ਦਸੂਹਾ (ਪੰਡਿਤ ਵਰਿੰਦਰ) : ਜਲੰਧਰ-ਪਠਾਨਕੋਟ ਹਾਈਵੇਅ 'ਤੇ ਰਿਲਾਇੰਸ ਪੈਟਰੋਲ ਪੰਪ ਦਸੂਹਾ ਨਜ਼ਦੀਕ ਸ਼ੁੱਕਰਵਾਰ ਨੂੰ ਇਕ ਸਕੂਲੀ ਬੱਸ ਨੂੰ ਟਰੱਕ ਨੇ ਪਿੱਛਿਓਂ ਟੱਕਰ ਮਾਰ ਦਿੱਤੀ। ਇਸ ਹਾਦਸੇ ਦੌਰਾਨ ਕਈ ਬੱਚਿਆਂ ਨੂੰ ਸੱਟਾਂ ਲੱਗ ਗਈਆਂ। ਜਾਣਕਾਰੀ ਮੁਤਾਬਕ ਇਹ ਹਾਦਸਾ ਸਵੇਰੇ ਕਰੀਬ 7.30 ਵਜੇ ਵਾਪਰਿਆ। ਇਕ ਨਿੱਜੀ ਸਕੂਲ ਦੀ ਬੱਸ ਟਾਂਡਾ ਤੋਂ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਅੱਜ ਤੋਂ ਭਾਰੀ ਮੀਂਹ ਦਾ ਅਲਰਟ, ਮੌਸਮ ਵਿਭਾਗ ਦੀ ਕਿਸਾਨਾਂ ਨੂੰ ਸਲਾਹ
ਇਸ ਦੌਰਾਨ ਜਦੋਂ ਬੱਸ ਰਿਲਾਇੰਸ ਪੈਟਰੋਲ ਪੰਪ ਨੇੜੇ ਪੁੱਜੀ ਤਾਂ ਪਿੱਛਿਓਂ ਜਲੰਧਰ ਸਾਈਡ ਤੋਂ ਆ ਰਹੇ ਇਕ ਟਰੱਕ ਨੇ ਇਸ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਬੱਸ 'ਚ ਸਵਾਰ ਕਈ ਬੱਚੇ ਜ਼ਖਮੀ ਹੋ ਗਏ ਅਤੇ ਚੀਕ-ਚਿਹਾੜਾ ਪੈ ਗਿਆ। ਜ਼ਖਮੀ ਬੱਚਿਆਂ ਨੂੰ ਤੁਰੰਤ ਹਸਪਤਾਲ ਇਲਾਜ ਲਈ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੁਣ ਹਰ 'ਸਿੱਖ' ਬੀਬੀ ਨੂੰ ਨਹੀਂ ਹੋਵੇਗੀ ਹੈਲਮੈੱਟ ਤੋਂ ਛੂਟ, ਚਲਾਨ ਤੋਂ ਨਹੀਂ ਬਚਾ ਸਕੇਗਾ 'ਕੌਰ' ਸਰਨੇਮ
ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਬੱਸ 'ਚ 12-14 ਦੇ ਕਰੀਬ ਬੱਚੇ, ਇਕ ਡਰਾਈਵਰ ਅਤੇ ਕੰਡਕਟਰ ਸਵਾਰ ਸਨ। ਫਿਲਹਾਲ ਇਸ ਘਟਨਾ ਤੋਂ ਬਾਅਦ ਸਕੂਲੀ ਬੱਚਿਆਂ ਦੇ ਮਾਪਿਆਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਫਿਲਹਾਲ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਕਈ ਅਧਿਕਾਰੀ ਕੇਂਦਰ ’ਚ ਡੈਪੂਟੇਸ਼ਨ ’ਤੇ ਜਾਣ ਦੀ ਤਿਆਰੀ 'ਚ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਅਹਿਮ ਖ਼ਬਰ : ਪੰਜਾਬ ਦੇ ਕਈ ਅਧਿਕਾਰੀ ਕੇਂਦਰ ’ਚ ਡੈਪੂਟੇਸ਼ਨ ’ਤੇ ਜਾਣ ਦੀ ਤਿਆਰੀ 'ਚ
NEXT STORY