ਲੌਂਗੋਵਾਲ (ਵਸ਼ਿਸ਼ਟ, ਵਿਜੇ) : ਅੱਜ ਇੱਥੇ ਇੱਕ ਪ੍ਰਾਈਵੇਟ ਸਕੂਲ ਦੀ ਵੈਨ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ 4 ਨੰਨ੍ਹੇ ਬੱਚਿਆਂ ਦੇ ਜਿਊਂਦੇ ਸੜ ਜਾਣ ਦਾ ਦੁੱਖਦਾਈ ਸਮਾਚਾਰ ਮਿਲਿਆ ਹੈ। 8 ਹੋਰਨਾਂ ਬੱਚਿਆਂ ਨੂੰ ਖੇਤਾਂ 'ਚ ਕੰਮ ਕਰਦੇ ਨੇੜਲੇ ਲੋਕਾਂ ਨੇ ਜੱਦੋ-ਜਹਿਦ ਕਰਕੇ ਜਿਊਂਦਾ ਬਚਾ ਲਿਆ ਹੈ।
ਮੌਕੇ 'ਤੇ ਜਾ ਕੇ ਦੇਖਿਆ ਤਾਂ ਚਾਰ ਬੱਚੇ ਜਿਨ੍ਹਾਂ ਦੀ ਉਮਰ 4 ਤੋਂ 5 ਸਾਲ ਤੱਕ ਹੋਵੇਗੀ, ਅੱਗ ਲੱਗਣ ਕਾਰਨ ਜਿਊਂਦਾ ਸੜ ਕੇ ਹੀ ਮਰ ਗਏ। ਉਨ੍ਹਾਂ ਦੀਆਂ ਲਾਸ਼ਾਂ ਨੂੰ ਦੇਖ ਕੇ ਹਰ ਕੋਈ ਭੁੱਬਾਂ ਮਾਰ ਉਠਿਆ। ਜਿਉਂ ਹੀ ਇਹ ਖ਼ਬਰ ਇਲਾਕੇ 'ਚ ਫੈਲੀ ਤਾਂ ਵੱਡੀ ਗਿਣਤੀ 'ਚ ਲੋਕ ਧਾਹਾਂ ਮਾਰਦੇ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਆਪਣੇ ਆਪਣੇ ਬੱਚਿਆਂ ਨੂੰ ਲੱਭਣ 'ਚ ਜੁੱਟ ਗਏ।
ਥਾਣਾ ਲੌਂਗੋਵਾਲ ਦੇ ਐੱਸ. ਐੱਚ. ਓ ਬਲਵੰਤ ਸਿੰਘ ਵੀ ਟੀਮ ਸਮੇਤ ਮੌਕੇ 'ਤੇ ਪੁੱਜੇ। ਇਹ ਮੰਦਭਾਗੀ ਬੱਸ ਇੱਥੋਂ ਦੀ ਸਿੱਧ ਸਮਾਧਾਂ ਰੋਡ 'ਤੇ ਸਥਿਤ ਸਿਮਰਨ ਪਬਲਿਕ ਸਕੂਲ ਦੀ ਸੀ, ਜੋ ਬੱਚਿਆਂ ਨੂੰ ਛੁੱਟੀ ਹੋਣ ਉਪਰੰਤ ਲੌਂਗੋਵਾਲ ਵੱਲ ਘਰਾਂ 'ਚ ਛੱਡਣ ਲਈ ਜਾ ਰਹੀ ਸੀ। ਵੈਨ ਦੀ ਖਸਤਾ ਹਾਲਤ ਨੂੰ ਲੈ ਕੇ ਇੱਥੇ ਇਕੱਠੇ ਹੋਏ ਹਜ਼ਾਰਾਂ ਲੋਕਾਂ 'ਚ ਭਾਰੀ ਰੋਹ ਦੇਖਣ ਨੂੰ ਮਿਲਿਆ।
ਪੰਜਾਬ ਜਲ ਸਪਲਾਈ ਤੇ ਸੀਵਰੇਜ ਨਾਲ ਜੁੜੇ ਸਾਰੇ ਵੱਡੇ ਪ੍ਰਾਜੈਕਟ ਡੇਢ ਸਾਲ 'ਚ ਹੋਣਗੇ ਪੂਰੇ
NEXT STORY