ਜਲੰਧਰ (ਬਿਊਰੋ) - ਖੂਬਸੂਰਤੀ ਨੂੰ ਚਾਰ ਚੰਦ ਲਾਉਣ ਲਈ ਸ਼ਿੰਗਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਸ਼ਿੰਗਾਰ ਬੰਦੇ ਨੂੰ ਹੌਂਸਲੇ ਨਾਲ ਵੀ ਭਰ ਦਿੰਦਾ ਹੈ। ਹਾਰ ਸ਼ਿੰਗਾਰ ਤੋਂ ਬਾਅਦ ਉਹ ਆਪਣੇ ਆਪ 'ਤੇ ਜ਼ਿਆਦਾ ਮਾਣ ਕਰਨਾ ਸ਼ੁਰੂ ਕਰ ਦਿੰਦੇ ਹਨ। ਹਰ ਖਿੱਤੇ ਮੁਤਾਬਕ ਉਥੋਂ ਦਾ ਹਾਰ ਸ਼ਿੰਗਾਰ ਵੱਖਰਾ ਹੁੰਦਾ ਹੈ। ਉਂਝ ਮਰਦਾਂ ਦੇ ਮੁਕਾਬਲੇ ਤੀਵੀਆਂ ਇਸ ਨੂੰ ਵੱਧ ਤਰਜੀਹ ਦਿੰਦੀਆਂ ਹਨ। ਦੇਣ ਵੀ ਕਿਉਂ ਨਾ, ਇਸ ਨਾਲ ਉਨ੍ਹਾਂ ਦੀ ਖੂਬਸੂਰਤੀ ਵੱਧ ਨਿੱਖਰਦੀ ਹੈ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਭ ਲਈ ਤੁਹਾਡੀ ਜੇਬ ਤੁਹਾਨੂੰ ਕਿੰਨੀ ਕੁ ਆਗਿਆ ਦਿੰਦੀ ਹੈ। ਅਜਿਹਾ ਇਸ ਕਰਕੇ ਕਿਉਂਕਿ ਆਰਥਿਕਤਾ ਦਾ ਇਸ ਵਿਚ ਸਭ ਤੋਂ ਵੱਡਾ ਹੱਥ ਹੁੰਦਾ ਹੈ।
ਭਾਵੇਂ ਸੱਜਣ ਫੱਬਣ ਦਾ ਚਾਅ ਹਰੇਕ ਤੀਵੀਂ ਮਰਦ ਨੂੰ ਹੈ ਪਰ ਸਭ ਦੇ ਇਹ ਚਾਅ ਪੂਰੇ ਨਹੀਂ ਹੁੰਦੇ। ਬਹੁਤ ਸਾਰੇ ਲੋਕ ਅਜਿਹੇ ਵੀ ਹਨ, ਜਿਨ੍ਹਾਂ ਨੂੰ ਆਪਣੀਆਂ ਖ਼ਾਹਿਸ਼ਾਂ ਦਾ ਗਲਾ ਘੁੱਟਣਾ ਪੈਂਦਾ ਹੈ ਜਾਂ ਹਾਲਾਤ ਦੇ ਨਾਲ ਚੱਲਣਾ ਪੈਂਦਾ ਹੈ। ਬੰਦੇ ਦੀ ਸਭ ਤੋਂ ਪਹਿਲੀ ਦੌੜ ਰੋਟੀ, ਕੱਪੜਾ ਅਤੇ ਮਕਾਨ ਦੀ ਹੁੰਦੀ ਹੈ। ਇਸ ਤੋਂ ਬਾਅਦ ਹੀ ਦੂਸਰੀਆਂ ਚੀਜ਼ਾਂ ਆਉਂਦੀਆਂ ਹਨ। ਅੱਜ ਦੀ ਕਹਾਣੀ ਅਜਿਹੀ ਹੀ ਇਕ ਘਟਨਾ ਨਾਲ ਸਬੰਧ ਰੱਖਦੀ ਹੈ, ਜਿਸ ਨੂੰ ਕੁਲਵੰਤ ਸਿੰਘ ਵਿਰਕ ਹੁਣਾਂ ਨੇ ਲਿਖਿਆ ਹੈ। ਸੁਣੋ ਕਹਾਣੀ ਸ਼ਿੰਗਾਰ।
ਪੜ੍ਹੋ ਇਹ ਵੀ ਖਬਰ - ਵਿਸ਼ਵ ਇਤਿਹਾਸ ਦੀਆਂ ਪੰਜ ਵੱਡੀਆਂ ਮਹਾਂਮਾਰੀਆਂ ਦਾ ਸੁਣੋ ਕਿਵੇਂ ਹੋਇਆ ਅੰਤ
ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਤਸਵੀਰਾਂ)
ਪੜ੍ਹੋ ਇਹ ਵੀ ਖਬਰ - ਜਗਬਾਣੀ ਪੋਡਕਾਸਟ : ਸੁਣੋ ਕੁਲਵੰਤ ਸਿੰਘ ਵਿਰਕ ਦੀ ਕਹਾਣੀ 'ਚਾਰ ਚਿੱਠੀਆਂ'
ਪੜ੍ਹੋ ਇਹ ਵੀ ਖਬਰ - ਭਾਈ ਨਿਰਮਲ ਸਿੰਘ ਖ਼ਾਲਸਾ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ
ਪੜ੍ਹੋ ਇਹ ਵੀ ਖਬਰ - ਕੋਰੋਨਾ ਮਹਾਮਾਰੀ ਦੀ ਆਫ਼ਤ ਵਿਚ ਵਿਗਿਆਨੀ ਲੱਭ ਰਹੇ ਹਨ ਇਸ ਮਰਜ਼ ਦਾ ਤੋੜ (ਵੀਡੀਓ)
ਪੜ੍ਹੋ ਇਹ ਵੀ ਖਬਰ - ਪੋਡਕਾਸਟ ਦੀ ਕਹਾਣੀ : 'ਦੋ ਕੌਮੇਂ'
ਭੱਲਿਆਂ ਮੁਹੱਲਾ ਵਿਖੇ ਮਿਲੀ ਕੋਰੋਨਾ ਲੱਛਣਾਂ ਵਾਲੀ ਸ਼ੱਕੀ ਔਰਤ
NEXT STORY