ਸੁਲਤਾਨਪੁਰ ਲੋਧੀ(ਧੀਰ)— ਕੈਬਨਿਟ ਮੀਟਿੰਗ 'ਚ ਕੈਪਟਨ ਸਾਹਿਬ ਨੇ ਜੋ ਕਿਸਾਨਾਂ ਦੇ 2 ਲੱਖ ਦਾ ਕਰਜ਼ਾ ਮੁਆਫ ਕਰਨ ਸਬੰਧੀ ਮਤਾ ਪਾਸ ਕੀਤਾ ਹੈ, ਉਹ ਇਕ ਇਤਿਹਾਸਿਕ ਫੈਸਲਾ ਹੈ, ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਇਹ ਸ਼ਬਦ ਸੀਨੀਅਰ ਕਾਂਗਰਸੀ ਆਗੂ ਸੁਰਜੀਤ ਸਿੰਘ ਸੱਦੂਵਾਲ ਮੈਂਬਰ ਐਡਵਾਈਜ਼ਰੀ ਕਮੇਟੀ ਕਾਂਗਰਸ ਪੰਜਾਬ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ 10 ਸਾਲਾਂ ਦੇ ਰਾਜ ਨੇ ਪੰਜਾਬ ਨੂੰ ਕੰਗਾਲੀ ਤਕ ਪਹੁੰਚਾ ਦਿੱਤਾ ਸੀ, ਜਿਸ ਨੂੰ ਹੌਲੀ-ਹੌਲੀ ਕੈਪਟਨ ਸਰਕਾਰ ਵਿੱਤ ਪੱਖੋਂ ਮਜ਼ਬੂਤ ਕਰਨ 'ਚ ਲੱਗੀ ਹੋਈ ਹੈ। ਸੱਤਾ ਹੱਥੋਂ ਜਾਂਦੇ ਹੀ ਅਕਾਲੀ ਦਲ-ਭਾਜਪਾ ਨੂੰ ਪੰਜਾਬ ਦਾ ਵਿਕਾਸ ਚੇਤੇ ਆ ਜਾਂਦਾ ਹੈ, ਕਿਸਾਨਾਂ ਦੇ ਮਸਲੇ ਯਾਦ ਆ ਜਾਂਦੇ ਹਨ, ਜਦਕਿ ਸਰਕਾਰ ਸਮੇਂ ਅਕਾਲੀ ਆਗੂਆਂ ਨੂੰ ਸਿਰਫ ਆਪਣਾ ਵਿਕਾਸ ਤੇ ਪੰਜਾਬ ਦਾ ਵਿਨਾਸ਼ ਦਿੱਸਦਾ ਹੈ।
ਸੱਦੂਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜੋ ਚੋਣਾਂ 'ਚ ਵਾਅਦੇ ਕੀਤੇ ਸਨ, ਉਸ ਨੂੰ ਪੂਰੇ ਅਮਲ 'ਚ ਲਿਆਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਪੰਜ ਸਾਲਾਂ 'ਚ ਪੰਜਾਬ ਦੁਬਾਰਾ ਵਿਕਾਸ ਦੀ ਪਟੜੀ 'ਤੇ ਦੌੜੇਗਾ। ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਸਬੰਧੀ ਗੱਲਬਾਤ ਕਰਦਿਆਂ ਸੱਦੂਵਾਲ ਨੇ ਕਿਹਾ ਕਿ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਹੇਠ 550 ਸਾਲਾ ਪ੍ਰਕਾਸ਼ ਪੁਰਬ ਸਮਾਗਮ ਦੌਰਾਨ ਇਤਿਹਾਸਕ ਨਗਰੀ ਦਾ ਰਿਕਾਰਡ-ਤੋੜ ਵਿਕਾਸ ਹੋਵੇਗਾ, ਜਿੰਨਾ ਕਦੇ ਅਕਾਲੀ ਸਰਕਾਰ ਨੇ ਸੋਚਿਆ ਵੀ ਨਹੀਂ ਹੋਵੇਗਾ। ਇਸ ਮੌਕੇ ਨਾਲ ਕੁਲਵਿੰਦਰ ਸਿੰਘ ਸੀਨੀਅਰ ਕਾਂਗਰਸੀ ਆਗੂ ਅਤੇ ਜਸਵੰਤ ਸਿੰਘ ਗੋਲਡੀ ਆਦਿ ਹਾਜ਼ਰ ਸਨ।
ਸਵਾ ਕਰੋੜ ਦੀ ਹੈਰੋਇਨ ਸਮੇਤ ਚਾਰ ਕਾਬੂ, ਮੁਲਜ਼ਮਾਂ ਦੇ ਜੇਲ ਵਿਚ ਜੁੜੇ ਸਨ ਆਪਸੀ ਤਾਰ
NEXT STORY