ਲੁਧਿਆਣਾ (ਨਰਿੰਦਰ) : ਮਹਾਂਰਾਸ਼ਟਰ 'ਚ ਅੱਠਵੀਂ ਜਮਾਤ ਨੂੰ ਪੜ੍ਹਾਈ ਜਾਣ ਵਾਲੀ ਇਤਿਹਾਸ ਦੀ ਕਿਤਾਬ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ। ਇਸ ਕਿਤਾਬ 'ਚ ਲਿਖਿਆ ਗਿਆ ਹੈ ਕਿ 1931 'ਚ ਸ਼ਹੀਦ ਭਗਤ ਸਿੰਘ ਅਤੇ ਰਾਜਗੁਰੂ ਦੇ ਨਾਲ ਅਨਵਰ ਨੂੰ ਫਾਂਸੀ ਦਿੱਤੀ ਗਈ ਸੀ, ਜਦੋਂ ਕਿ ਸੱਚਾਈ ਤੋਂ ਸਾਰੇ ਵਾਕਿਫ਼ ਹਨ ਕਿ ਇਨ੍ਹਾਂ ਦੋਹਾਂ ਮਹਾਨ ਸ਼ਹੀਦਾਂ ਦੇ ਨਾਲ ਸੁਖਦੇਵ ਥਾਪਰ ਨੂੰ ਸ਼ਹੀਦ ਕੀਤਾ ਗਿਆ ਸੀ ਪਰ ਸ਼ਹੀਦ ਸੁਖਦੇਵ ਦੀ ਥਾਂ ਕਿਸੇ ਕੁਰਬਾਨ ਹੁਸੈਨ ਦਾ ਨਾਂ ਸ਼ਾਮਲ ਕੀਤਾ ਗਿਆ ਹੈ, ਜਿਸ ਨੂੰ ਲੈ ਕੇ ਸ਼ਹੀਦ ਸੁਖਦੇਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਤੇ ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨਈਅਰ ਨੇ ਇਤਰਾਜ਼ ਜਤਾਇਆ ਹੈ।
ਇਹ ਵੀ ਪੜ੍ਹੋ : 'ਖੁਸਰਿਆਂ' ਹੱਥ ਚੜ੍ਹਿਆ ਸੂਟ ਪਾ ਕੇ ਵਧਾਈ ਮੰਗਣ ਵਾਲਾ ਨੌਜਵਾਨ, ਫਿਰ ਜੋ ਹੋਇਆ...
ਸ਼ਹੀਦ ਸੁਖਦੇਵ ਦੇ ਦੋਹਤੇ ਵਿਸ਼ਾਲ ਨੇ ਕਿਹਾ ਕਿ ਸ਼ਹੀਦਾਂ ਕਰਕੇ ਹੀ ਅੱਜ ਅਸੀਂ ਆਜ਼ਾਦ ਹਿੰਦੋਸਤਾਨ 'ਚ ਸਾਹ ਲੈਣ ਦੇ ਕਾਬਿਲ ਹੋ ਸਕੇ ਹਾਂ ਪਰ ਸਰਕਾਰਾਂ ਇਨ੍ਹਾਂ ਸ਼ਹੀਦਾਂ ਦੀ ਕੁਰਬਾਨੀ ਨੂੰ ਅਣਗੌਲਿਆ ਕਰ ਰਹੀਆਂ ਹਨ।
ਇਹ ਵੀ ਪੜ੍ਹੋ : NRI ਪੋਤੀ ਸਾਹਮਣੇ ਨਾ ਚੱਲੀ ਕਲਯੁਗੀ ਦਾਦੀ ਦੀ ਚਲਾਕੀ, ਉਮੀਦਾਂ 'ਤੇ ਫਿਰਿਆ ਪਾਣੀ
ਉਨ੍ਹਾਂ ਕਿਹਾ ਕਿ ਕਿਤਾਬ 'ਚ ਮਹਾਂਰਾਸ਼ਟਰ ਦੀ ਸਰਕਾਰ ਨੇ ਸ਼ਹੀਦ ਸੁਖਦੇਵ ਦਾ ਨਾ ਹੀ ਸ਼ਾਮਲ ਨਹੀਂ ਕੀਤਾ ਅਤੇ ਇਹ ਕਿਤਾਬ ਦਾ ਵਰਕਾ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਿਸ਼ਾਲ ਨੇ ਇਸ ਦੀ ਸਖ਼ਤ 'ਚ ਨਿੰਦਾਂ ਕੀਤੀ ਹੈ ਅਤੇ ਇਸ ਨੂੰ ਤੁਰੰਤ ਬਦਲਣ ਲਈ ਕਿਹਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਪੁੱਜ ਰਹੇ ਨੇ ਗੈਰ ਕਾਨੂੰਨੀ 'ਹਥਿਆਰ', ਇੰਝ ਹੋ ਰਹੀ ਸਪਲਾਈ
ਫਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ 'ਕੋਰੋਨਾ' ਦੇ 7 ਨਵੇਂ ਕੇਸਾਂ ਦੀ ਪੁਸ਼ਟੀ
NEXT STORY