ਜਲੰਧਰ(ਧਵਨ)— ਹੌਲੀ ਗਤੀ ਨਾਲ ਸੰਚਾਰ ਕਰਨ ਵਾਲਾ ਗ੍ਰਹਿ ਸ਼ਨੀ 26 ਅਕਤੂਬਰ ਨੂੰ ਸ਼ਾਮ 3.26 ਵਜੇ ਦੁਬਾਰਾ ਧਨੁ ਰਾਸ਼ੀ ਵਿਚ ਆ ਰਿਹਾ ਹੈ। ਇਸ ਰਾਸ਼ੀ ਵਿਚ ਸ਼ਨੀ ਦਾ ਸੰਚਾਰ 24 ਜਨਵਰੀ 2020 ਤੱਕ ਚੱਲੇਗਾ। ਜੋਤਿਸ਼ੀ ਸੰਜੇ ਚੌਧਰੀ ਅਨੁਸਾਰ ਸ਼ਨੀ ਮਨੁੱਖ ਨੂੰ ਕਰਮਾਂ ਦੇ ਅਨੁਸਾਰ ਫਲ ਦਿੰਦੇ ਹਨ। ਸ਼ਨੀ ਹਮੇਸ਼ਾ ਮਿਹਨਤ ਕਰਨ ਵਾਲਿਆਂ ਨੂੰ ਫਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨਾੜੀ ਸ਼ਾਸਤਰ ਅਨੁਸਾਰ ਸ਼ਨੀ ਭਾਰਤੀ ਗਣਤੰਤਰ ਕੁੰਡਲੀ ਦੇ 8ਵੇਂ ਘਰ ਵਿਚ ਆਉਣਗੇ, ਜਿਸ ਨੂੰ ਚੰਗਾ ਨਹੀਂ ਸਮਝਿਆ ਜਾਂਦਾ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਵੈਸੇ ਵੀ ਅਗਸਤ 2018 ਤੱਕ ਚੰਦਰਮਾ ਮਹਾਦਸ਼ਾ 'ਚ ਰਾਹੂ ਦੀ ਅੰਤਰਦਸ਼ਾ ਚੱਲਣੀ ਹੈ, ਜਿਸ ਕਾਰਨ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਆਮ ਤੌਰ 'ਤੇ ਅਸੰਤੋਸ਼ ਪਾਇਆ ਜਾਵੇਗਾ। ਦੇਸ਼ ਵਿਚ ਆਰਥਿਕ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਆਰਥਿਕ ਫੈਸਲੇ ਨਿਆਇਕ ਪ੍ਰਣਾਲੀ ਦੇ ਵਿਚਾਰ ਅਧੀਨ ਆ ਸਕਦੇ ਹਨ ਤੇ ਅਦਾਲਤ ਜਨਤਾ ਨੂੰ ਕੁਝ ਰਾਹਤ ਵੀ ਦੇ ਸਕਦੀ ਹੈ। ਗੁਆਂਢੀ ਦੇਸ਼ਾਂ ਦੇ ਨਾਲ ਆਪਸੀ ਸਬੰਧਾਂ ਵਿਚ ਕੜਵਾਹਟ ਦਾ ਮਾਹੌਲ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਤਾਮਿਲਨਾਡੂ ਦੀ ਰਾਜਨੀਤੀ ਵਿਚ ਖਾਸ ਕਰ ਕੇ ਉਤਾਰ-ਚੜ੍ਹਾਅ ਦੇਖਣ ਨੂੰ ਮਿਲਣਗੇ। ਬ੍ਰਹਿਸਪਤੀ ਅਤੇ ਸ਼ਨੀ ਦੇ ਸਾਂਝੇ ਪ੍ਰਭਾਵਾਂ ਕਾਰਨ ਦੇਸ਼ ਵਿਚ ਰੀਅਲ ਅਸਟੇਟ ਸੈਕਟਰ ਵਿਚ ਕੁਝ ਸੁਧਾਰ ਦੇਖਣ ਨੂੰ ਮਿਲੇਗਾ। ਕੇਂਦਰ ਵਿਚ ਰਾਜਗ ਦੇ ਨਾਲ ਗਠਜੋੜ ਵਿਚ ਸ਼ਾਮਲ ਦਲਾਂ ਦੇ ਨਾਲ ਮਤਭੇਦ ਉਭਰ ਕੇ ਸਾਹਮਣੇ ਆ ਸਕਦੇ ਹਨ। ਇਕ ਕੈਬਨਿਟ ਮੰਤਰੀ ਦੇ ਸਾਹਮਣੇ ਸੰਕਟ ਪੈਦਾ ਹੋਵੇਗਾ, ਜਦੋਂਕਿ ਇਕ ਵਿਰੋਧੀ ਧਿਰ ਦੇ ਆਗੂ ਨੂੰ ਵੀ ਸਿਹਤ ਸਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਪਤਨੀਆਂ ਦਾ 'ਕਰਵਾਚੌਥ' ਇਸ ਵਾਰ ਪਤੀਆਂ 'ਤੇ ਪਵੇਗਾ ਭਾਰੀ, ਜਾਣੋ ਕਿਵੇਂ
NEXT STORY