ਅੰਮ੍ਰਿਤਸਰ (ਦਲਜੀਤ ਸ਼ਰਮਾ)- ਸਰਹੱਦੀ ਖੇਤਰ 'ਚ ਐੱਚ. ਆਈ. ਵੀ. ਪੋਜੀਟਿਵ ਮਰੀਜ਼ਾਂ ਦਾ ਅੰਕੜਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ । ਪਿਛਲੇ ਛੇ ਸਾਲਾਂ 'ਚ 3247 ਕਰੀਬ ਨਵੇਂ ਐੱਚ. ਆਈ. ਵੀ ਪੋਜੀਟਿਵ ਮਰੀਜ਼ ਸਾਹਮਣੇ ਆਏ ਹਨ। ਪੰਜਾਬ ਅਤੇ ਭਾਰਤ ਸਰਕਾਰ ਵੱਲੋਂ ਪੋਜੀਟਿਵ ਮਰੀਜ਼ਾਂ ਦਾ ਜੀਵਨ ਸੁਰੱਖਿਤ ਕਰਨ ਲਈ ਕਈ ਸਕੀਮਾਂ ਤਹਿਤ ਮੁਫਤ ਦਵਾਈ ਦੀ ਜਿੱਥੇ ਸੁਵਿਧਾ ਦਿੱਤੀ ਜਾ ਰਹੀ ਹੈ ਉਥੇ ਲੋਕਾਂ ਵਿੱਚ ਜਾਗਰੂਕਤਾ ਲਿਆ ਕੇ ਉਨ੍ਹਾਂ ਨੂੰ ਇਸ ਬਿਮਾਰੀ ਦੇ ਬਚਾਅ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੋਰ ਡਿੱਗੇਗਾ ਪਾਰਾ, 3 ਦਿਨ ਲਈ Cold Day ਦਾ Alert, ਇਨ੍ਹਾਂ ਜ਼ਿਲ੍ਹਿਆਂ 'ਚ...
ਕਿਵੇਂ ਫੈਲਦੀ ਹੈ ਬੀਮਾਰੀ
ਜਾਣਕਾਰੀ ਅਨੁਸਾਰ ਐੱਚ. ਆਈ. ਵੀ ਇੱਕ ਵਾਇਰਸ ਹੈ । ਐੱਚ. ਆਈ. ਵੀ. ਤੋਂ ਇਨਫੈਕਟਿਡ ਵਿਅਕਤੀ ਆਪਣੀ ਬਾਕੀ ਦੀ ਜ਼ਿੰਦਗੀ 'ਚ ਇਸ ਵਾਇਰਸ ਨਾਲ ਪੀੜਤ ਰਹਿੰਦਾ ਹੈ। ਇਹ ਬਿਮਾਰੀ ਜਾਨ ਲੇਵਾ ਵੀ ਸਾਬਤ ਹੋ ਸਕਦੀ ਹੈ ਜੇਕਰ ਇਸ ਦਾ ਨਿਰਧਨ ਸਮੇਂ ਤੇ ਇਲਾਜ ਨਾ ਕਰਵਾਇਆ ਜਾਵੇ। ਇਹ ਵਾਇਰਸ ਯੋਨ ਸੰਪਰਕ, ਨਜਾਇਜ਼ ਦਵਾਈਆਂ ਦੇ ਸੇਵਨ, ਸਾਂਝੀਆਂ ਸੂਈਆਂ ਦੇ ਇਸਤੇਮਾਲ ਅਤੇ ਨਿਯਮਾਂ ਤੋਂ ਉਲਟ ਚੜਾਏ ਗਏ ਖੂਨ ਆਦੀ ਦੇ ਤਹਿਤ 'ਚ ਫੈਲਦਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪਠਾਨਕੋਟ 'ਚ ISI ਦਾ 15 ਸਾਲਾ ਜਾਸੂਸ ਗ੍ਰਿਫ਼ਤਾਰ
ਪਿਛਲੇ 5 ਸਾਲ ਦੀ ਰਿਪੋਰਟ
ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਐਚਆਈਵੀ ਤੋਂ ਗ੍ਰਸਤ ਮਰੀਜ਼ਾਂ ਦੀਆਂ ਕੀਮਤੀ ਜਾਨਾ ਬਚਾਉਣ ਦੇ ਲਈ ਭਾਵੇ ਜਾਗਰਤਾ ਮੁਹਿੰਮ ਚਲਾਈ ਜਾ ਰਹੀ ਹੈ ਨਾਲ ਹੀ ਮੁਫਤ ਦਵਾਈ ਵੀ ਉਪਲਬਧ ਕਰਵਾਈ ਜਾ ਰਹੀ ਹੈ। ਬਿਮਾਰੀ ਤੋਂ ਗ੍ਰਸਤ ਮਰੀਜ਼ਾਂ ਨੂੰ ਸਾਰੀ ਉਮਰ ਦਵਾਈ ਦਾ ਸੇਵਨ ਕਰਨਾ ਪੈਂਦਾ ਹੈ ਜੋ ਕਿ ਸਰਕਾਰੀ ਕੇਂਦਰਾਂ 'ਚ ਮੁਫਤ ਵਿੱਚ ਉਪਲਬਧ ਕਰਵਾਈ ਜਾਂਦੀ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਦੇ ਅਨੁਸਾਰ ਸਾਲ 2019, 20 ਵਿੱਚ ਬੀਮਾਰੀ ਨਾਲ ਗ੍ਰਸਤ ਲੋਕਾਂ ਦੀ ਗਿਣਤੀ 581 ਸੀ ਸਾਲ 2020 ,21 ਦੇ ਵਿੱਚ ਗਿਣਤੀ 329 ਹੋ ਗਈ ਸਾਲ 2021, 22 ਦੇ ਵਿੱਚ ਗਿਣਤੀ 396 ਸਾਲ 2022, 23 ਦੇ ਵਿੱਚ 587 ਸਾਲ 2023,24 ਦੇ ਵਿੱਚ 742 ਸਾਲ 2024,25 ਦੇ ਵਿੱਚ ਗਿਣਤ 689 ਦੇ ਕਰੀਬ ਪਹੁੰਚ ਗਈ।
ਇਹ ਵੀ ਪੜ੍ਹੋ- ਵੱਡੀ ਤਰੱਕੀ: IPS ਹਰਪ੍ਰੀਤ ਸਿੰਘ ਨੇ ਸੰਭਾਲਿਆ ਸੀ ਅੰਮ੍ਰਿਤਸਰ ਵਿਜੀਲੈਂਸ ਬਿਊਰੋ SSP ਦਾ ਚਾਰਜ, ਤੀਜੇ ਦਿਨ ਬਣੇ DIG
ਸਿਹਤ ਵਿਭਾਗ ਦੇ ਐੱਚ. ਆਈ. ਵੀ./ਏਡਸ ਕੰਟਰੋਲ ਪ੍ਰੋਗਰਾਮ ਦੇ ਜ਼ਿਲ੍ਹਾ ਅਧਿਕਾਰੀ ਡਾਕਟਰ ਵਿਜੇ ਗੋਤਵਾਲ ਨੇ ਦੱਸਿਆ ਕਿ ਬੀਮਾਰੀ ਦੀ ਰੋਕਥਾਮ ਲਈ ਜ਼ਿਲ੍ਹੇ 'ਚ 12 ਦੇ ਕਰੀਬ ਸੈਂਟਰ ਚਲਾਏ ਜਾ ਰਹੇ ਹਨ, ਜਿਨ੍ਹਾਂ 'ਚ ਮੁਫਤ ਦਵਾਈ ਮਰੀਜ਼ਾਂ ਨੂੰ ਉਪਲਬਧ ਕਰਵਾਈ ਜਾ ਰਹੀ ਹੈ। ਇਸ ਤੋਂ ਇਲਾਵਾ ਉਕਤ ਵਰਗ ਦੇ ਮਰੀਜ਼ਾਂ ਦਾ ਜਿੱਥੇ ਮੁਫਤ ਚੈਕ ਅਪ ਕੀਤਾ ਜਾਂਦਾ ਹੈ, ਉਥੇ ਹੀ ਸਮੇਂ ਸਮੇਂ 'ਤੇ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਐੱਚ. ਆਈ. ਵੀ ਤੋਂ ਗ੍ਰਸਤ ਮਹਿਲਾਵਾਂ ਦੇ ਗਰਭ ਧਾਰਨ ਸਮੇਂ ਵਿਸ਼ੇਸ਼ ਪ੍ਰਕਾਰ ਦੀ ਦਵਾਈ ਦੇ ਕੇ ਗਰਬ ਵਿੱਚ ਪਲ ਰਹੇ ਬੱਚੇ ਦੀ ਜਾਨ ਸੁਰੱਖਿਅਤ ਕੀਤੀ ਜਾ ਸਕਦੀ ਹੈ । ਡਾਕਟਰ ਵਿਜੇ ਗੋਤਵਾਲ ਦੇ ਅਨੁਸਾਰ ਸਿਹਤ ਵਿਭਾਗ ਪੂਰੀ ਮੁਸਤੈਦੀ ਦੇ ਨਾਲ ਐੱਚ. ਆਈ. ਵੀ ਤੋਂ ਗ੍ਰਸਤ ਮਰੀਜ਼ਾਂ ਦਾ ਧਿਆਨ ਰੱਖ ਕੇ ਉਨ੍ਹਾਂ ਨੂੰ ਦਵਾਈ ਉਪਲਬਧ ਕਰਵਾ ਰਿਹਾ ਹੈ।
ਇਹ ਵੀ ਪੜ੍ਹੋ- 'ਆਪ' ਸਰਪੰਚ ਦੇ ਕਤਲ ਮਗਰੋਂ ਤਰਨਤਾਰਨ ਪੁਲਸ ਨੇ ਕਰ'ਤਾ ਵੱਡਾ ਐਨਕਾਊਂਟਰ
ਟੀ.ਬੀ. ਦੇ ਮਰੀਜ਼ਾਂ ਨੂੰ ਐੱਚ. ਆਈ. ਵੀ ਹੋਣ ਦਾ ਰਹਿੰਦਾ ਹੈ ਜ਼ਿਆਦਾ ਡਰ
ਸਿਹਤ ਵਿਭਾਗ ਦੇ ਮਾਹਿਰ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀਬੀ ਕੰਟਰੋਲ ਪ੍ਰੋਗਰਾਮ ਦੇ ਨੋਡਲ ਅਧਿਕਾਰੀ ਡਾਕਟਰ ਨਰੇਸ਼ ਚਾਵਲਾ ਨੇ ਦੱਸਿਆ ਕਿ ਟੀਬੀ ਦੇ ਮਰੀਜ਼ਾਂ ਵੱਲੋਂ ਜੇਕਰ ਨਿਰਧਾਰਿਤ ਸਮੇਂ 'ਤੇ ਦਵਾਈ ਦਾ ਸੇਵਨ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੀ ਬਿਮਾਰੀ ਜਿੱਥੇ ਗੰਭੀਰ ਬਣ ਜਾਂਦੀ ਹੈ, ਉਥੇ ਹੀ ਇਮਿਊਨਿਟੀ ਕਮਜ਼ੋਰ ਮਰੀਜ਼ਾਂ ਨੂੰ ਐੱਚ. ਆਈ. ਵੀ ਹੋਣ ਦਾ ਡਰ ਬਣਿਆ ਰਹਿੰਦਾ ਹੈ। ਉਹਨਾਂ ਦੱਸਿਆ ਕਿ ਮਰੀਜ਼ ਦੇ ਅੰਦਰ ਇਹ ਵਾਇਰਸ ਆਸਾਨੀ ਨਾਲ ਘਾਤ ਕਰ ਸਕਦਾ ਹੈ, ਮਰੀਜ਼ਾਂ ਨੂੰ ਜਿੱਥੇ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਉਥੇ ਹੀ ਵਿਭਾਗ ਦੀਆਂ ਗਾਈਡਲਾਈਨ ਦੀ ਪਾਲਣਾ ਵੀ ਕਰਨੀ ਚਾਹੀਦੀ ਹੈ। ਟੀਬੀ ਦੇ ਮਰੀਜ਼ਾਂ ਨੂੰ ਆਪਣੀ ਇਮਊਨਿਟੀ ਬਣਾਏ ਰੱਖਣਾ ਚਾਹੀਦਾ ਹੈ ਅਤੇ ਨਾਲ ਹੀ ਸਬੰਧਤ ਡਾਕਟਰ ਦੀ ਸਲਾਹ ਦੇ ਅਨੁਸਾਰ ਹੀ ਦਵਾ ਦਾ ਸੇਵਨ ਕਰਨਾ ਚਾਹੀਦਾ ਹੈ। ਸਿਹਤ ਵਿਭਾਗ ਵੱਲੋਂ ਟੀਬੀ ਦੀ ਸਰੀਰ ਵਿੱਚ ਪੁਸ਼ਟੀ ਹੋਣ ਤੋਂ ਬਾਅਦ ਹਰ ਇੱਕ ਮਰੀਜ਼ ਦਾ ਐੱਚ. ਆਈ. ਵੀ ਟੈਸਟ ਜ਼ਰੂਰ ਕਰਵਾਇਆ ਜਾਂਦਾ ਹੈ ਤਾਂ ਜੋ ਦੋਵਾਂ ਬਿਮਾਰੀਆਂ ਤੋਂ ਮਰੀਜ਼ ਦੀ ਕੀਮਤੀ ਜਾਨ ਬਚਾਈ ਜਾ ਸਕੇ।
ਇਹ ਵੀ ਪੜ੍ਹੋ- ਪੰਜਾਬ: ਦਿਨ-ਦਿਹਾੜੇ ਮੋਟਰਸਾਈਕਲ ਵਾਲੇ ਮੁੰਡੇ ਮਾਰ ਗਏ ਸੁਨਿਆਰੇ ਦੀ ਦੁਕਾਨ 'ਤੇ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ 'ਚੋਂ ਮਿਲੀ 100 ਕਰੋੜ ਦੀ ਹੈਰੋਇਨ! ਫੜੇ ਗਏ 4 ਵੱਡੇ ਤਸਕਰ
NEXT STORY