ਗੜ੍ਹਸ਼ੰਕਰ, (ਸ਼ੋਰੀ)— ਪਿੰਡ ਸਤਨੌਰ 'ਚ 7 ਸਤੰਬਰ ਨੂੰ ਵਾਪਰੇ ਗੋਲੀ ਕਾਂਡ 'ਚ ਮਾਰੇ ਗਏ ਰੋਹਿਤ ਕੁਮਾਰ ਦੇ ਘਰਦਿਆਂ ਨੇ ਪੁਲਸ ਵੱਲੋਂ ਕਾਤਲਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਨਾ ਕਰਨ 'ਤੇ ਸਖਤ ਰੋਸ ਪ੍ਰਗਟ ਕੀਤਾ ਹੈ। ਰੋਹਿਤ ਦੇ ਪਿਤਾ ਦਰਸ਼ਨ ਕੁਮਾਰ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਕ ਹਫਤਾ ਹੋਣ ਨੂੰ ਹੈ, ਉਸ ਦੇ ਪੁੱਤਰ ਨੂੰ ਜਦੋਂ ਬੇਰਹਿਮੀ ਨਾਲ ਕਾਤਲਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ, ਪਰ ਪੁਲਸ ਅੱਜ ਤੱਕ ਇਕ ਵੀ ਹਮਲਾਵਰ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਜੇਕਰ ਪੁਲਸ ਨੇ ਐਤਵਾਰ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਅਗਲਾ ਕਦਮ ਚੁੱਕਿਆ ਜਾਵੇਗਾ। ਉਨ੍ਹਾਂ ਇਕ ਕਾਂਗਰਸੀ ਆਗੂ ਦਾ ਨਾਂ ਲੈ ਕੇ ਉਸ 'ਤੇ ਕਾਤਲਾਂ ਦੀ ਸਹਾਇਤਾ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਮ੍ਰਿਤਕ ਦੇ ਪਰਿਵਾਰ ਵਾਲਿਆਂ 'ਚ ਮਾਤਾ ਅਨੀਤਾ ਰਾਣੀ, ਚਾਚਾ ਸੋਹਣ ਲਾਲ, ਹਰਬਲਾਸ, ਪ੍ਰਵੀਨ ਕੁਮਾਰੀ, ਰਾਜ ਕੁਮਾਰੀ, ਰਾਮ ਪ੍ਰਕਾਸ਼, ਰਾਣੀ, ਮੋਨਿਕਾ ਅਤੇ ਸਰਿਤਾ ਵੀ ਹਾਜ਼ਰ ਸਨ।
ਬੱਸ ਸਟੈਂਡ ਤੇ ਹਨੂਮਾਨ ਚੌਕ 'ਤੇ ਬਣੇਗਾ ਫੁੱਟ ਓਵਰਬ੍ਰਿਜ
NEXT STORY