ਜਲੰਧਰ (ਸੋਨੂੰ)- ਜਲੰਧਰ ਦੇ ਬਸਤੀ ਦਾਨਿਸ਼ਮੰਦਾਂ 'ਚ ਕਤਲ ਕੀਤੇ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਵਿਕਾਸ (17) ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਭਤੀਜੇ ਵਿਕਾਸ ਦਾ ਤੇਜ਼ਧਾਰ ਹਥਿਆਰਾਂ ਨਾਲ ਬੀਤੀ ਰਾਤ ਕਤਲ ਕਰ ਦਿੱਤਾ ਗਿਆ ਸੀ। ਸੁਸ਼ੀਲ ਰਿੰਕੂ ਸਮੇਤ ਕਈ ਆਗੂ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਲਈ ਪਹੁੰਚੇ। ਇਸ ਮੌਕੇ ਜਿੱਥੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ, ਉਥੇ ਹੀ ਮਾਂ ਵਾਰ-ਵਾਰ ਰੋਂਦੇ ਹੋਏ ਬੇਹੋਸ਼ ਹੋ ਰਹੀ ਸੀ। ਪੁੱਤ ਨੂੰ ਸਿਹਰਾ ਬੰਨ੍ਹ ਕੇ ਅੰਤਿਮ ਵਿਦਾਈ ਦਿੰਦੇ ਵੇਖ ਹਰ ਇਕ ਦੀ ਅੱਖ ਨਮ ਸੀ। ਪਰਿਵਾਰ ਦੀ ਹਾਲਤ ਵੇਖੀ ਨਹੀਂ ਜਾ ਰਹੀ ਸੀ। ਅੰਤਿਮ ਸੰਸਕਾਰ ਮਗਰੋਂ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਪੁਲਸ ਤੁਰੰਤ ਵਿਕਾਸ ਦੇ ਕਤਲ ਦੇ ਪਿੱਛੇ ਦੇ ਮਕਸਦ ਨੂੰ ਦੱਸੇ।
ਇਹ ਵੀ ਪੜ੍ਹੋ: ਜਲੰਧਰ 'ਚ ਹੋਏ ਭਾਜਪਾ ਆਗੂ ਸ਼ੀਤਲ ਅੰਗੁਰਾਲ ਦੇ ਭਤੀਜੇ ਦੇ ਕਤਲ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਦੋਸ਼ੀ ਘਟਨਾ ਤੋਂ ਪਹਿਲਾਂ ਕਿਸੇ ਪਾਰਟੀ ਦੀ ਰੈਲੀ ਵਿੱਚ ਸ਼ਾਮਲ ਹੋ ਕੇ ਆਏ ਸਨ। ਸਾਨੂੰ ਘਟਨਾ ਸਥਾਨ ਤੋਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸਨ, ਮੁਲਜ਼ਮ ਘਟਨਾ ਸਥਾਨ 'ਤੇ ਖਾਲੀ ਪਲਾਟ ਵਿਚ ਸ਼ਰਾਬ ਪੀ ਰਹੇ ਸਨ। ਉੱਥੋਂ ਸ਼ਰਾਬ ਦੀਆਂ ਛੇ ਬੋਤਲਾਂ ਬਰਾਮਦ ਹੋਈਆਂ, ਅਤੇ ਉਹ ਅਪਰਾਧ ਵਾਲੀ ਥਾਂ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਪੀ ਰਹੇ ਸਨ।

ਇਹ ਵੀ ਪੜ੍ਹੋ: ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਸਪੇਨ ਵਿਚ ਪੰਜਾਬੀ ਨੌਜਵਾਨ ਦੀ ਮੌਤ

ਉਨ੍ਹਾਂ ਕਿਹਾ ਕਿ ਪੁਲਸ ਪਤਾ ਲਗਾਏ ਕਿ ਭਤੀਜੇ ਦੀ ਲੜਾਈ ਦਾ ਕਾਰਨ ਕੀ ਰਿਹਾ ਹੈ ? ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜਦੋਂ ਉਹ ਅੰਤਿਮ ਸੰਸਕਾਰ ਲਈ ਸ਼ਮਸ਼ਾਨਘਾਟ ਪਹੁੰਚੇ ਤਾਂ ਦੋਸ਼ੀ ਕਾਲੂ ਘਟਨਾ ਸਥਾਨ 'ਤੇ ਵਾਪਸ ਆ ਗਿਆ ਸੀ ਅਤੇ ਉੱਥੇ ਮੌਜੂਦ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਮਾਰਨ ਦੀ ਧਮਕੀ ਦੇ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਪੁਲਸ ਦਾਅਵਾ ਕਰ ਰਹੀ ਹੈ ਕਿ ਉਹ ਦੋਸ਼ੀ ਨੂੰ ਨਹੀਂ ਲੱਭ ਪਾ ਰਹੀ ਪਰ ਉਹ ਕੁਝ ਸਮਾਂ ਪਹਿਲਾਂ ਘਟਨਾ ਵਾਲੀ ਥਾਂ 'ਤੇ ਗਿਆ ਸੀ ਅਤੇ ਉੱਥੇ ਮੌਜੂਦ ਲੋਕਾਂ ਨੂੰ ਧਮਕੀਆਂ ਦਿੱਤੀਆਂ ਅਤੇ ਇਸ ਮਾਮਲੇ ਵਿਚ ਕਿਸੇ ਨੂੰ ਵੀ ਗਵਾਹੀ ਦੇਣ ਤੋਂ ਰੋਕਦਾ ਵਿਖਾਈ ਦੇ ਰਿਹਾ ਹੈ।



ਇਹ ਵੀ ਪੜ੍ਹੋ: ਜਲੰਧਰ 'ਚ High Alert! 2500 ਪੁਲਸ ਜਵਾਨ ਕਰ ਦਿੱਤੇ ਗਏ ਤਾਇਨਾਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: ਪੰਜਾਬ ਪੁਲਸ ਨੇ ਫਿਰੌਤੀ ਦੇ 10 ਲੱਖ ਲੈਣ ਆਏ 'ਰੰਗਦਾਰ' ਨੂੰ ਮਾਰੀ ਗੋਲ਼ੀ!
NEXT STORY