ਮੋਗਾ (ਗੋਪੀ ਰਾਊਕੇ/ਕਸ਼ਿਸ਼) : ਪੰਜਾਬ ਦੇ ਸੀ. ਆਰ. ਓ ਦੇ ਮੁਖੀ ਪੰਕਜ ਸੂਦ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅਤੇ ਆਸ-ਪਾਸ ਦੇ ਕਈ ਜ਼ਿਲ੍ਹਿਆਂ ’ਚ ਇਕ ਗੈਂਗ ਸਰਗਰਮ ਹੈ, ਜਿਸ ਨੂੰ ਮੋਗਾ ਦੇ ਸੀਨੀਅਰ ਅਧਿਕਾਰੀ ਪੰਜਾਬ ਵਿਜੀਲੈਂਸ ਮੁਖੀ ਦੇ ਰਿਸ਼ਤੇਦਾਰ ਮੰਨਦੇ ਹੋਏ ਡਰਦੇ ਸਨ। ਉਕਤ ਮੁਲਜ਼ਮ ਅਵਤਾਰ ਸਿੰਘ ਤਾਰੀ ਬਲੈਕਮੇਲ ਕਰਨ ਦੀ ਸਾਜ਼ਿਸ਼ ਰਚਦਾ ਸੀ, ਜਿਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਐੱਸ.ਪੀ ਮੋਗਾ ਜੇ. ਐਲਨਚੀਜੀਅਨ ਦੇ ਹੁਕਮਾਂ ’ਤੇ ਥਾਣਾ ਸਿਟੀ 1 ਦੀ ਪੁਲਸ ਨੇ ਉਕਤ ਮੁਲਜ਼ਮ ਨੂੰ ਕਾਬੂ ਕੀਤਾ ਹੈ ਅਤੇ ਸੀ. ਆਈ. ਏ. ਇੰਚਾਰਜ ਦਲਜੀਤ ਸਿੰਘ ਬਰਾੜ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
ਕੀ ਹੈ ਪੂਰਾ ਮਾਮਲਾ
ਦਰਅਸਲ ਐੱਸ. ਡੀ. ਐੱਮ ਧਰਮਕੋਟ ਮੈਡਮ ਚਾਰੁਮਿਤਾ ਨੂੰ ਸੁਨੇਹਾ ਮਿਲਿਆ ਕਿ ਮੈਂ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨਾ ਚਾਹੁੰਦੀ ਹਾਂ, ਉਸ ਤੋਂ ਬਾਅਦ ਉਨ੍ਹਾਂ ਨੂੰ ਜੰਮੂ-ਕਸ਼ਮੀਰ ਦੇ ਇਕ ਰਜਿਸਟਰਡ ਨੰਬਰ ਤੋਂ ਉਸ ਵਿਅਕਤੀ ਦਾ ਫ਼ੋਨ ਆਇਆ ਕਿ ਉਹ ਚੀਫ਼ ਡਾਇਰੈਕਟਰ ਦਾ ਰਿਸ਼ਤੇਦਾਰ ਹੈ। ਵਿਜੀਲੈਂਸ ਪੰਜਾਬ ਅਤੇ ਤੁਹਾਡੇ ਖ਼ਿਲਾਫ ਇਕ ਸ਼ਿਕਾਇਤ ਆਈ ਹੈ ਅਤੇ ਉਹ ਉਸ ਸ਼ਿਕਾਇਤ ਨੂੰ ਬੰਦ ਕਰਵਾ ਸਕਦਾ ਹੈ ਪਰ ਜਿਸ ਤਰੀਕੇ ਨਾਲ ਆਦਮੀ ਨੇ ਗੱਲ ਕੀਤੀ, ਉਸ ਤੋਂ ਐੱਸ. ਡੀ. ਐੱਮ ਨੇ ਸੋਚਿਆ ਕਿ ਇਹ ਆਦਮੀ ਇਕ ਧੋਖੇਬਾਜ਼ ਹੈ, ਜਦੋਂ ਐੱਸ. ਡੀ. ਐੱਮ ਮੈਡਮ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਕਤ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਉਸ ਵਿਅਕਤੀ ਦਾ ਮੋਗਾ ਨੰਬਰ ਅਤੇ ਉਸ ਦਾ ਪਤਾ ਜੋ ਕਿ ਅਵਤਾਰ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਮਾਈ ਭਾਗੋ ਗਲੀ ਅੰਮ੍ਰਿਤਸਰ ਰੋਡ ਮੋਗਾ ਨਿਕਲਿਆ।
ਇਸ ਸਮੇਂ ਸੀ. ਆਰ. ਓ.ਪੰਜਾਬ ਦੇ ਪੰਜਾਬ ਹੈੱਡ ਪੰਕਜ ਸੂਦ ਅਤੇ ਉਨ੍ਹਾਂ ਦੀ ਟੀਮ ਆਪਣੀ ਸ਼ਾਖਾ ਆਰ.ਟੀ.ਆਈ ਦੇ ਸਬੰਧ ਵਿਚ ਦਫਤਰ ਵਿਚ ਮੌਜੂਦ ਸੀ। ਪੰਕਜ ਸੂਦ ਨੇ ਦੱਸਿਆ ਕਿ ਉਕਤ ਵਿਅਕਤੀ ਖ਼ਿਲਾਫ ਪਹਿਲਾਂ ਵੀ ਐੱਫ. ਆਈ. ਆਰ ਦਰਜ ਹੈ ਅਤੇ ਸਾਡੀ ਟੀਮ ਕਾਫੀ ਸਮੇਂ ਤੋਂ ਉਸਦਾ ਪਿੱਛਾ ਕਰ ਰਹੀ ਸੀ। ਇਸ ਤੋਂ ਪਹਿਲਾਂ ਵੀ ਉਹ ਅਤੇ ਉਸਦੇ ਗੈਂਗ ਨੇ ਇਕ ਸੀਨੀਅਰ ਅਫਸਰ ਨੂੰ ਬਲੈਕਮੇਲ ਕੀਤਾ ਸੀ ਅਤੇ ਅਸੀਂ ਉਸਨੂੰ ਰੰਗੇ ਹੱਥੀਂ ਫੜਨਾ ਚਾਹਿਆ। ਫਿਲਹਾਲ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਵਤਾਰ ਸਿੰਘ ਤਾਰੀ ਦੇ ਬਾਕੀ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਸੀ. ਆਈ. ਏ ਸਟਾਫ਼ ਦੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉੱਚ ਪੁਲਸ ਅਧਿਕਾਰੀ ਅਵਤਾਰ ਤਾਰੀ ਦੇ ਫ਼ੋਨ ਦੀ ਤਲਾਸ਼ੀ ਲੈ ਰਹੇ ਹਨ ਤਾਂ ਜੋ ਪਤਾ ਲੱਗ ਸਕੇ ਕਿ ਇਸ ਮਾਫ਼ੀਆ ਨੇ ਵੱਡੇ ਅਫ਼ਸਰਾਂ ਦੇ ਨਾਂਅ ਲੈ ਕੇ ਕੀ-ਕੀ ਧੋਖਾਧੜੀ ਕੀਤੀ ਹੈ |
ਪੰਜਾਬ ਕਾਂਗਰਸ ਨਾਲੋਂ ਫਿਰ ਵੱਖ ਹੋਏ ਨਵਜੋਤ ਸਿੱਧੂ ਦੇ ਸੁਰ, ‘ਆਪ’ ਨਾਲ ਗਠਜੋੜ ਨੂੰ ਲੈ ਕੇ ਦਿੱਤਾ ਸੁਝਾਅ
NEXT STORY