ਸ੍ਰੀ ਮੁਕਤਸਰ ਸਾਹਿਬ - ਕੋਰੋਨਾ ਵਾਇਰਸ ਨਾਂ ਦੀ ਭਿਆਨਕ ਬੀਮਾਰੀ ਨੇ ਪੂਰੀ ਦੁਨੀਆਂ ਨੂੰ ਵਕਤ ਪਾ ਕੇ ਰੱਖਿਆ ਹੋਇਆ ਹੈ, ਜਿਸ ਕਾਰਨ ਪੂਰੇ ਪੰਜਾਬ ਨੂੰ 21 ਦਿਨਾਂ ਲਈ ਲਾਕ ਡਾਊਨ ਕਰ ਦਿੱਤਾ ਗਿਆ। ਕਰਫਿਊ ਦੌਰਾਨ ਸਰਕਾਰ ਵਲੋਂ 2 ਦਿਨ ਸੂਬੇ ਦੇ ਸਾਰੇ ਬੈਂਕ ਖੋਲ੍ਹਣ ਦੇ ਆਦੇਸ਼ ਜਾਰੀ ਕੀਤੇ ਗਏ ਹਨ, ਜਿਸ ਸਦਕਾ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਬੈਂਕ ਖੋਲ੍ਹੇ ਗਏ। ਇਸ ਦੌਰਾਨ ਬੈਂਕਾਂ ਅਗੇ ਲੋਕਾਂ ਦੀਆਂ ਲੰਮੀਆਂ-ਲੰਮੀਆਂ ਕਤਾਰਾਂ ਦੇਖਣ ਨੂੰ ਮਿਲਿਆ। ਦੱਸ ਦੇਈਏ ਕਿ ਬੈਂਕਾਂ ਦੇ ਬਾਹਰ ਭਾਵੇਂ ਪੁਲਸ ਕਰਮਚਾਰੀ ਤਾਇਨਾਤ ਕੀਤੇ ਨਜ਼ਰ ਆ ਰਹੇ ਹਨ, ਜਿਸ ਦੇ ਬਾਵਜੂਦ ਲੋਕ ਕਤਾਰਾਂ ’ਚ ਖੜ੍ਹੇ ਹੋ ਕੇ ਇਕ ਦੂਜੇ ਤੋਂ ਅਗੇ ਲੰਘਣ ਦੀ ਹੋੜ ਵਿਚ ਸਨ। ਅੱਗੇ ਨਿਕਲਣ ਦੇ ਲਈ ਲੋਕ ਕੋਰੋਨਾ ਦੌਰਾਨ ਜਾਰੀ ਕੀਤੀਆਂ ਹਦਾਇਤਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਏ।
ਪੜ੍ਹੋ ਇਹ ਖਬਰ ਵੀ - ਭੁੱਖਿਆਂ ਦਾ ਢਿੱਡ ਭਰਨ ਲਈ ਪੰਜਾਬ ਦੇ ਇਸ ਪੁਲਸ ਸਟੇਸ਼ਨ ਨੂੰ ਬਣਾ ਦਿੱਤਾ ਲੰਗਰ ਹਾਲ (ਵੀਡੀਓ)
ਬੈਂਕ ਦੇ ਬਾਹਰ ਸੈਂਕੜਿਆਂ ਦੀ ਗਿਣਤੀ ਅਤੇ ਬੈਂਕ ਅੰਦਰ ਸਿਰਫ ਪੰਜ ਕਰਮਚਾਰੀਆਂ ਦੇ ਹੋਣ ਕਾਰਨ ਸਵੇਰ ਤੋਂ ਲੱਗੀਆ ਕਤਾਰਾਂ ਦੁਪਹਿਰ ਤੱਕ ਲੱਗੀਆਂ ਰਹੀਆ। ਅਜਿਹੀ ਸਥਿਤੀ ਦਾ ਸਾਹਮਣਾ ਕਰ ਰਿਹਾ ਸ੍ਰੀ ਮੁਕਤਸਰ ਸਾਹਿਬ ਦਾ ਅਵਤਾਰ ਸਿੰਘ ਬੈਂਕ ਦੇ ਬਾਹਰ ਗੀਤ ਗਾਉਂਦਾ ਹੋਇਆ ਨਜ਼ਰ ਆਇਆ।
ਪੜ੍ਹੋ ਇਹ ਖਬਰ ਵੀ - 7 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਨੇ ਫਾਹਾ ਲੈ ਕੀਤੀ ਖੁਦਕੁਸ਼ੀ
‘ਰੱਬ ਵਰਗਾ ਹੁੰਦਾ ਹੈ ਇਕ ਦੋਸਤ ਦਾ ਸਹਾਰਾ’
NRIs ਵੀ ਪੰਜਾਬੀ ਨੇ, ਸਰਕਾਰ ਉਨ੍ਹਾਂ ਦਾ ਰੱਖੇ ਧਿਆਨ: ਮਨਜੀਤ ਸਿੰਘ
NEXT STORY