ਜਲੰਧਰ (ਚੋਪੜਾ)— ਪੰਜਾਬ 'ਚ ਪ੍ਰਤਾਪ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਦੂਲੋ, ਮੋਹਿੰਦਰ ਸਿੰਘ ਕੇ. ਪੀ. ਅਤੇ ਮੇਰੇ ਜਿਹੇ ਟਕਸਾਲੀ ਕਾਂਗਰਸੀ ਪਰਿਵਾਰਾਂ ਨੂੰ ਜਿਸ ਤਰ੍ਹਾਂ ਕਾਂਗਰਸ ਰਾਜਨੀਤੀ 'ਚ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਵਨ-ਮੇਨ ਸ਼ੋਅ ਬਣ ਚੁੱਕੇ ਹਨ, ਜਿਸ ਕਾਰਨ ਗਰੀਬਾਂ ਦੀ ਪਾਰਟੀ ਕਹੀ ਜਾਣ ਵਾਲੀ ਕਾਂਗਰਸ 'ਚ ਹੁਣ ਸਿਰਫ ਧਨ ਬਲ ਦਾ ਹੀ ਬੋਲਬਾਲਾ ਹੈ। ਉਕਤ ਸ਼ਬਦ ਸਾਬਕਾ ਕੇਂਦਰੀ ਰਾਜ ਮੰਤਰੀ ਸੰਤੋਸ਼ ਚੌਧਰੀ ਨੇ ਕਹਿੰਦਿਆਂ ਦੱਸਿਆ ਕਿ ਉਨ੍ਹਾਂ ਆਪਣੀ ਟਿਕਟ ਦੇ ਸੰਦਰਭ 'ਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਾਲ ਮੁਲਾਕਾਤ ਕੀਤੀ ਪਰ ਦੋਵਾਂ ਆਗੂਆਂ ਨੇ ਦੋ ਟੁੱਕ ਜਵਾਬ ਦਿੱਤਾ ਕਿ ਟਿਕਟਾਂ ਕਿਸ ਨੂੰ ਮਿਲਣਗੀਆਂ ਇਸ ਦਾ ਫੈਸਲਾ ਸਿਰਫ ਕੈ. ਅਮਰਿੰਦਰ ਨੇ ਕਰਨਾ ਹੈ। ਮੈਂ ਜਦੋਂ ਇੰਚਾਰਜ ਨੂੰ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਾ ਤਾਂ ਮਿਲਦੇ ਹਨ ਅਤੇ ਨਾ ਹੀ ਮੁਲਾਕਾਤ ਦਾ ਟਾਈਮ ਦਿੰਦੇ ਹਨ ਤਾਂ ਆਸ਼ਾ ਕੁਮਾਰੀ ਨੇ ਸਪੱਸ਼ਟ ਕਿਹਾ ਕਿ ਮੈਂ ਕੁਝ ਨਹੀਂ ਕਰ ਸਕਦੀ। ਮੁੱਖ ਮੰਤਰੀ ਨੂੰ ਤਾਂ ਇੰਚਾਰਜ ਅਤੇ ਸੂਬਾ ਪ੍ਰਧਾਨ ਦੋਵੇਂ ਯੈੱਸ ਮੈਨ ਮਿਲੇ ਹੋਏ ਹਨ। ਅੱਜ ਪੰਜਾਬ 'ਚ ਕਾਂਗਰਸ 'ਚ ਇਕ ਹੀ ਨੀਤੀ 'ਤੇ ਕੰਮ ਹੋ ਰਿਹਾ ਹੈ ਕਿ ਬਸ ਮੈਂ ਰਹਾਂ, ਬਾਕੀ ਸਭ ਖਤਮ ਹੋ ਜਾਵੇ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ 80 ਸਾਲਾਂ ਤੋਂ ਕਾਂਗਰਸ ਦੀ ਸੇਵਾ ਕਰਦਾ ਆ ਰਿਹਾ ਹੈ। ਉਹ 3 ਵਾਰ ਸੰਸਦ ਮੈਂਬਰ ਰਹੀ ਪਰ ਕੁਝ ਆਗੂਆਂ ਨੂੰ ਉਨ੍ਹਾਂ ਦੀ ਲੋਕਪ੍ਰਿਯਤਾ ਹਜ਼ਮ ਨਹੀਂ ਹੋਈ ਅਤੇ 2014 ਦੀਆਂ ਚੋਣਾਂ 'ਚ ਸਿਆਸੀ ਸਾਜ਼ਿਸ਼ ਰਚਦੇ ਹੋਏ ਜਾਣਬੁੱਝ ਕੇ ਉਨ੍ਹਾਂ ਦੀ ਟਿਕਟ ਕੱਟ ਕੇ ਜਲੰਧਰ ਤੋਂ ਸਿਟਿੰਗ ਸੰਸਦ ਮੈਂਬਰ ਮੋਹਿੰਦਰ ਸਿੰਘ ਕੇ. ਪੀ. ਨੂੰ ਦੇ ਦਿੱਤੀ। ਟਿਕਟ ਕੱਟਣ 'ਤੇ ਜਦੋਂ ਉਨ੍ਹਾਂ ਅਗਲੇ ਹੀ ਦਿਨ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਤਾਂ ਸੋਨੀਆ ਨੇ ਮੈਨੂੰ ਕਿਹਾ ਕਿ ਤੁਹਾਡੇ ਨਾਲ ਜੋ ਧੱਕਾ ਹੋਇਆ ਹੈ। ਉਸ ਨੂੰ ਮੇਰੇ ਕਾਰਨ ਸਹਿ ਲਓ, ਮੈਂ ਅੱਗੇ ਤੁਹਾਡਾ ਧਿਆਨ ਰੱਖਾਂਗੀ। ਭਰੋਸਾ ਦਿਵਾਉਣ ਦੇ ਬਾਵਜੂਦ ਰਾਜ ਸਭਾ ਲਈ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਪਾਰਟੀ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼ਾਮਚੌਰਾਸੀ ਹਲਕੇ ਤੋਂ ਉਨ੍ਹਾਂ ਦੀ ਦਾਅਵੇਦਾਰੀ ਨੂੰ ਨਜ਼ਰਅੰਦਾਜ਼ ਕੀਤਾ। ਆਖਿਰੀ ਲਿਸਟ 'ਚ ਉਨ੍ਹਾਂ ਦਾ ਨਾਂ ਨਾ ਹੋਣ ਨਾਲ ਸਦਮੇ ਵਿਚ ਉਸੇ ਦਿਨ ਉਨ੍ਹਾਂ ਦੇ ਪਤੀ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਸੰਤੋਸ਼ ਚੌਧਰੀ ਨੇ ਕਿਹਾ ਕਿ ਉਹ ਪਿਛਲੇ ਸਾਲਾਂ ਤੋਂ ਲਗਾਤਾਰ ਇਲਾਕਾ ਵਾਸੀਆਂ ਨਾਲ ਸੰਪਰਕ 'ਚ ਰਹੀ ਅਤੇ ਤਨੋ ਮਨੋਂ ਇਲਾਕਾ ਵਾਸੀਆਂ ਦੀ ਸੇਵਾ ਕੀਤੀ। ਹੁਸ਼ਿਆਰਪੁਰ ਤੋਂ ਉਹ ਵਿਨਿੰਗ ਸੰਸਦ ਮੈਂਬਰ ਸੀ ਪਰ ਕਾਂਗਰਸ ਨੇ ਇਕ ਵਾਰ ਫਿਰ ਉਨ੍ਹਾਂ ਦੀ ਦਾਅਵੇਦਾਰੀ ਨੂੰ ਖਾਰਿਜ ਕਰਦਿਆਂ ਸਿਰਫ ਦੋ ਸਾਲ ਪਹਿਲਾਂ ਵਿਧਾਇਕ ਬਣੇ ਡਾ. ਰਾਜ ਕੁਮਾਰ ਉਮੀਦਵਾਰ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਪਟਿਆਲਾ ਤੋਂ ਪਿਛਲੀ ਚੋਣ ਹਾਰ ਚੁੱਕੀ ਪਰਨੀਤ ਕੌਰ ਨੂੰ ਜੇਕਰ ਟਿਕਟ ਮਿਲ ਸਕਦੀ ਹੈ ਤਾਂ ਮੈਂ ਡਿਜ਼ਰਵ ਕਿਉਂ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਸੈਂਟਰਲ ਇਲੈਕਸ਼ਨ ਕਮੇਟੀ ਦੇ ਮੈਂਬਰ ਹਨ, ਜਿਨ੍ਹਾਂ ਨੇ ਅੰਤਿਮ ਫੈਸਲਾ ਲੈਣਾ ਸੀ ਪਰ ਪਤਾ ਨਹੀਂ ਕਿਹੜੀ ਮਜਬੂਰੀ ਰਹੀ ਕਿ ਹਾਈਕਮਾਨ ਵੀ ਟਿਕਟ ਵੰਡਣ ਦੇ ਫੈਸਲੇ ਦੌਰਾਨ ਕੈ. ਅਮਰਿੰਦਰ ਦੇ ਦਬਾਅ 'ਚ ਆ ਗਈ ਤੇ ਪਾਰਟੀ ਜਰਨੈਲ ਵੀ ਟਕਸਾਲੀ ਕਾਂਗਰਸੀ ਆਗੂਆਂ ਦੀ ਰੱਖਿਆ ਨਹੀਂ ਕਰ ਸਕੇ।
ਮੈਡਮ ਸਿੱਧੂ ਮਨ੍ਹਾ ਨਾ ਕਰਦੀ ਤਾਂ ਦੇ ਸਕਦੀ ਸੀ ਹਰਸਿਮਰਤ ਬਾਦਲ ਨੂੰ ਸਖਤ ਟੱਕਰ!
NEXT STORY