ਲੁਧਿਆਣਾ (ਵਿੱਕੀ) : ਪੂਰੀ ਦੁਨੀਆ ਸਮੇਤ ਭਾਰਤ ਦੇਸ਼ 'ਚ ਇਸ ਸਮੇਂ ਕੋਰੋਨਾ ਵਾਇਰਸ ਦਾ ਕਹਿਰ ਵਰ੍ਹ ਰਿਹਾ ਹੈ ਅਤੇ ਪੰਜਾਬ ਅੰਦਰ ਵੀ ਕਰਫਿਊ ਲੱਗਾ ਹੋਇਆ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਇਮਤਿਹਾਨਾਂ ਨੂੰ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਵੀ ਸਕੂਲਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸਕੂਲਾਂ ਵਲੋਂ ਤੈਅ ਸਮੇਂ ਦੇ ਅੰਦਰ ਫੀਸ ਜਮ੍ਹਾਂ ਕਰਵਾਉਣ ਲਈ ਮਾਪਿਆਂ ਨੂੰ ਜ਼ੁਰਮਾਨਾ ਨਾ ਕੀਤਾ ਜਾਵੇ।
ਇਹ ਧਿਆਨ 'ਚ ਆਇਆ ਹੈ ਕਿ ਕੁੱਝ ਸਕੂਲ ਮਾਪਿਆਂ ਨੂੰ ਸੰਦੇਸ਼ ਭੇਜ ਕੇ ਫੀਸ ਜਮ੍ਹਾਂ ਕਰਵਾਉਣ ਦਾ ਦਬਾਅ ਬਣਾ ਰਹੇ ਹਨ। ਲੁਧਿਆਣਾ ਦੇ ਇੱਕ ਨਾਮੀ ਸਕੂਲ ਵਲੋਂ ਵੀ ਗਿਆਰ੍ਹਵੀਂ ਜਮਾਤ ਦੀ ਪ੍ਰੋਵੀਜ਼ਨਲ ਐਡਮਿਸ਼ਨ ਲਈ ਸੀਟ ਰਿਜ਼ਰਵ ਕਰਵਾਉਣ ਵਾਸਤੇ 5000 ਜਮ੍ਹਾਂ ਕਰਾਉਣ ਲਈ ਮਾਪਿਆਂ ਨੂੰ ਸੰਦੇਸ਼ ਭੇਜਿਆ ਹੈ। ਸੰਦੇਸ਼ 'ਚ ਕਿਹਾ ਗਿਆ ਹੈ ਕਿ ਸਕੂਲ ਵਿੱਚ ਟੀਮ ਏਲੋਕੇਸ਼ਨ ਪਹਿਲਾਂ ਹੀ ਪੂਰੀ ਹੋ ਚੁੱਕੀ ਹੈ, ਇਸ ਲਈ ਵਿਦਿਆਰਥੀ ਦੀ ਸੀਟ ਰਿਜ਼ਰਵ ਕਰਵਾਉਣ ਲਈ 5000 ਫੀਸ ਆਨਲਾਈਨ ਜਮ੍ਹਾਂ ਕਰਵਾਈ ਜਾਵੇ।
ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ 31 ਮਾਮਲੇ, ਇਸ ਇਕ NRI ਤੋਂ 70 ਫੀਸਦੀ ਹੋਏ ਇਨਫੈਕਟਡ
ਦੱਸ ਦੇਈਏ ਕਿ 11ਵੀਂ ਜਮਾਤ 'ਚ ਦਾਖਲਾ ਦਸਵੀਂ ਦੇ ਪੇਪਰਾਂ ਤੋਂ ਬਾਅਦ ਹੁੰਦਾ ਹ ਪਰ ਜ਼ਿਆਦਾਤਰ ਸਕੂਲ ਪੇਪਰ ਖਤਮ ਹੋਣ ਤੋਂ ਬਾਅਦ ਹੀ ਬੱਚਿਆਂ ਦੀ ਐਡਮਿਸ਼ਨ ਕਰ ਦਿੰਦੇ ਹਨ ਅਤੇ 11ਵੀਂ ਦੀਆਂ ਜਮਾਤਾਂ ਵੀ ਸਲਾਨਾ ਨਤੀਜਾ ਆਉਣ ਤੋਂ ਪਹਿਲਾਂ ਹੀ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਪਰ ਦੁਨੀਆਂ 'ਚ ਫੈਲ ਰਹੇ ਕੋਰੋਨਾ ਵਾਇਰਸ ਦੇ ਚੱਲਦਿਆਂ ਸਕੂਲਾਂ ਵੱਲੋਂ ਮਾਪਿਆਂ ਨੂੰ ਫੀਸ ਜਮ੍ਹਾਂ ਕਰਵਾਉਣ ਦੇ ਸੰਦੇਸ਼ ਭੇਜੇ ਜਾਣਾ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਕਿਉਂਕਿ ਅਜੇ ਤਾਂ 10ਵੀਂ ਦੇ ਇਮਤਿਹਾਨ ਵੀ ਪੂਰੇ ਨਹੀਂ ਹੋਏ ਹਨ ਅਤੇ ਦੇਸ਼ 'ਚ ਕਰਫਿਊ ਲੱਗ ਜਾਣ ਤੋਂ ਬਾਅਦ ਕੰਮ-ਕਾਰ ਬੰਦ ਹੋਣ 'ਤੇ ਲੋਕਾਂ ਨੂੰ ਕਮਾਈ ਵੀ ਨਹੀਂ ਹੋ ਰਹੀ। ਕਈ ਮਾਪੇ ਤਾਂ ਅਜਿਹੇ ਹਨ, ਜੋ ਮੌਜੂਦਾ ਸਮੇਂ ਘਰ ਦਾ ਰਾਸ਼ਨ ਅਤੇ ਦਵਾਈਆਂ ਪੂਰੀਆਂ ਕਰਨ 'ਚ ਲੱਗੇ ਹੋਏ ਹਨ।
ਅਜਿਹੇ 'ਚ ਉਕਤ ਸਕੂਲ ਨੇ ਮਾਪਿਆਂ ਨੂੰ 5000 ਜਮ੍ਹਾਂ ਕਰਵਾਉਣ ਦਾ ਸੰਦੇਸ਼ ਭੇਜ ਕੇ ਨਵੀਂ ਪਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਮਾਪੇ ਵੀ ਕਹਿ ਰਹੇ ਹਨ ਉਨ੍ਹਾਂ ਨੂੰ ਡਰ ਹੈ ਕਿ ਜੇਕਰ ਸਕੂਲ ਨੂੰ ਫੀਸ ਜਮ੍ਹਾਂ ਨਾ ਕਰਵਾਈ ਗਈ ਤਾਂ ਉਨ੍ਹਾਂ ਦੇ ਬੱਚੇ ਦੀ ਸੀਟ ਸਕੂਲ ਰੱਦ ਕਰ ਦੇਵੇਗਾ। ਮਾਪਿਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਾਈ ਹੈ ਕਿ ਸਕੂਲਾਂ ਨੂੰ ਵੀ ਨਿਰਦੇਸ਼ ਜਾਰੀ ਕੀਤੇ ਜਾਣ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਅਜੇ ਫੀਸ ਜਾਂ ਪ੍ਰੋਵੀਜ਼ਨਲ ਐਡਮਿਸ਼ਨ ਦੀ ਫੀਸ ਲਈ ਉਨ੍ਹਾਂ 'ਤੇ ਦਬਾਅ ਨਾ ਪਾਇਆ ਜਾਵੇ। ਸਕੂਲਾਂ 'ਚ ਆਮ ਪੜ੍ਹਾਈ ਸ਼ੁਰੂ ਹੋਣ ਤੱਕ ਰਾਹਤ ਦੀ ਮੰਗ ਵੀ ਮਾਪਿਆ ਵੱਲੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਕੈ. ਅਮਰਿੰਦਰ ਵਲੋਂ ਕਰਫਿਊ ਪ੍ਰਬੰਧਨ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਨਵੇਂ ਹੁਕਮ ਜਾਰੀ
ਬਰਨਾਲਾ: ਕੋਰੋਨਾ ਵਾਇਰਸ ਦੇ ਦੋ ਹੋਰ ਸ਼ੱਕੀ ਮਰੀਜ਼ ਆਏ ਸਾਹਮਣੇ
NEXT STORY