਾਨਾ ਵੱਲੋਂ 16 ਫਰਵਰੀ ਨੂੰ ਦਫਤਰ ਦਾ ਉਦਤਾਟਨ ਕੀਤਾ ਜਾਏਗਾ, ਉਥੇ ਹੀ ਦੂਜੇ ਪਾਸੇ ਮਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਹੀ ਖੇਤਰੀ ਪਾਸਪੋਰਟ ਦਫਤਰ ਖੁੱਲ ਰਿਹਾ ਹੈ ਅਤੇ ਉਹ 16 ਫਰਵਰੀ ਨੂੰ ਉਦਘਾਟਨ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਨ ਨੇ ਕਿਹਾ ਕਿ ਉਹ ਇਸ ਪਾਸਪੋਰਟ ਦਫਤਰ ਨੂੰ ਸੰਗਰੂਰ ਵਿਚ ਬਣਾਉਣ ਦੀ ਮੰਗ ਨੂੰ ਲੈ ਕੇ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਮਿਲੇ ਸਨ ਜਿਸ ਤੋਂ ਬਾਅਦ ਅਪ੍ਰੈਲ 2018 ਵਿਚ ਕੇਂਦਰੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਸੰਗਰੂਰ ਜ਼ਿਲੇ ਵਿਚ ਪਾਸਪੋਰਟ ਦਫਤਰ ਖੋਲ ਰਹੇ ਹਾਂ ਅਤੇ ਇਹ ਦਫਤਰ ਡਾਕਖਾਨੇ ਵਿਚ ਹੀ ਖੁੱਲ੍ਹੇਗਾ। ਇਸ ਤੋਂ ਬਾਅਦ ਮਾਨ ਵੱਲੋਂ ਪਾਸਪੋਰਟ ਦਫਤਰ ਲਈ ਸੰਗਰੂਰ ਦੇ ਮੁੱਖ ਡਾਕਘਰ ਦਾ ਦੌਰਾ ਕੀਤਾ ਗਿਆ ਸੀ ਪਰ ਜਗ੍ਹਾ ਦੀ ਘਾਟ ਕਾਰਨ ਇਹ ਕੇਂਦਰ ਮਾਲੇਰਕੋਟਲਾ ਵਿਚ ਖੋਲ੍ਹਿਆ ਜਾ ਰਿਹਾ ਹੈ। ਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੈਰਾਨੀ ਹੋ ਰਹੀ ਹੈ ਕਿ ਰਜ਼ੀਆ ਸੁਲਤਾਨਾ ਇਸ ਪਾਸਪੋਰਟ ਕੇਂਦਰ ਨੂੰ ਬਣਾਉਣ ਦਾ ਸਿਹਰਾ ਆਪਣੇ ਸਿਰ ਲੈਣ ਲਈ ਵੱਡੇ-ਵੱਡੇ ਬੋਰਡ ਵੀ ਲਗਾ ਰਹੇ ਹਨ, ਜੋ ਕਿ ਘਟੀਆ ਰਾਜਨੀਤੀ ਹੈ।
ਸ੍ਰੀ ਅਕਾਲ ਤਖਤ ਸਾਹਿਬ ਪੁੱਜੀ ਬਾਦਲ ਪਰਿਵਾਰ ਖਿਲਾਫ ਸ਼ਿਕਾਇਤ
NEXT STORY