ਚੰਡੀਗੜ੍ਹ (ਪਾਲ) : 30 ਸਾਲ ਦੀ ਉਮਰ ਪਾਰ ਕਰ ਚੁੱਕੇ ਲੋਕਾਂ ਨੂੰ ਕੈਂਸਰ ਤੇ ਦੂਜੀਆਂ ਨਾਨ-ਕਮਿਊਨੀਕੇਬਲ (ਗੈਰ ਸੰਚਾਰਿਤ ਰੋਗ) ਬੀਮਾਰੀਆਂ ਤੋਂ ਬਚਾਉਣ ਲਈ ਨੈਸ਼ਨਲ ਹੈਲਥ ਮਿਸ਼ਨ (ਐੱਨ. ਐੱਚ. ਐੱਮ.) ਵਲੋਂ ਐੱਨ. ਪੀ. ਸੀ. ਡੀ. ਐੱਸ. (ਨੈਸ਼ਨਲ ਪ੍ਰੋਗਰਾਮ ਫਾਰ ਪ੍ਰੀਵੈਂਸ਼ਨ ਐਂਡ ਕੰਟਰੋਲ) ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਦੇ ਤਹਿਤ ਘਰ-ਘਰ ਜਾ ਕੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਜੈਕਟ ਦੇ ਇੰਚਾਰਜ ਡਾ. ਅਨਿਲ ਗਰਗ ਅਨੁਸਾਰ ਛੇਤੀ ਡਾਇਗਨੋਸ ਤੇ ਛੇਤੀ ਇਲਾਜ ਹੀ ਇਨ੍ਹਾਂ ਬੀਮਾਰੀਆਂ ਖਾਸ ਕਰਕੇ ਕੈਂਸਰ ਤੋਂ ਤੁਹਾਨੂੰ ਬਚਾਅ ਸਕਦਾ ਹੈ। ਡਾ. ਗਰਗ ਨੇ ਦੱਸਿਆ ਕਿ ਸ਼ਹਿਰ ਨੂੰ ਕੈਂਸਰ ਮੁਕਤ ਕਰਨ ਲਈ ਸਾਡੇ ਕੋਲ ਸਟਰਾਂਗ ਡਾਟਾ ਨਹੀਂ ਹੈ, ਇਸ ਕਾਰਨ ਭਾਰਤ ਸਰਕਾਰ ਨੇ ਤੈਅ ਕੀਤਾ ਹੈ ਕਿ ਅਸੀਂ ਆਬਾਦੀ ਆਧਾਰਿਤ ਸਕਰੀਨਿੰਗ ਕਰੀਏ। ਪ੍ਰਾਜੈਕਟ ਡੇਢ ਮਹੀਨਾ ਪਹਿਲਾਂ ਹੀ ਸ਼ਹਿਰ 'ਚ ਲਾਂਚ ਕੀਤਾ ਗਿਆ ਹੈ। ਪ੍ਰੋਗਰਾਮ ਦੀ ਸ਼ੁਰੂਆਤ ਬਹਿਲਾਨਾ ਪਿੰਡ ਤੋਂ ਕੀਤੀ ਗਈ। ਇਸ ਦੇ ਨਾਲ ਹੀ ਇੰਦਰਾ ਕਾਲੋਨੀ ਤੇ ਸੈਕਟਰ-25 ਕਾਲੋਨੀ 'ਚ ਵੀ ਓਰਲ, ਬ੍ਰੈਸਟ ਤੇ ਸਰਵਾਈਕਲ ਕੈਂਸਰ ਦੇ ਨਾਲ ਹੀ ਹੋਈਆਂ ਦੂਜੀਆਂ ਬੀਮਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਜੀ. ਐੱਸ. ਟੀ. ਨੂੰ ਲੈ ਕੇ ਦੁਕਾਨਦਾਰ ਤੇ ਆਮ ਲੋਕ ਪ੍ਰੇਸ਼ਾਨ, ਬਾਜ਼ਾਰ ਹੋਏ ਖਾਲੀ
NEXT STORY