ਮੰਡੀ ਘੁਬਾਇਆ,(ਕੁਲਵੰਤ)— ਪਿੰਡ ਹਜ਼ਾਰਾ ਰਾਮ ਸਿੰਘ ਵਾਲਾ ਵਿਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਪਿੰਡ ਦੇ ਲੋਕ ਬੜੇ ਪ੍ਰਸ਼ਾਨ ਸਨ। ਜਾਣਕਾਰੀ ਅਨੁਸਾਰ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ, ਸਮੂਹ ਪੰਚਾਇਤ ਤੇ ਆਮ ਪੰਚਾਇਤ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਰਹਿਣ ਵਾਲੇ ਸਤਨਾਮ ਸਿੰਘ ਨੇ ਕੁਝ ਦਿਨ ਪਹਿਲਾਂ ਕਣਕ ਦੇ ਗੱਟੇ ਤੇ ਗੈਸ ਸਿਲੰਡਰ ਚੋਰੀ ਕੀਤੇ ਸਨ, ਜਿਸ ਸਬੰਧੀ ਸਦਰ ਥਾਣਾ ਜਲਾਲਾਬਾਦ ਪੁਲਸ ਨੂੰ ਚੋਰੀ ਹੋਣ ਦੀ ਦਰਖਾਸਤ ਦਿੱਤੀ ਗਈ ਸੀ।
ਅੱਜ ਸਤਨਾਮ ਸਿੰਘ ਚੋਰੀ ਕੀਤਾ ਹੋਇਆ ਗੈਸ ਸਿਲੰਡਰ ਪਿੰਡ ਦੇ ਹੀ ਕਿਸੇ ਵਿਅਕਤੀ ਨੂੰ ਵੇਚ ਰਿਹਾ ਸੀ ਪਰ ਲੋਕਾਂ ਨੂੰ ਚੋਰੀ ਦੇ ਸਿਲੰਡਰ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਪੰਚਾਇਤ ਨੂੰ ਖਬਰ ਕੀਤੀ। ਇਸ 'ਤੇ ਪੰਚਾਇਤ ਨੇ ਸਤਨਾਮ ਸਿੰਘ ਨੂੰ ਮੌਕੇ 'ਤੇ ਕਾਬੂ ਕਰ ਲਿਆ ਤੇ ਸਿਲੰਡਰ ਆਪਣੇ ਕਬਜ਼ੇ 'ਚ ਲੈ ਲਿਆ।
ਸਕੂਲ 'ਚੋਂ ਸਿਲੰਡਰ ਚੋਰੀ ਕਰਨ ਦੀ ਕੋਸ਼ਿਸ਼ ਦੇ ਦੋਸ਼ 'ਚ ਇਕ ਨਾਮਜ਼ਦ
ਫ਼ਿਰੋਜ਼ਪੁਰ, (ਕੁਮਾਰ)— ਪਿੰਡ ਲੂੰਬੜੀ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਰਸੋਈ ਦਾ ਤਾਲਾ ਤੋੜ ਕੇ ਗੈਸ ਸਿਲੰਡਰ ਚੋਰੀ ਕਰਕੇ ਲਿਜਾਣ ਦੀ ਕੋਸ਼ਿਸ਼ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਸਕੂਲ ਦੀ ਪ੍ਰਿੰਸੀਪਲ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ 'ਤੇ ਇਕ ਆਦਮੀ ਖਿਲਾਫ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਿੰਸੀ. ਸੰਗੀਤਾ ਜਗਾ ਨੇ ਦੋਸ਼ ਲਾਇਆ ਕਿ ਸੰਦੀਪ ਪੁੱਤਰ ਪੱਪੂ ਨੇ ਬੀਤੇ ਦਿਨ ਸਕੂਲ ਦੀ ਰਸੋਈ ਦਾ ਤਾਲਾ ਤੋੜ ਕੇ ਇਕ ਗੈਸ ਸਿਲੰਡਰ ਚੋਰੀ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਕੂਲ ਵਿਚ ਮੌਜੂਦ ਚੌਕੀਦਾਰ ਨੇ ਉਸਦਾ ਪਿੱਛਾ ਕੀਤਾ, ਜਿਸ 'ਤੇ ਨਾਮਜ਼ਦ ਵਿਅਕਤੀ ਸਿਲੰਡਰ ਸੁੱਟ ਕੇ ਫਰਾਰ ਹੋ ਗਿਆ। ਨਾਮਜ਼ਦ ਵਿਅਕਤੀ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
'ਮੇਰੇ ਪੁੱਤਰ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰੇ ਪੁਲਸ'
NEXT STORY