ਖੰਨਾ (ਵਿਪਨ) : ਖੰਨਾ ਦੇ ਦੋਰਾਹਾ 'ਚ ਅੱਜ ਸੰਘਣੀ ਧੁੰਦ ਦੇ ਚੱਲਦਿਆਂ ਦਰਦਨਾਕ ਹਾਦਸਾ ਵਾਪਰਿਆ। ਇਸ ਦੌਰਾਨ ਟਰਾਲੇ ਨੇ ਇਕ ਸਕੂਲੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਪਲਟ ਗਈ। ਹਾਦਸੇ ਦੇ ਸਮੇਂ ਬੱਸ 'ਚ 2 ਬੱਚੇ, ਡਰਾਈਵਰ ਅਤੇ ਹੈਲਪਰ ਸਵਾਰ ਸਨ। ਜਾਣਕਾਰੀ ਮੁਤਾਬਕ ਇਕ ਨਿੱਜੀ ਸਕੂਲ ਦੀ ਬੱਸ ਦੋਰਾਹਾ ਤੋਂ ਬੱਚਿਆਂ ਨੂੰ ਲੈਣ ਮਗਰੋਂ ਨਹਿਰ ਵਾਲੀ ਸੜਕ 'ਤੇ ਗੁਰਦੁਆਰਾ ਸਾਹਿਬ ਕੋਲ ਖੜ੍ਹੀ ਸੀ।
ਇਹ ਵੀ ਪੜ੍ਹੋ : PSEB 10ਵੀਂ ਤੇ 12ਵੀਂ ਦੇ ਵਿਦਿਆਰਥੀ ਹੋ ਜਾਣ ਤਿਆਰ, Practical ਪ੍ਰੀਖਿਆਵਾਂ ਲਈ ਜਾਰੀ ਹੋ ਗਈ ਡੇਟਸ਼ੀਟ
ਇਕ ਅਧਿਆਪਕ ਨੂੰ ਚੜ੍ਹਾਉਣ ਲਈ ਬੱਸ ਉੱਥੇ ਰੁਕੀ ਸੀ। ਇਸ ਦੌਰਾਨ ਪਿੱਛਿਓਂ ਮਾਲ ਨਾਲ ਭਰਿਆ ਇਕ ਟਰਾਲਾ ਆਇਆ। ਇਸ ਦੌਰਾਨ ਇਕ ਵੈਨ ਨੂੰ ਓਵਰਟੇਕ ਕਰਦੇ ਹੋਏ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਦੌਰਾਨ ਬੱਸ ਪਲਟ ਗਈ ਪਰ ਚੰਗੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ : ਚੰਡੀਗੜ੍ਹ ਮੇਅਰ ਚੋਣ ਹਾਰਨ ਮਗਰੋਂ ਬੋਲੇ ਰਾਘਵ ਚੱਢਾ- ਭਾਜਪਾ ਨੇ ਦੇਸ਼ ਧ੍ਰੋਹ ਕੀਤਾ (ਵੀਡੀਓ)
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੰਘਣੀ ਧੁੰਦ ਦੇ ਕਾਰਨ ਵਾਪਰਿਆ ਹੈ। ਬੱਸ ਡਰਾਈਵਰ ਨੇ ਕਿਹਾ ਕਿ ਉਸ ਬੱਸ ਨੂੰ ਸੜਕ ਕਿਨਾਰੇ ਖੜ੍ਹਾ ਕੀਤਾ ਸੀ। ਦੋਰਾਹਾ ਥਾਣਾ ਦੇ ਐੱਸ. ਐੱਚ. ਓ. ਵਿਜੇ ਕੁਮਾਰ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੇ। ਪੁਲਸ ਨੇ ਦੋਹਾਂ ਪੱਖਾਂ ਦੇ ਬਿਆਨ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਡੀਗੜ੍ਹ ਮੇਅਰ ਚੋਣ ਹਾਰਨ ਮਗਰੋਂ ਬੋਲੇ ਰਾਘਵ ਚੱਢਾ- ਭਾਜਪਾ ਨੇ ਦੇਸ਼ ਧ੍ਰੋਹ ਕੀਤਾ (ਵੀਡੀਓ)
NEXT STORY