ਲੁਧਿਆਣਾ (ਵਿੱਕੀ) : ਰਾਜ ਦੇ ਸਕੂਲਾਂ 'ਚ ਇਨ੍ਹਾਂ ਦਿਨਾਂ 'ਚ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਹਨ ਪਰ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਹੁਣ ਵੀ ਸਕੂਲ ਮੁਖੀਆਂ ਨੂੰ ਡਿਊਟੀ 'ਤੇ ਲਾ ਰਹੇ ਹਨ। ਇਸ ਲੜੀ ਤਹਿਤ ਹੁਣ ਸਿੱਖਿਆ ਵਿਭਾਗ ਨੇ ਰਾਜ ਦੇ ਸਮੂਹ ਸਕੂਲਾਂ ਦੀ ਗ੍ਰੇਡਿੰਗ ਕਰਨ ਲਈ ਸਕੂਲ ਪ੍ਰਮੁੱਖਾਂ ਤੋਂ ਡਾਟਾ ਮੰਗਵਾ ਲਿਆ ਹੈ। ਸਾਲ 2017-18 ਲਈ ਸਕੂਲਾਂ ਦੀ ਹੋਣ ਵਾਲੀ ਇਸ ਗ੍ਰੇਡਿੰਗ ਪ੍ਰਕਿਰਿਆ ਲਈ ਸਕੂਲ ਪ੍ਰਮੁੱਖਾਂ ਨੂੰ ਡਾਟਾ ਭਰਨ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਹੀ ਵਿਭਾਗ ਦੀ ਵੈੱਬਸਾਈਟ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਵਲੋਂ ਜਾਰੀ ਇਸ ਪੱਤਰ ਦੇ ਅਪਲੋਡ ਹੁੰਦੇ ਹੋਏ ਸਕੂਲ ਪ੍ਰਮੁੱਖ ਵੀ ਦੁਬਿਧਾ ਦੀ ਸਥਿਤੀ ਵਿਚ ਫਸ ਗਏ ਹਨ, ਕਿਉਂਕਿ ਛੁੱਟੀਆਂ 'ਚ ਉਨ੍ਹਾਂ ਨੂੰ ਇਹ ਡਾਟਾ ਅਪਲੋਡ ਕਰਨ ਲਈ ਸਕੂਲ ਪਹੁੰਚਣਾ ਪਵੇਗਾ।
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ ਨੇ ਸਕੂਲਾਂ ਦੀ ਗ੍ਰੇਡਿੰਗ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜੋ ਕਿ ਵਿਦਿਆਰਥੀ ਦੇ ਰਿਜ਼ਲਟ, ਵਿਦਿਆਰਥੀਆਂ ਦੀ ਹਾਜ਼ਰੀ, ਸਹਿ-ਸਿੱਖਿਅਕ ਸਰਗਰਮੀਆਂ, ਸਕੂਲ 'ਚ ਉਪਲੱਬਧ ਇੰਫ੍ਰਾਸਟਰੱਕਚਰ ਤੋਂ ਇਲਾਵਾ ਸਕੂਲ ਮੈਨੇਜਿੰਗ ਕਮੇਟੀ ਅਤੇ ਲੋਕਾਂ ਵਲੋਂ ਸਕੂਲ ਦੇ ਵਿਕਾਸ 'ਚ ਪਾਏ ਗਏ ਯੋਗਦਾਨ ਦੇ ਆਧਾਰ 'ਤੇ ਕੀਤੀ ਜਾਣੀ ਹੈ। ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਨੇ ਰਾਜ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪਿੰ੍ਰਸੀਪਲਾਂ ਅਤੇ ਸਰਕਾਰੀ ਹਾਈ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਪੱਤਰ ਜਾਰੀ ਕਰਦੇ ਹੋਏ ਹਫਤੇ ਦੇ ਅੰਦਰ ਜਾਣਕਾਰੀ ਈ-ਪੰਜਾਬ ਸਕੂਲ ਪੋਰਟਲ 'ਤੇ ਅਪਲੋਡ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ।
ਇਸ ਉਦੇਸ਼ ਦੇ ਲਈ ਵਿਭਾਗ ਨੇ ਪੋਰਟਲ 'ਤੇ ਸਕੂਲ ਲਾਗਇਨ ਕਰ ਕੇ ਹੋਰ ਡਿਟੇਲ ਲਿੰਕ ਦੇ ਅਧੀਨ ਸਕੂਲ ਗ੍ਰੇਡਿੰਗ ਲਿੰਕ ਦਿੱਤਾ ਹੈ। ਸਕੂਲ ਪ੍ਰਮੁੱਖਾਂ ਵਲੋਂ ਡਾਟਾ ਅਪਲੋਡ ਕਰਦੇ ਸਮੇਂ ਸਕੂਲ ਦਾ ਰਿਜ਼ਲਟ, ਇਨਫ੍ਰਾਸਟਰੱਕਚਰ, ਸਹਿ-ਸਰਗਰਮੀਆਂ, ਐੱਸ. ਐੱਮ. ਸੀ. ਐਂਡ ਪਬਲਿਕ ਕੰਟ੍ਰੀਬਿਊਸ਼ਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਆਦਿ ਦੀ ਜਾਣਕਾਰੀ ਅਪਲੋਡ ਕਰਨੀ ਹੋਵੇਗੀ।
ਟਰਾਂਸਫਰ ਤੋਂ ਪਹਿਲਾਂ ਮਹਿਲਾ ਆਈ. ਪੀ. ਐੱਸ. ਨੇ ਥਾਣੇ ਨੂੰ ਬਣਾਇਆ ਖੇਡ ਦਾ ਮੈਦਾਨ
NEXT STORY