ਪਟਿਆਲਾ (ਬਲਜਿੰਦਰ) - ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਅਰਬਨ ਅਸਟੇਟ ਸਥਿਤ ਘਰ ਦੇ ਬਾਹਰ ਅੱਜ ਪੰਜਾਬ ਪੁਲਸ ਨੇ ਸਕਿਓਰਿਟੀ ਲਾ ਦਿੱਤੀ ਹੈ। ਮੋਹਾਲੀ ਪੁਲਸ ਵੱਲੋਂ ਪਰਮੀਸ਼ ਨੂੰ ਗੰਨਮੈਨ ਦਿੱਤੇ ਗਏ ਹਨ। ਇਸ ਦੀ ਪੁਸ਼ਟੀ ਕਰਦੇ ਹੋਏ ਥਾਣਾ ਅਰਬਨ ਅਸਟੇਟ ਦੇ ਐੱਸ. ਐੈੱਚ. ਓ. ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਪਰਮੀਸ਼ ਦੇ ਘਰ ਦੇ ਬਾਹਰ ਸਕਿਓਰਿਟੀ ਲਾਈ ਗਈ ਹੈ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਪਰਮੀਸ਼ ਵਰਮਾ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿਚ ਉਸ ਦਾ ਬਚਾਅ ਹੋ ਗਿਆ ਸੀ। ਉਸ 'ਤੇ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਦਿਲਪ੍ਰੀਤ ਸਿੰਘ ਨੇ ਲਈ ਸੀ। ਮੁੜ ਅਟੈਕ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਵੀ ਛਾਇਆ ਰਿਹਾ। ਪਹਿਲਾਂ ਮੋਹਾਲੀ ਪੁਲਸ ਨੇ ਪਰਮੀਸ਼ ਵਰਮਾ ਨੂੰ ਸੁਰੱਖਿਆ ਮੁਹੱਈਆ ਕਰਵਾਈ। ਅੱਜ ਪਟਿਆਲਾ ਪੁਲਸ ਨੇ ਉਸ ਦੇ ਘਰ ਦੇ ਬਾਹਰ ਸਕਿਓਰਿਟੀ ਤਾਇਨਾਤ ਕਰ ਦਿੱਤੀ ਹੈ।
ਮੌਸਮ ਬਦਲਿਆ ; ਤੇਜ਼ ਝੱਖੜ ਨਾਲ ਡਿੱਗੇ ਦਰੱਖਤ
NEXT STORY