ਤਰਨਤਾਰਨ (ਬਲਵਿੰਦਰ ਕੌਰ) - ਰੈਕਿਗਨਾਈਜਡ ਐਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਦੀ ਜ਼ਿਲਾ ਇਕਾਈ ਤਰਨਤਾਰਨ ਦੀ ਇਕ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸੂਬਾ ਸਕੱਤਰ ਪ੍ਰਿੰਸੀਪਲ ਸਕੱਤਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦੱਸਵੀਂ ਬਾਰਵੀਂ ਦੇ ਪ੍ਰੀਖਿਆ ਕੇਂਦਰਾਂ ਪ੍ਰਤੀ ਨਿੱਤ ਨਵਾਂ ਫੁਰਮਾਨ ਜਾਰੀ ਕੀਤਾ ਗਿਆ ਹੈ। ਇਹ ਨਵਾਂ ਫੁਰਮਾਨ ਸਕੂਲ ਸੰਚਾਲਕਾਂ, ਬੱਚਿਆਂ ਅਤੇ ਮਾਪਿਆਂ ਨੂੰ ਭੰਬਲਭੂਸੇ ਵਿਚ ਪਾ ਰਿਹਾ ਹੈ। ਬੋਰਡ ਵੱਲੋਂ ਕਦੇ ਕੇਂਦਰ ਸੱਤ ਕਿਲੋਮੀਟਰ ਅਤੇ ਕਦੇ ਤਿੰਨ ਕਿਲੋਮੀਟਰ ਦੇ ਫੁਰਮਾਨ ਅਤੇ ਕਦੇ ਪ੍ਰਾਈਵੇਟ ਸਕੂਲਾਂ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਪ੍ਰੀਖਿਆ ਕੇਂਦਰ ਕਿਸੇ ਨਿੱਜੀ ਸਕੂਲ ਵਿਚ ਨਹੀਂ ਸਗੋਂ ਸਰਕਾਰੀ ਸਕੂਲ ਵਿਚ ਬਣਨਗੇ। ਜਿਸ ਨਾਲ ਪ੍ਰਾਈਵੇਟ ਸਕੂਲ ਦੇ ਸੰਚਾਲਕਾਂ ਦੇ ਵਿਦਿਆਰਥੀਆਂ ਵਿਚ ਬੇਚੈਨੀ ਪਾਈ ਜਾ ਰਹੀ ਹੈ। ਰਾਸ਼ਾ ਦੀ ਸਟੇਟ ਬਾਡੀ ਦੇ ਆਦੇਸ਼ ਅਨੁਸਾਰ ਪੰਜਾਬ ਦੇ ਸਾਰੇ ਸਕੂਲ ਸੋਮਵਾਰ ਪੰਜ ਫਰਵਰੀ ਨੂੰ ਰੋਸ ਵਜੋਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਰਾਸ਼ਾ ਵੱਲੋਂ ਸਮੂੰਹ ਬੋਰਡ ਨਾਲ ਸਬੰਧਿਤ ਸਕੂਲਾਂ ਨੂੰ ਪੰਜ ਫਰਵਰੀ ਸੋਮਵਾਰ ਸਕੂਲ ਬੰਦ ਕਰਕੇ ਰੋਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ। ਸਮੂੰਹ ਸਕਲੂ ਸੰਚਾਲਕ ਰਾਸ਼ਾ ਦੀ ਅਗਵਾਈ ਵਿਚ ਸੋਮਵਾਰ ਡੀ. ਸੀ. ਡੀ. ਈ. ਓ. ਆਦਿ ਨੂੰ ਮਿਲ ਕੇ ਆਪਣਾ ਮੈਮੋਰੰਡਮ ਦੇਣਗੇ। ਇਸ ਮੀਟਿੰਗ ਵਿਚ ਸੂਬਾ ਸਕੱਤਰ ਪ੍ਰਿੰਸੀਪਲ ਸਕੱਤਰ ਸਿੰਘ ਤੋਂ ਇਲਾਵਾ ਜਿਲਾ ਪ੍ਰਧਾਨ ਸੁਖਜਿੰਦਰ ਸਿੰਘ ਗਿੱਲ, ਜਨਰਲ ਸਕੱਤਰ ਰਮਨਪ੍ਰੀਤ ਸਿੰਘ ਗਿੱਲ, ਸੂਬਾ ਮੀਤ ਪ੍ਰਧਾਨ ਨਰਪਿੰਦਰ ਸਿੰਘ ਪੰਨੂੰ ਆਦਿ ਸ਼ਾਮਲ ਸਨ।
ਮਾਤਾ ਖੀਵੀ ਜੀ ਦੇ ਵਿਆਹ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ
NEXT STORY