ਮੋਗਾ (ਗਰੋਵਰ/ਗੋਪੀ) - ਅੱਜ ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੀ ਜਨਰਲ ਬਾਡੀ ਦੀ ਮੀਟਿੰਗ ਪ੍ਰਧਾਨ ਸਰਦਾਰੀ ਲਾਲ ਕਾਮਰਾ ਦੀ ਪ੍ਰਧਾਨਗੀ ਹੇਠ ਸੀਨੀਅਰ ਸਿਟੀਜ਼ਨ ਡੇਅ ਕੇਅਰ ਸੈਂਟਰ ਵਿਖੇ ਹੋਈ। ਇਸ ਦੌਰਾਨ ਡਾ. ਅਸ਼ੀਸ਼ ਕੌੜਾ ਨੇ ਸੀਨੀਅਰ ਸਿਟੀਜ਼ਨਜ਼ ਨੂੰ ਗਦੂਦਾਂ ਦੀ ਬੀਮਾਰੀ ਬਾਰੇ ਅਤੇ ਇਸ ਬੀਮਾਰੀ ਨਾਲ ਹੋਣ ਵਾਲੀ ਕੈਂਸਰ ਦੀ ਬੀਮਾਰੀ ਸਬੰਧੀ ਵੀ ਦੱਸਿਆ ਤੇ ਸਲਾਹ ਦਿੱਤੀ ਕਿ 60 ਸਾਲ ਦੀ ਵੱਡੀ ਉਮਰ 'ਚ ਆਦਮੀ ਅਤੇ ਔਰਤਾਂ ਨੂੰ ਇਸ ਬੀਮਾਰੀ ਦੇ ਲੱਛਣਾਂ ਦੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ। ਇਸ ਸਮੇਂ ਪ੍ਰਧਾਨ ਸਰਦਾਰੀ ਲਾਲ ਕਾਮਰਾ ਨੇ ਕਿਹਾ ਕਿ ਸੀਨੀਅਰ ਸਿਟੀਜ਼ਨ ਨੂੰ ਜਾਗਰੂਕ ਕਰਨ ਲਈ ਸਮੇਂ-ਸਮੇਂ 'ਤੇ ਸੈਮੀਨਾਰ ਅਤੇ ਕੈਂਪ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਲਾਏ ਜਾਣਗੇ। ਉਨ੍ਹਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੀਨੀਅਰ ਸਿਟੀਜ਼ਨਜ਼ ਦੀਆਂ ਸਮੱਸਿਆਵਾਂ ਨੂੰ ਵੇਖਦਿਆਂ ਉਨ੍ਹਾਂ ਲਈ ਸਰਕਾਰੀ ਦਫਤਰਾਂ ਵਿਚ ਕੰਮ ਕਰਵਾਉਣ ਵਾਸਤੇ ਇਕ ਵੱਖਰਾ ਕਾਊਂਟਰ ਲਾਇਆ ਜਾਵੇ। ਇਸ ਮੌਕੇ ਡਾ. ਅਸ਼ੀਸ਼ ਕੌੜਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਮੇਜਰ ਸਿੰਘ ਘੋਲੀਆ, ਲਾਲ ਸਿੰਘ, ਗੁਰਚਰਨ ਸਿੰਘ, ਮਾਸਟਰ ਸੁਰਜੀਤ ਸਿੰਘ, ਨਿਰੰਜਣ ਸਿੰਘ, ਚੰਨਣ ਸਿੰਘ, ਜਰਨੈਲ ਸਿੰਘ ਸੰਧੂ, ਰੋਸ਼ਨ ਲਾਲ ਸ਼ਰਮਾ, ਜਗਤਾਰ ਸਿੰਘ ਸੇਖੋਂ, ਹਰਦੀਪ ਸਿੰਘ ਸਹੋਤਾ, ਜੀਤ ਸਿੰਘ ਮਹਿਣਾ, ਕਰਮਜੀਤ ਸਿੰਘ ਗਿੱਲ, ਰਮੇਸ਼ ਲਾਲ ਗਾਬਾ, ਮੇਜਰ ਸਿੰਘ ਸਮਰਾ, ਗੁਰਨਾਮ ਸਿੰਘ ਗਿੱਲ, ਪ੍ਰੀਤਮ ਸਿੰਘ ਗਿੱਲ, ਸੁਖਦੇਵ ਸਿੰਘ ਜੱਸਲ, ਜਗਦੀਸ਼ ਕੰਬੋਜ, ਨਾਹਰ ਸਿੰਘ, ਅਮਰ ਸਿੰਘ, ਵਿਜੇ ਪਾਲ, ਜਸਪਾਲ ਸਿੰਘ ਪੰਨੂੰ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਰਜਿੰਦਰਪਾਲ ਸਿੰਘ, ਗੁਰਦੀਪ ਸਿੰਘ, ਸੋਮ ਸਿੰਘ, ਦਰਬਾਰਾ ਸਿੰਘ ਆਦਿ ਹਾਜ਼ਰ ਸਨ।
ਵੱਖ-ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਸਰਕਾਰ ਨਹੀਂ ਕਰ ਰਹੀ ਪੱਕਾ
NEXT STORY