ਕਾਲਾ ਸੰਘਿਆਂ (ਨਿੱਝਰ)-ਗੁਰਦੁਆਰਾ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਬਿੱਲੀ ਬੜੈਚ ਜ਼ਿਲ੍ਹਾ ਜਲੰਧਰ ਵਿਖੇ ਮੁੱਖ ਸੇਵਾਦਾਰ ਬਾਬਾ ਗੁਰਮੇਜ ਸਿੰਘ ਸੈਦਰਾਣਾ ਸਾਹਿਬ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਇਆ ਗਿਆ। ਗੁਰਮਤਿ ਸਮਾਗਮ ਵਿੱਚ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਬਾਬਾ ਗੁਰਮੇਜ ਸਿੰਘ ਮੁੱਖ ਸੇਵਾਦਾਰ ਅਤੇ ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸੈਦਰਾਣਾ ਸਾਹਿਬ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ, ਉਪਰੰਤ ਗੁਰੂ ਹਰਿ ਰਾਏ ਸਾਹਿਬ ਅਕੈਡਮੀ ਬਿੱਲੀ ਬੜੈਚ ਅਤੇ ਕਾਹਲਵਾਂ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ ਅਤੇ ਖੁੱਲ੍ਹੇ ਪੰਡਾਲ ਵਿੱਚ ਦੀਵਾਨਾਂ ਦੀ ਆਰੰਭਤਾ ਕੀਤੀ ਗਈ। ਉਥੇ ਹੀ ਇਸ ਮੌਕੇ ਪਹੁੰਚੇ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਧਰਤੀ ਹੇਠਾਂ ਜਾ ਰਹੇ ਪਾਣੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ।
ਇਹ ਵੀ ਪੜ੍ਹੋ: UK ਗਿਆ ਕੁੱਲ੍ਹੜ ਪਿੱਜ਼ਾ ਕੱਪਲ ਮੁੜ ਸੁਰਖੀਆਂ 'ਚ, ਇਸ ਵਾਇਰਲ ਵੀਡੀਓ ਨੂੰ ਲੈ ਕੇ...
ਇਸ ਮੌਕੇ ਮੁੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਨੇ ਕਥਾ ਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦੇ ਜੀਵਨ ਇਤਿਹਾਸ ਨੂੰ ਸਰਵਣ ਕਰਵਾਇਆ ਅਤੇ ਭਾਈ ਮੱਖਣ ਸਿੰਘ ਦਸਮੇਸ਼ ਨਗਰ ਵਾਲੇ ਕਵੀਸ਼ਰੀ ਜਥੇ ਅਤੇ ਭਾਈ ਸਰੂਪ ਸਿੰਘ ਕਡਿਆਣਾ ਢਾਡੀ ਜਥੇ ਨੇ ਸੰਗਤਾਂ ਨੂੰ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਅਤੇ ਮੈਂਬਰ ਰਾਜ ਸਭਾ ਨੇ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਸੰਗਤਾਂ ਨੂੰ ਵਧਾਈ ਦਿੱਤੀ। ਇਸ ਮੌਕੇ ਉੱਤੇ ਉਨ੍ਹਾਂ ਨੇ ਆਖਿਆ ਕਿ ਗੁਰੂ ਹਰਿ ਰਾਏ ਸਾਹਿਬ ਜੀ ਦੇ ਇਸ ਸਥਾਨ ਪਾਵਨ ਅਸਥਾਨ ‘ਤੇ ਆਉਣ ਦੀਆਂ ਖ਼ੁਸ਼ੀਆਂ ਨੂੰ ਅਸੀਂ ਹਰ ਸਾਲ ਮਨਾਉਂਦੇ ਹਾਂ! ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਂਦੇ ਹਨ ਅਤੇ ਤਿੰਨ ਦਿਨ ਗੁਰਮਤਿ ਸਮਾਗਮ ਬਹੁਤ ਹੀ ਉਤਸਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਕਿਰਪਾ ਕਰਨ ਸਮੂਹ ਸੰਗਤਾਂ ਦੀਆਂ ਝੋਲੀਆਂ ਖ਼ੁਸ਼ੀਆਂ ਨਾਲ ਭਰਨ ਅਤੇ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ, ਇਹੀ ਉਹ ਅਰਦਾਸ ਕਰਦੇ ਹਨ।
ਇਸੇ ਦੌਰਾਨ ਉਨ੍ਹਾਂ ਨੇ ਆਖਿਆ ਕਿ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੌਰਾਨ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਵੀ ਸਾਨੂੰ “ਪਵਨ ਗੁਰੂ ਪਾਣੀ ਪਿਤਾ” ਦਾ ਸੰਦੇਸ਼ ਦਿੱਤਾ ਸੀ ਪਰ ਅਸੀਂ ਉਨ੍ਹਾਂ ਸੰਦੇਸ਼ਾਂ ਦੇ ਉੱਤੇ ਪਹਿਰਾ ਨਹੀਂ ਦੇ ਸਕੇ, ਜਿਸ ਕਾਰਨ ਸੰਸਾਰ ਅੱਜ ਕੁੱਕੜਾਂ ਵਾਂਗ ਲੜ ਰਿਹਾ ਹੈ। ਜੇਕਰ ਅਸੀਂ ਗੁਰੂ ਸਾਹਿਬ ਜੀ ਦੇ ਬਚਨਾਂ ਉੱਤੇ ਪਹਿਰਾ ਦਿੱਤਾ ਹੁੰਦਾ ਤਾਂ ਸਾਡੇ ਹਵਾ, ਪਾਣੀ ਅਤੇ ਧਰਤੀ ਕਦਾਚਿਤ ਪ੍ਰਦੂਸ਼ਿਤ ਨਾ ਹੁੰਦੇ। ਅੱਜ ਪੰਜਾਬ ਦੇ ਕਰੀਬ 20 ਜ਼ਿਲ੍ਹਿਆਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਅਤੇ ਰਸਾਇਣਕ ਪਦਾਰਥ ਆ ਗਏ ਹਨ। 15 ਲੱਖ ਤੋਂ ਵਧੇਰੇ ਮੋਟਰਾਂ ਲਾ ਕੇ ਅਸੀਂ ਧਰਤੀ ਹੇਠੋਂ ਪਾਣੀ ਕੱਢ ਰਹੇ ਹਾਂ, ਜੋਕਿ ਬਹੁਤ ਹੀ ਚਿੰਤਾਜਨਕ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਇਹੀ ਪਾਣੀ ਅਸੀਂ ਸੰਭਾਲਣਾ ਸੀ। ਉਨ੍ਹਾਂ ਕਿਹਾ ਕਿ ਡਰੇਨਾਂ ਅਤੇ ਦਰਿਆਵਾਂ ਦੇ ਵਿੱਚ ਜਾ ਰਹੇ ਪਾਣੀ ਨੂੰ ਵੀ ਅਸੀਂ ਗੰਧਲਾ ਕਰ ਦਿੱਤਾ ਅਤੇ ਉਸ ਪਾਣੀ ਨੂੰ ਜੇਕਰ ਅਸੀਂ ਸਾਂਭਦੇ ਤਾਂ ਉਹ ਖੇਤੀ ਦੇ ਕੰਮ ਆ ਸਕਦਾ ਸੀ। ਅੱਜ ਵੀ ਅਸੀਂ ਯਤਨ ਕਰ ਰਹੇ ਹਾਂ ਕਿ ਪ੍ਰਦੂਸ਼ਿਤ ਪਾਣੀਆਂ ਨੂੰ ਖਾਸ ਕਰਕੇ ਕਾਲਾ ਸੰਘਿਆਂ ਡਰੇਨ ਅਤੇ ਬੁੱਢਾ ਨਾਲਾ ਲੁਧਿਆਣਾ ਆਦਿ ਦੇ ਪਾਣੀਆਂ ਨੂੰ ਸਾਫ਼ ਕੀਤਾ ਜਾ ਸਕੇ ਅਤੇ ਟਰੀਟ ਕਰਕੇ ਉਸ ਦੀ ਵਰਤੋਂ ਖੇਤੀ ਦੇ ਕਾਰਜਾਂ ਲਈ ਹੋ ਸਕੇ। ਉਹ ਇਸ ਕਾਰਜ ਲਈ ਨਿਰੰਤਰ ਯਤਨ ਕਰ ਰਹੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ CM ਭਗਵੰਤ ਮਾਨ ਦਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਲਈ ਵੱਧ ਤੋਂ ਵੱਧ ਯਤਨ ਕਰੀਏ, ਇਹੀ ਗੁਰੂ ਸਾਹਿਬ ਜੀ ਦੇ ਦਿਨ ਮਨਾਉਣ ਮੌਕੇ ਸਾਨੂੰ ਪ੍ਰਣ ਲੈਣਾ ਚਾਹੀਦਾ ਹੈ! ਇਸ ਮੌਕੇ ਸਮਾਗਮ ਵਿੱਚ ਬਾਬਾ ਅਮਰੀਕ ਸਿੰਘ ਖੁਖਰੈਣ, ਬਾਬਾ ਮੰਗਾ ਸਿੰਘ ਕਾਰ ਸੇਵਾ ਹਜੂਰ ਸਾਹਿਬ, ਬਾਬਾ ਬਲਦੇਵ ਕਿ੍ਸਨ ਸਿੰਘ ਗ਼ਿੱਲਾਂ ਵਾਲੇ, ਬਾਬਾ ਸੁਬੇਗ ਸਿੰਘ ਕਾਰ ਸੇਵਾ ਗੋਇੰਦਵਾਲ ਸਾਹਿਬ, ਬਾਬਾ ਸੁਖਜੀਤ ਸਿੰਘ ਸੀਚੇਵਾਲ, ਬਾਬਾ ਜੱਗਾ ਸਿੰਘ ਕਾਰ ਸੇਵਾ, ਬਾਬਾ ਲੀਡਰ ਸਿੰਘ ਵੱਲੋਂ ਗੁਰਦੁਆਰਾ ਗੁਰਸਰ ਸਾਹਿਬ ਤੋਂ ਸੇਵਾਦਾਰ, ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਤੋਂ ਸੇਵਾਦਾਰ, ਭਾਈ ਗੁਰਪ੍ਰੀਤ ਸਿੰਘ ਕੱਚੀ ਸਰਾਂ, ਭਾਈ ਅਮਰਜੀਤ ਸਿੰਘ ਨਿੱਝਰ, ਜਥੇਦਾਰ ਲਸ਼ਕਰ ਸਿੰਘ ਰਹੀਮਪੁਰ, ਮੁਖਤਿਆਰ ਸਿੰਘ ਖਾਲਸਾ, ਮਲਕੀਤ ਸਿੰਘ ਬੜੈਚ , ਮੁਣਸ਼ਾ ਸਿੰਘ ਅਤੇ ਇਲਾਕੇ ਭਰ ਤੋਂ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ, ਪ੍ਬੰਧਕ ਵੀਰਾਂ ਅਤੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।
ਇਸ ਮੌਕੇ ਸਮਾਗਮ ਦੌਰਾਨ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਵਲੋਂ ਖ਼ੂਨ ਦਾਨ ਕੈਪ ਲਗਾਇਆ ਅਤੇ ਰੰਧਾਵਾ ਹੋਮਿਓਪੈਥੀ ਰੀਸਰਚ ਸੈਂਟਰ ਹਸਪਤਾਲ ਵੱਲੋਂ ਹੋਮਿਓਪੈਥੀ ਦਾ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਪਹੁੰਚੇ ਪੰਜ ਪਿਆਰੇ ਸਾਹਿਬਾਨ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਤੇ 24 ਪ੍ਰਾਣੀ ਗੁਰੂ ਵਾਲੇ ਬਣੇ। ਕਕਾਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਭੇਟਾ ਰਹਿਤ ਦਿੱਤੇ ਗਏ। ਇਸ ਮੌਕੇ ਭਾਈ ਹਰਜੀਤ ਸਿੰਘ ਸੁਲਤਾਨਪੁਰ ਲੋਧੀ ਅਤੇ ਭਾਈ ਮਨਪ੍ਰੀਤ ਸਿੰਘ ਪ੍ਰਚਾਰਕ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ। ਅੰਤ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਬਾਬਾ ਗੁਰਮੀਤ ਸਿੰਘ ਸੈਦਰਾਣਾ ਸਾਹਿਬ ਵੱਲੋਂ ਪੰਜ ਪਿਆਰਿਆਂ ਸੰਤ ਮਹਾਂਪੁਰਸ਼ਾਂ ਸਮੂਹ ਸੰਗਤਾਂ ਅਤੇ ਸਹਿਯੋਗੀਆਂ 'ਤੇ ਖ਼ਾਸ ਕਰਕੇ ਐੱਨ. ਆਰ. ਆਈ. ਸੰਗਤਾਂ ਦਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਘਾਤਕ ਸਾਬਤ ਹੋ ਸਕਦੀ ਗਰਮੀ, ਐਡਵਾਈਜ਼ਰੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬੀਓ ਸਾਵਧਾਨ, ਕੱਲ੍ਹ ਤੋਂ ਲੱਗੇਗਾ ਮੋਟਾ ਜੁਰਮਾਨਾ, ਪਹਿਲਾਂ ਪੜ੍ਹ ਲਵੋ ਪੂਰੀ ਖ਼ਬਰ
NEXT STORY