ਬੁਢਲਾਡਾ (ਮਨਜੀਤ) — ਨੇੜਲੇ ਪਿੰਡ ਬੀਰੋਕੇ ਕਲਾਂ ਵਿਖੇ ਮਹੰਤ ਸ਼ਾਂਤਾ ਨੰਦ ਜੀ, ਮਹੰਤ ਬਾਲਕ ਰਾਮ ਜੀ, ਨਗਰ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਬੀਰੋਕੇ ਕਲਾਂ ਦੇ ਸ਼ਮਸ਼ਾਨਘਾਟ ਨੂੰ ਸੁੰਦਰ ਬਣਾਉਣ ਲਈ ਕੰਮ ਸ਼ੁਰੂ ਕੀਤਾ ਗਿਆ। ਪਿੰਡ ਦਾ ਸ਼ਮਸ਼ਾਨਘਾਟ ਸਮੂਹ ਪਿੰਡ ਵਾਸੀਆਂ ਦਾ ਸਾਂਝਾ ਸ਼ਮਸ਼ਾਨਘਾਟ ਹੈ । ਪਿੰਡ ਦੇ ਲੋਕਾਂ ਨੇ ਨਿਵੇਕਲਾ ਉਪਰਾਲਾ ਕੀਤਾ ਹੈ ਕਿ ਇਸ ਪਿੰਡ ਦੀਆਂ ਸਾਰੀਆਂ ਹੀ ਬਰਾਦਰੀਆਂ ਅਤੇ ਧਰਮਾਂ ਦਾ ਇਕ ਸਾਂਝਾ ਸ਼ਮਸ਼ਾਨਘਾਟ ਹੈ । ਪਿੰਡ ਦੇ ਲੋਕਾਂ ਦੀ ਇਹ ਸੂਝ-ਬੂਝ ਦਾ ਸਬੂਤ ਹੈ ਕਿ ਸਾਰੇ ਪਿੰਡ ਨੇ ਬਿਨ੍ਹਾਂ ਕਿਸੇ ਭੇਦ ਭਾਵ, ਊਚ-ਨੀਚ ਤੋਂ ਉੱਪਰ ਉੱਠ ਕੇ ਆਪਸੀ ਪ੍ਰੇਮ ਭਾਵ ਅਤੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ ਹੈ । ਪਿੰਡ ਦੇ ਚੱਲ ਰਹੇ ਵਿਕਾਸ ਕਾਰਜਾਂ 'ਚ ਸ਼ਮਸ਼ਾਨਘਾਟ 'ਚ ਬੈਠਣ ਲਈ ਹਵਾਦਾਰ ਸੁੰਦਰ ਵਰਾਂਢਾ, ਬਾਥਰੂਮ, ਡਿਊਢੀ ਦਾ ਮੇਨ ਗੇਟ, ਚਾਰ ਦੀਵਾਰੀ, ਬੈਠਣ ਲਈ ਸੁੰਦਰ ਪਾਰਕ ਦਾ ਨਿਰਮਾਣ, ਪਾਰਕ ਨੂੰ ਪਾਣੀ ਦੇਣ ਲਈ ਭਾਰੀ ਟੂਟੀਆਂ ਦਾ ਪ੍ਰਬੰਧ । ਇਸ ਕਾਰਜ 'ਚ ਪਿੰਡ ਦੇ ਨੌਜਵਾਨ ਵੱਧ ਚੜ੍ਹ ਕੇ ਸਹਿਯੋਗ ਕਰ ਰਹੇ ਹਨ, ਜਿਸ ਦੀ ਜਿੰਨ੍ਹੀ ਵੀ ਸ਼ਲਾਘਾ ਕੀਤੀ ਜਾਵੇ, ਉਨ੍ਹੀ ਹੀ ਥੌੜ੍ਹੀ ਹੈ। ਇਸ ਮੌਕੇ ਡੇਰਾ ਬਾਬਾ ਅਲਖ ਰਾਮ ਯੁਵਾ ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਗੀਤੂ, ਐਡਵੋਕੇਟ ਗੁਰਵਿੰਦਰ ਸਿੰਘ, ਬਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਨੌਜਵਾਨ ਮੌਜੂਦ ਸਨ।
ਪੁਲ ਦੀ ਰੇਲਿੰਗ ਤੋੜ ਦਰਿਆ 'ਚ ਡਿੱਗਿਆ ਟਰਾਲਾ, ਡਰਾਈਵਰ ਦੀ ਮੌਤ ਦਾ ਸ਼ੱਕ
NEXT STORY