ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਲੜਕਿਆ ਦੇ ਸਕੂਲ ਦੇ ਬਾਹਰ ਰੋਜ਼ਾਨਾ ਕੁੜੀਆਂ ਨੂੰ ਪਰੇਸ਼ਾਨ ਕਰਨ ਵਾਲੇ ਨੌਜਵਾਨਾਂ ’ਤੇ ਪੁਲਸ ਨੇ ਕਾਰਵਾਈ ਕਰਦੇ ਹੋਏ ਜੇਲ ’ਚ ਬੰਦ ਕਰ ਦਿੱਤਾ। ਜਾਣਕਾਰੀ ਅਨੁਸਾਰ ਫਾਜ਼ਿਲਕਾ ਦੀ ਪੁਲਸ ਨੂੰ ਸਥਾਨਕ ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਕੂਲ ਦੇ ਬਾਹਰ ਰੋਜ਼ਾਨਾ ਸ਼ਰਾਰਤੀ ਨੌਜਵਾਨ ਕੁੜੀਆਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਹਨ। ਉਹ ਕੁੜੀਆਂ ਨੂੰ ਛੇੜਨ ਦੇ ਲਈ ਉੱਚੀ ਆਵਾਜ਼ ਅਤੇ ਵੱਡੇ ਹਾਰਨਾਂ ਦੀ ਵਰਤੋਂ ਕਰਦੇ ਸਨ। ਫਾਜ਼ਿਲਕਾ ਨਗਰ ਥਾਣਾ ਦੇ ਐੱਸ.ਐੱਚ.ਓ. ਨਵਦੀਪ ਸਿੰਘ ਭੱਟੀ ਨੇ ਇਸ ਸ਼ਿਕਾਇਤ ਦੇ ਆਧਾਰ ’ਤੇ ਪੁਲਸ ਨੂੰ ਕਾਰਵਾਈ ਕਰਨ ਲਈ ਕਿਹਾ। ਇਸੇ ਕਾਰਨ ਪੁਲਸ ਨੇ ਅੱਜ ਸਵੇਰੇ ਹੀ ਸਕੂਲ ਦੇ ਬਾਹਰ ਸਵੇਰ ਦੇ ਸਮੇਂ ਹੀ ਨਾਕੇਬੰਦੀ ਕਰ ਲਈ। ਇਸ ਦੌਰਾਨ ਉਨ੍ਹਾਂ ਨੇ ਵੱਡੇ-ਵੱਡੇ ਹਾਰਨ ਵਜਾਉਣ ਵਾਲੇ ਅਤੇ ਸ਼ਰਾਰਤੀ ਨੌਜਵਾਨਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਅਤੇ ਥਾਣੇ ਲੈ ਗਏ।
ਐੱਸ.ਐੱਚ.ਓ. ਨਵਦੀਪ ਸਿੰਘ ਭੱਟੀ ਨੇ ਕਾਬੂ ਕੀਤੇ ਨੌਜਵਾਨਾਂ ਨੂੰ ਇਕ ਦਿਨ ਥਾਣੇ ’ਚ ਰੱਖਣ ਦੇ ਆਦੇਸ਼ ਦਿੱਤੇ, ਜਿਨ੍ਹਾਂ ਦੇ ਮਾਤਾ-ਪਿਤਾ ਆਉਣ ਮਗਰੋਂ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਉਹ ਮੁੜ ਸਕੂਲ ਦੇ ਬਾਹਰ ਅਜਿਹਾ ਕਰਦੇ ਹੋਏ ਨਜ਼ਰ ਆਏ ਤਾਂ ਉਨ੍ਹਾਂ ਦੇ ਜੁੱਤਿਆਂ ਪੈਣਗੀਆਂ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐੱਸ.ਐੱਚ.ਓ. ਨਵਦੀਪ ਸਿੰਘ ਭੱਟੀ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਕਾਫੀ ਸਮੇਂ ਤੋਂ ਇਸ ਸਬੰਧ ’ਚ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਦੇ ਸਬੰਧ ’ਚ ਉਨ੍ਹਾਂ ਕਾਰਵਾਈ ਕਰਦੇ ਹੋਏ ਕਈ ਨੌਜਵਾਨਾਂ ਨੂੰ ਕਾਬੂ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕਈ ਨੌਜਵਾਨਾਂ ਦੇ ਚਾਲਾਨ ਵੀ ਕੱਟੇ ਹਨ।
Punjab Wrap Up : ਪੜ੍ਹੋ 11 ਫਰਵਰੀ ਦੀਆਂ ਪੰਜਾਬ ਦੀਆਂ ਵੱਡੀਆਂ ਖਬਰਾਂ
NEXT STORY