ਸੰਗਰੂਰ (ਬੇਦੀ, ਬਾਵਾ)—ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ ਬਰਸੀ ਮੌਕੇ ਨੇੜਲੇ ਪਿੰਡ ਬਡਰੁੱਖਾਂ, ਭੱਮਾਬੰਦੀ, ਦੁੱਗਾ, ਕੁੰਨਰਾ, ਬੰਗਾਵਾਲੀ, ਉੱਭਾਵਾਲ, ਖਿੱਲਰੀ, ਹਰੇੜੀ, ਕਾਝਲਾ ਆਦਿ ਦੀਆਂ ਪੰਚਾਇਤਾਂ ਨੇ ਸ਼ਰਾਬ ਦੇ ਠੇਕੇ 30, 31 ਜਨਵਰੀ ਅਤੇ ਪਹਿਲੀ ਫਰਵਰੀ ਨੂੰ ਬੰਦ ਕਰਵਾਉਣ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਉਪਕਾਰ ਸਿੰਘ ਨੂੰ ਮੰਗ-ਪੱਤਰ ਦਿੱਤਾ।
ਪੰਚਾਇਤ ਨੇ ਕਿਹਾ ਕਿ ਮਸਤੂਆਣਾ ਸਾਹਿਬ ਵਿਖੇ ਬਰਸੀ ਸਮਾਗਮ ਮੌਕੇ ਤਿੰਨ ਦਿਨ ਕਾਫੀ ਗਿਣਤੀ ਵਿਚ ਸੰਗਤਾਂ ਸ਼ਰਧਾ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੁੰਦੀਆਂ ਹਨ। ਸ਼ਰਾਰਤੀ ਅਨਸਰ ਸ਼ਰਾਬ ਪੀ ਕੇ ਗਲਤ ਹਰਕਤਾਂ ਕਰਦੇ ਹਨ ਅਤੇ ਆਪਸੀ ਰੰਜਿਸ਼ਾਂ ਕੱਢਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਸੰਗਤਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ। ਇਸ ਲਈ ਮਸਤੂਆਣਾ ਸਾਹਿਬ ਦੇ ਆਲੇ-ਦੁਆਲੇ ਦੇ ਪਿੰਡਾਂ ਦੇ ਸ਼ਰਾਬ ਦੇ ਠੇਕੇ 30, 31 ਜਨਵਰੀ ਅਤੇ ਪਹਿਲੀ ਫਰਵਰੀ ਨੂੰ ਬੰਦ ਕੀਤੇ ਜਾਣ ਅਤੇ ਇਲਾਕੇ ਵਿਚ ਸ਼ਰਾਬ ਪੀਣ 'ਤੇ ਪਾਬੰਦੀ ਲਾਈ ਜਾਵੇ।
ਸਵਰਾਜ ਦੀ ਪ੍ਰਾਪਤੀ ਲਈ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾਉਣ 'ਤੇ ਜ਼ੋਰ
NEXT STORY