ਜਲਾਲਾਬਾਦ (ਸਨੀਲ ਨਾਗਪਾਲ) : ਜਲਾਲਾਬਾਦ ਹਲਕੇ ਦੇ ਪਿੰਡ ਚੱਕ ਸੁਖੇਰਾ ਤੋਂ ਡਿੱਬੀਪੁਰਾ ਨੂੰ ਜਾਂਦੀ ਲਿੰਕ ਸੜਕ 'ਤੇ ਅੱਜ ਤੜਕਸਾਰ ਇਕ ਸਕੂਲੀ ਬੱਸ ਨਾਲ ਵੱਡਾ ਹਾਦਸਾ ਵਾਪਰ ਗਿਆ। ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਬੱਸ ਲਿੰਕ ਸੜਕ 'ਤੇ ਕਿਸੇ ਵਹੀਕਲ ਨੂੰ ਸਾਈਡ ਦੇਣ ਲੱਗਿਆਂ ਅਚਾਨਕ ਝੋਨੇ ਦੇ ਖੇਤ ਵਿਚ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ 13 ਬੱਚੇ ਸਵਾਰ ਸਨ। ਗਨੀਮਤ ਇਹ ਰਹੀ ਕਿ ਕਿਸੇ ਦੇ ਵੀ ਕੋਈ ਗੰਭੀਰ ਸੱਟ ਨਹੀਂ ਲੱਗੀ ।
ਇਹ ਵੀ ਪੜ੍ਹੋ : ਪੰਜਾਬ ਬੰਦ ਦੀ ਕਾਲ, ਕਈ ਸਕੂਲਾਂ ਵਿਚ ਕੀਤੀ ਗਈ ਛੁੱਟੀ
ਹਾਦਸੇ ਵਿਚ ਬੱਸ ਡਰਾਈਵਰ ਦੀ ਬਾਂਹ ਬੱਸ ਦੇ ਹੇਠਾਂ ਆ ਗਈ ਜਿਸ ਨੂੰ ਕਿ ਮੌਕੇ 'ਤੇ ਪਿੰਡ ਵਾਸੀਆਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ। ਮੌਕੇ 'ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਖੇਤਾਂ ਵਿਚ ਕਿਸਾਨਾਂ ਨੇ ਸੜਕਾਂ ਦੇ ਨਾਲ ਲੱਗਦੀਆਂ ਬਰਮਾਂ ਖਤਮ ਕਰ ਦਿੱਤੀਆਂ ਹਨ। ਇਸ ਕਾਰਨ ਅਕਸਰ ਹੀ ਸਾਈਡ ਦੇਣ ਲੱਗਿਆਂ ਹਾਦਸੇ ਵਾਪਰ ਜਾਂਦੇ ਹਨ। ਇਥੇ ਦੱਸ ਦਈਏ ਕਿ ਇਹ ਲਿੰਕ ਰੋਡ ਕਾਗਜ਼ਾਂ ਵਿਚ ਤਕਰੀਬਨ 22 ਫੁੱਟ ਚੌੜੀ ਹੈ ਪਰ ਹਕੀਕਤ ਵਿਚ ਇਹ ਸਿਰਫ 11 ਫੁੱਟ ਹੀ ਹੈ । ਲੋਕਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਅਤੇ ਸੜਕਾਂ ਦੇ ਕਿਨਾਰੇ ਬਰਮਾ ਬਣਾਈਆਂ ਜਾਣ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਨੂੰ ਲੈ ਕੇ ਵੱਡਾ ਫ਼ੈਸਲਾ, 1 ਅਗਸਤ ਤੋਂ ਲਾਗੂ ਹੋਵੇਗੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਖ਼ਤ ਸੁਰੱਖਿਆ ਵਿਚਾਲੇ ਅੱਜ ਮੇਅਰ ਹਾਊਸ ’ਚ ਹੋਵੇਗੀ ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਮੀਟਿੰਗ
NEXT STORY