ਚੰਡੀਗੜ੍ਹ (ਰਿਸ਼ੂ) : 6 ਹਜ਼ਾਰ ਕਰੋੜ ਦੇ ਡਰੱਗ ਰੈਕਟ ਮਾਮਲੇ 'ਚ ਸਾਬਕਾ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਅਤੇ ਉਨ੍ਹਾਂ ਦੇ ਬੇਟੇ ਦਮਨਵੀਰ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਇਲਾਵਾ ਹਾਈਕੋਰਟ ਨੇ ਸਾਬਕਾ ਸੀ. ਪੀ. ਐੱਸ. ਅਵਿਨਾਸ਼ ਚੰਦਰ, ਕੈਲਾਸ਼ ਸਰਦਾਨਾ, ਸੁਸ਼ੀਲ ਸਰਦਾਨਾ, ਰਸ਼ਮੀ ਸਰਦਾਨਾ ਨੂੰ ਮਨੀ ਲਾਂਡਰਿੰਗ ਐਕਟ 'ਚ ਜ਼ਮਾਨ ਦੇ ਦਿੱਤੀ ਹੈ।
ਇਸ ਤੋਂ ਇਲਾਵਾ ਜਗਜੀਤ ਚਾਹਲ, ਦਵਿੰਦਰ ਕਾਂਤ ਸ਼ਰਮਾ ਅਤੇ ਹੋਰਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਟ੍ਰਾਇਲ ਕੋਰਟ 'ਚ ਚੱਲ ਰਹੇ ਮਾਮਲੇ ਦੀ ਸਟੇਟਸ ਰਿਪੋਰਟ 4 ਹਫਤਿਆਂ ਅੰਦਰ ਮੰਗੀ ਹੈ। ਦੋਸ਼ੀਆਂ 'ਤੇ ਮਨੀ ਲਾਂਡਰਿੰਗ ਅਤੇ ਐੱਨ. ਡੀ. ਪੀ. ਸੀ. ਐਕਟ ਤਹਿਤ ਮਾਮਲੇ ਦਰਜ ਹਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ 29 ਨਵੰਬਰ ਨੂੰ ਹੋਣੀ ਤੈਅ ਕੀਤੀ ਹੈ। ਸੁਣਵਾਈ ਦੌਰਾਨ ਹਾਈਕੋਰਟ ਨੇ ਈ. ਡੀ. ਨੂੰ ਮਾਮਲੇ ਸਬੰਧੀ ਕਈ ਸਵਾਲ ਪੁੱਛੇ, ਜਿਸ ਦਾ ਜਵਾਬ ਈ. ਡੀ. ਦੇ ਕਾਊਂਸਿਲ ਨਹੀਂ ਦੇ ਸਕੇ। ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਈ. ਡੀ. ਹਾਈਕੋਰਟ 'ਚ ਆਪਣਾ ਪੱਖ ਮਜ਼ਬੂਤ ਤਰੀਕੇ ਨਾਲ ਨਹੀਂ ਰੱਖ ਸਕੀ।
ਮਾਝਾ ਲਈ ਅਕਾਲੀ ਦਲ ਵਲੋਂ ਛੋਟੇਪੁਰ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼
NEXT STORY