ਲੁਧਿਆਣਾ (ਵਿੱਕੀ) : ਭਾਰੀ ਬਾਰਿਸ਼ ਕਾਰਣ ਜਿੱਥੇ ਕਈ ਜ਼ਿਲ੍ਹਿਆਂ ਦੇ ਕੁਝ ਪਿੰਡ ਪਾਣੀ ’ਚ ਡੁੱਬ ਗਏ, ਉੱਥੇ ਹੀ ਸਿੱਖਿਆ ਵਿਭਾਗ ਨੂੰ ਕਈ ਸਕੂਲਾਂ ’ਚ ਪਿਆ ਮਿਡ-ਡੇ ਮੀਲ ਦਾ ਅਨਾਜ ਵੀ ਭਿੱਜਣ ਦਾ ਸ਼ੱਕ ਹੈ ਪਰ ਇਸ ਤਰ੍ਹਾਂ ਦੇ ਹਾਲਾਤ ਵਿਚ ਵੀ ਬੱਚਿਆਂ ਦੀ ਮਿਡ-ਡੇ ਮੀਲ ਬੰਦ ਨਾ ਰਹੇ। ਇਸ ਲਈ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਡੀ. ਜੀ. ਐੱਸ. ਈ. ਵਿਨੇ ਬੁਬਲਾਨੀ ਨੇ ਸਕੂਲ ਪ੍ਰਮੁੱਖਾਂ ਨੂੰ ਖਾਸ ਨਿਰਦੇਸ਼ ਜਾਰੀ ਕੀਤੇ ਹਨ। ਐਤਵਾਰ ਨੂੰ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਜਾਰੀ ਕੀਤੇ ਪੱਤਰ ’ਚ ਡੀ. ਜੀ. ਐੱਸ. ਈ. ਨੇ ਕਿਹਾ ਕਿ ਜੇਕਰ ਕਿਸੇ ਸਕੂਲ ’ਚ ਬਾਰਿਸ਼ ਦਾ ਪਾਣੀ ਆਉਣ ਦੀ ਵਜ੍ਹਾ ਨਾਲ ਅਨਾਜ ਜਾਂ ਹੋਰ ਸਾਮਾਨ ਭਿੱਜਣ ਦੀ ਨੌਬਤ ਆਈ ਹੋਵੇ ਤਾਂ ਬੱਚਿਆਂ ਦਾ ਖਾਣਾ ਬਣਾਉਣ ਲਈ ਉਕਤ ਅਨਾਜ ਦਾ ਉਪਯੋਗ ਨਾ ਕੀਤਾ ਜਾਵੇ। ਇਸ ਦੇ ਸਥਾਨ ’ਤੇ ਆਪਣੇ ਪੱਧਰ ’ਤੇ ਪ੍ਰਬੰਧ ਕਰਕੇ ਬੱਚਿਆਂ ਨੂੰ ਸਾਫ-ਸੁਥਰਾ ਅਤੇ ਪੌਸ਼ਟਿਕ ਭੋਜਣ ਸਾਫ-ਸੁੱਥਰੀ ਜਗ੍ਹਾ ’ਤੇ ਬਿਠਾ ਕੇ ਖੁਆਇਆ ਜਾਵੇ। ਦੱਸ ਦੇਈਏ ਕਿ ਸੂਬੇ ਭਰ ਦੇ ਸਕੂਲ ਸੋਮਵਾਰ ਤੋਂ ਖੁੱਲ੍ਹ ਗਏ ਹਨ। ਬੱਚਿਆਂ ਨੂੰ ਮਿਡ-ਡੇ ਮੀਲ ਮਿਲ ਸਕੇ ਇਸ ਲਈ ਡੀ. ਜੀ. ਐੱਸ. ਈ. ਪੂਰੀ ਤਰ੍ਹਾਂ ਨਾਲ ਗੰਭੀਰ ਦਿਸ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲ ਖੁੱਲ੍ਹਣ ਲੈ ਕੇ ਆਏ ਵੱਡੀ ਅਪਡੇਟ, ਸਿੱਖਿਆ ਮੰਤਰੀ ਨੇ ਜਾਰੀ ਕੀਤੀਆਂ ਸਖ਼ਤ ਹਦਾਇਤਾਂ
ਵੀਡੀਓਗ੍ਰਾਫੀ ਕਰਵਾਉਣ ਤੋਂ ਬਾਅਦ ਨਸ਼ਟ ਕਰਨਾ ਹੋਵੇਗਾ ਖਰਾਬ ਹੋਇਆ ਅਨਾਜ
ਡੀ. ਜੀ. ਐੱਸ. ਈ. ਨੇ ਸਮੂਹ ਡੀ. ਈ. ਓਜ਼ ਨੂੰ ਜਾਰੀ ਪੱਤਰ ’ਚ ਸ਼ੱਕ ਜਤਾਇਆ ਹੈ ਕਿ ਸਕੂਲਾਂ ਦੀਆਂ ਬਿਲਡਿੰਗਾਂ ’ਚ ਬਾਰਿਸ਼ ਦਾ ਪਾਣੀ ਆਉਣ ਦੀ ਵਜ੍ਹਾ ਨਾਲ ਮਿਡ-ਡੇ ਮੀਲ ਤਿਆਰ ਕਰਨ ਲਈ ਰੱਖੇ ਗਏ ਅਨਾਜ ਅਤੇ ਸਾਮਾਨ ਵੀ ਖਰਾਬ ਹੋਣ ਦੀ ਸੰਭਾਵਨਾ ਬਣੀ ਹੋਈ ਹੈ। ਇਸ ਲਈ ਜੇਕਰ ਕਿਤੇ ਅਨਾਜ ਭਿੱਜਣ ਦੀ ਸਮੱਸਿਆ ਸਾਹਮਣੇ ਆਵੇ ਤਾਂ ਬਲਾਕ ਪੱਧਰ ’ਤੇ ਪੱਤਰ ਵਿਚ ਜਾਰੀ ਹਿਦਾਇਤਾਂ ਮੁਤਾਬਕ ਰਿਪੋਰਟ ਤਿਆਰ ਕਰਕੇ ਹੈੱਡ ਆਫਿਸ ਨੂੰ ਭੇਜੀ ਜਾਵੇ ਤਾਂ ਕਿ ਖਰਾਬ ਅਨਾਜ ਅਤੇ ਹੋਰ ਸਾਮਾਨ ਦੀ ਭਰਪਾਈ ਦੇ ਯਤਨ ਕੀਤੇ ਜਾਣ। ਇਹੀ ਨਹੀਂ ਪਾਣੀ ਦੀ ਵਜ੍ਹਾ ਨਾਲ ਖਰਾਬ ਹੋਏ ਅਨਾਜ ਦੀ ਵੀਡੀਓਗ੍ਰਾਫੀ ਕਰਵਾਉਣ ਦੇ ਆਦੇਸ਼ ਦੇਣ ਦੇ ਨਾਲ ਇਸ ਨੂੰ ਖ਼ਤਮ ਕਰਨ ਬਾਰੇ ਵੀ ਕਿਹਾ ਗਿਆ ਹੈ ਤਾਂ ਕਿ ਭਵਿੱਖ ’ਚ ਕਦੇ ਇਸ ਨੂੰ ਉਪਯੋਗ ਵਿਚ ਨਾ ਲਿਆਂਦਾ ਜਾ ਸਕੇ।
ਇਹ ਵੀ ਪੜ੍ਹੋ : ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿਚ ਮੀਂਹ ਦਾ ਅਲਰਟ
ਰਸੋਈ ਅਤੇ ਪਾਣੀ ਦੀ ਟੈਂਕੀਆਂ ਦੀ ਸਫਾਈ ਦੇ ਹੁਕਮ
ਬੱਚਿਆਂ ਨੂੰ ਪੌਸ਼ਟਿਕ ਅਤੇ ਸਾਫ-ਸੁਥਰਾ ਖਾਣਾ ਦੇਣ ਲਈ ਡੀ. ਜੀ. ਐੱਸ. ਈ. ਨੇ ਸਿਹਤ ਵਿਭਾਗ ਵਲੋਂ ਸਮੇਂ-ਸਮੇਂ ’ਤੇ ਜਾਰੀ ਹਿਦਾਇਤਾਂ ਨੂੰ ਅਮਲ ਵਿਚ ਲਿਆਉਣ ਨੂੰ ਕਿਹਾ ਹੈ, ਉੱਥੇ ਖਾਣਾ ਬਣਾਉਣ ਵਾਲੀ ਰਸੋਈ, ਪਾਣੀ ਦੀ ਟੈਂਕੀਆਂ ਦੀ ਸਫਾਈ ਕਰਵਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਡੀ. ਜੀ. ਐੱਸ. ਈ. ਨੇ ਸਾਫ ਕਿਹਾ ਹੈ ਕਿ ਸਕੂਲ ਪ੍ਰਮੁੱਖ ਇਸ ਗੱਲ ਦਾ ਧਿਆਨ ਰੱਖਣ ਕਿ ਬਾਰਿਸ਼ ਦਾ ਪਾਣੀ ਰੁਕਣ ਦੀ ਵਜ੍ਹਾ ਨਾਲ ਕਿਤੇ ਮੱਛਰ ਨਾ ਪੈਦਾ ਹੋਣ। ਇਸ ਦੌਰਾਨ ਬੱਚਿਆਂ ਦੇ ਬੀਮਾਰ ਹੋਣ ਦਾ ਖਤਰਾ ਬਰਕਰਾਰ ਰਹਿੰਦਾ ਹੈ।
ਇਹ ਵੀ ਪੜ੍ਹੋ : ਅੱਖਾਂ ਸਾਹਮਣੇ ਵਹਿੰਦਿਆਂ-ਵਹਿੰਦਿਆਂ ਦਰਿਆ ’ਚ ਰੁੜ੍ਹਿਆ ਨੌਜਵਾਨ, ਲੋਕ ਬਣਾਉਂਦੇ ਰਹੇ ਵੀਡੀਓ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ : ਪੌਂਗ ਡੈਮ ਤੋਂ ਅੱਜ ਫਿਰ ਛੱਡਿਆ ਜਾਵੇਗਾ ਡੇਢ ਗੁਣਾ ਜ਼ਿਆਦਾ ਪਾਣੀ, ਜਾਰੀ ਕੀਤਾ ਗਿਆ ਅਲਰਟ
NEXT STORY