ਫਤਿਹਗੜ੍ਹ ਸਾਹਿਬ (ਬਖਸ਼ੀ, ਜਗਦੇਵ): ਜ਼ਿਲਾ ਪੁਲਸ ਮੁਖੀ ਸ਼੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਕਿ ਫਤਿਹਗੜ੍ਹ ਸਾਹਿਬ ਵਿਖੇ 26 ਤੋਂ 28 ਦਸੰਬਰ ਤੱਕ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਨੂੰ ਮੁੱਖ ਰੱਖਦਿਆਂ ਆਵਾਜਾਈ ਦੇ ਬਦਲਵੇਂ ਰੂਟਾਂ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਆਵਾਜਾਈ ਨੂੰ ਨਿਰਵਿਘਨ ਚਲਾਇਆ ਜਾ ਸਕੇ ਤੇ ਕਿਸੇ ਨੂੰ ਆਵਾਜਾਈ ਸਬੰਧੀ ਕੋਈ ਦਿੱਕਤ ਨਾ ਆਵੇ ਤੇ ਨਾ ਹੀ ਟ੍ਰੈਫਿਕ ਜਾਮ ਦੀ ਸਮੱਸਿਆ ਨਾਲ ਜੂਝਣਾ ਪਵੇ। ਉਨ੍ਹਾਂ ਦੱਸਿਆ ਕਿ ਬਦਲਵੇਂ ਰੂਟ 23 ਤੋਂ 29 ਦਸੰਬਰ ਤੱਕ ਲਾਗੂ ਰਹਿਣਗੇ।
ਉਨ੍ਹਾਂ ਦੱਸਿਆ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜ਼ਿਲਾ ਪੁਲਸ ਦੇ 141 ਅਧਿਕਾਰੀ ਤੇ ਕਰਮਚਾਰੀ ਤਾਇਨਾਤ ਰਹਿਣਗੇ। ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਚੰਡੀਗੜ੍ਹ ਤੋਂ ਆਉਣ ਵਾਲੀ ਟ੍ਰੈਫਿਕ ਜਿਨ੍ਹਾਂ ਨੇ ਪਟਿਆਲਾ, ਸਰਹਿੰਦ ਤੇ ਲੁਧਿਆਣਾ ਜਾਣਾ ਹੈ ਉਨ੍ਹਾਂ ਲਈ ਟੀ-ਪੁਆਇੰਟ ਬਡਾਲੀ ਆਲਾ ਸਿੰਘ ਤੋਂ ਵਾਇਆ ਬੀਬੀਪੁਰ, ਬਰਾਸ ਤੋਂ ਰਜਿੰਦਰਗੜ੍ਹ ਤੋਂ ਜੀ.ਟੀ. ਰੋਡ-ਪਟਿਆਲਾ- ਸਰਹਿੰਦ ਰਾਹੀਂ ਗੋਬਿੰਦਗੜ੍ਹ, ਅਮਲੋਹ, ਮਲੇਰਕੋਟਲਾ, ਖੰਨਾ ਤੇ ਲੁਧਿਆਣਾ ਜਾਵੇਗੀ। ਇਸੇ ਤਰ੍ਹਾਂ ਰੋਪੜ, ਮੋਰਿੰਡਾ ਤੇ ਪੀਰਜੈਨ ਤੋਂ ਆਉਣ ਵਾਲੀ ਟ੍ਰੈਫਿਕ, ਜਿਨ੍ਹਾਂ ਨੇ ਪਟਿਆਲਾ, ਸਰਹਿੰਦ ਤੇ ਲੁਧਿਆਣਾ ਜਾਣਾ ਹੈ। ਉਹ ਟ੍ਰੈਫਿਕ ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਵਾਇਆ ਮੰਡੋਫਲ ਤੋਂ ਸਮਸ਼ੇਰ ਨਗਰ ਚੌਕ, ਓਵਰਬ੍ਰਿਜ ਤੋਂ ਜੀ.ਟੀ. ਰੋਡ ਰਾਹੀਂ ਪਟਿਆਲਾ, ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਮਲੇਰਕੋਟਲਾ, ਖੰਨਾ ਤੇ ਲੁਧਿਆਣਾ ਜਾਵੇਗੀ। ਸ਼੍ਰੀਮਤੀ ਕੌਂਡਲ ਨੇ ਦੱਸਿਆ ਕਿ ਪਟਿਆਲਾ, ਰਾਜਪੁਰਾ ਤੇ ਲੁਧਿਆਣਾ ਤੋਂ ਆਉਣ ਵਾਲੀ ਟ੍ਰੈਫਿਕ, ਜਿਨ੍ਹਾਂ ਨੇ ਚੁੰਨੀ, ਮੋਰਿੰਡਾ ਰੋਪੜ ਜਾਣਾ ਹੈ ਉਹ ਟ੍ਰੈਫਿਕ ਪੁਰਾਣੇ ਓਵਰਬ੍ਰਿਜ ਤੋਂ ਸਮਸ਼ੇਰ ਨਗਰ ਚੌਂਕ ਤੋਂ ਮੰਡੋਫਲ ਤੋਂ ਟੀ-ਪੁਆਇੰਟ ਭੈਰੋਂਪੁਰ, ਤੋਂ ਚੁੰਨੀ ਰਾਹੀਂ ਚੰਡੀਗੜ੍ਹ ਮੋਰਿੰਡਾ ਤੇ ਰੋਪੜ ਜਾਵੇਗੀ। ਇਸੇ ਤਰ੍ਹਾਂ ਪਟਿਆਲਾ ਤੋਂ ਆਉਣ ਵਾਲੀ ਟ੍ਰੈਫਿਕ, ਜਿਨ੍ਹਾਂ ਨੇ ਚੰਡੀਗੜ੍ਹ, ਰੋਪੜ, ਮੋਰਿੰਡਾ ਜਾਣਾ ਹੈ ਉਹ ਟ੍ਰੈਫਿਕ ਬੱਸ ਸਟੈਂਡ ਖਰੋੜਾ ਤੋਂ ਵਾਇਆ ਸਾਧੂਗੜ੍ਹ ਤੋਂ ਰਜਿੰਦਰਗੜ੍ਹ ਤੋਂ ਬਰਾਸ, ਬੀਬੀਪੁਰ ਤੋਂ ਬਡਾਲੀ ਰਾਹੀਂ ਚੰਡੀਗੜ੍ਹ, ਚੁੰਨੀ ਕਲਾਂ, ਮੋਰਿੰਡਾ ਤੇ ਰੋਪੜ ਜਾਵੇਗੀ।
ਜ਼ਿਲਾ ਪੁਲਸ ਮੁਖੀ ਨੇ ਦੱਸਿਆ ਕਿ ਰੋਪੜ, ਮੋਰਿੰਡਾ ਤੋਂ ਆਉਣ ਵਾਲੀ ਟ੍ਰੈਫਿਕ, ਜਿਨ੍ਹਾਂ ਨੇ ਗੋਬਿੰਦਗੜ੍ਹ, ਅਮਲੋਹ, ਲੁਧਿਆਣਾ ਜਾਣਾ ਹੈ ਉਹ ਟੀ-ਪੁਆਇੰਟ ਨੇੜੇ ਊਸ਼ਾ ਮਾਤਾ ਮੰਦਰ ਬਾਈਪਾਸ ਰੋਡ ਬੱਸੀ ਪਠਾਣਾਂ ਵਾਇਆ ਜੜਖੇਲਾ ਚੌਕ ਤੋਂ ਪਿੰਡ ਫਿਰੋਜ਼ਪੁਰ, ਬਾਗ ਸਿਕੰਦਰ ਰਾਹੀਂ ਗੋਬਿੰਦਗੜ੍ਹ, ਅਮਲੋਹ, ਖੰਨਾ, ਮਲੇਰਕੋਟਲਾ ਤੇ ਲੁਧਿਆਣਾ ਜਾਵੇਗੀ। ਇਸੇ ਤਰ੍ਹਾਂ ਮੋਰਿੰਡਾ ਰੋਪੜ ਤੋਂ ਆਉਣ ਵਾਲੀ ਟ੍ਰੈਫਿਕ, ਜਿਨ੍ਹਾਂ ਨੇ ਚੰਡੀਗੜ੍ਹ, ਪਟਿਆਲਾ, ਰਾਜਪੁਰਾ, ਸਰਹਿੰਦ ਜਾਣਾ ਹੈ ਉਹ ਟ੍ਰੈਫਿਕ ਟੀ-ਪੁਆਇੰਟ ਨੇੜੇ ਆਈ. ਟੀ. ਆਈ. ਬੱਸੀ ਪਠਾਣਾਂ ਤੋਂ ਸ਼ਹੀਦਗੜ੍ਹ ਤੋਂ ਫਤਿਹਪੁਰ ਅਰਾਈਆਂ ਤੋਂ ਰਾਏਪੁਰ ਗੁੱਜਰਾਂ ਤੋਂ ਦੁਫੇੜਾ ਮੋੜ ਤੋਂ ਖੱਬੇ ਚੰਡੀਗੜ੍ਹ ਤੇ ਸੱਜੇ ਭੈਰੋਂਪੁਰ, ਜੀ. ਟੀ. ਰੋਡ ਰਾਹੀਂ ਪਟਿਆਲਾ, ਸਰਹਿੰਦ, ਰਾਜਪੁਰਾ ਜਾਵੇਗੀ। ਸ਼੍ਰੀਮਤੀ ਕੌਂਡਲ ਨੇ ਆਮ ਲੋਕਾਂ ਤੇ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦੀ ਸਭਾ ਤੇ ਸੰਗਤ ਦੀ ਆਮਦ ਨੂੰ ਮੁੱਖ ਰੱਖਦਿਆਂ ਬਦਲਵੇਂ ਰੂਟਾਂ ਦਾ ਇਸਤੇਮਾਲ ਕਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾ ਹੀ ਨਤਮਸਤਕ ਹੋਣ ਵਾਲੀ ਸੰਗਤ ਨੂੰ ਕੋਈ ਪ੍ਰੇਸ਼ਾਨੀ ਆਵੇ। ਇਸ ਮੌਕੇ ਐੱਸ. ਪੀ. (ਡੀ) ਹਰਪਾਲ ਸਿੰਘ, ਐੱਸ. ਪੀ. (ਹੈ/ਕੁ) ਨਵਰੀਤ ਸਿੰਘ ਵਿਰਕ ਤੇ ਡੀ. ਐੱਸ. ਪੀ. ਹਰਦੀਪ ਸਿੰਘ ਬਡੂੰਗਰ ਆਦਿ ਹਾਜ਼ਰ ਸਨ।
ਵਿਛੋੜੇ ਦਾ ਸੱਲ੍ਹ : ਇਕਲੌਤੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਿਤਾ ਨੇ ਵੀ ਤੋੜਿਆ ਦਮ ਦਮ
NEXT STORY