ਜਲੰਧਰ (ਚਾਵਲਾ)— ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਪ੍ਰਧਾਨ ਦਿੱਲੀ ਕਮੇਟੀ ਨੂੰ ਜਸਪਾਲ ਅਟਵਾਲ ਨਾਲ ਆਪਣੇ ਨਿੱਜੀ ਸੰਬੰਧਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੁਕਮਾਂ ਦੇ ਉਲਟ ਦਿੱਲੀ ਕਮੇਟੀ ਵਲੋਂ ਇਕ ਪਤਿਤ ਨੂੰ ਸਨਮਾਨਿਤ ਕੀਤੇ ਜਾਣ ਦੀ ਮਜਬੂਰੀ ਦਾ ਦਿੱਲੀ ਦੀਆਂ ਸਿੱਖ ਸੰਗਤਾਂ ਸਾਹਮਣੇ ਖੁਲਾਸਾ ਕਰਨ ਲਈ ਵੰਗਾਰਿਆ। ਉਨ੍ਹਾਂ ਕਿਹਾ ਕਿ ਜਸਪਾਲ ਅਟਵਾਲ ਕੌਣ ਹੈ? ਤੇ ਉਸ ਦੀ ਪੰਥ ਨੂੰ ਕੀ ਦੇਣ ਹੈ? ਜਿਸ ਕਾਰਨ ਜੀ. ਕੇ. ਨੇ ਸ੍ਰੀ ਅਕਾਲ ਤਖ਼ਤ ਦੇ ਹੁਕਮਾਂ, ਸਿੱਖ ਰਹਿਤ ਮਰਿਆਦਾ ਅਤੇ ਸਿੱਖ ਪ੍ਰੰਪਰਾਵਾਂ ਦੇ ਵਿਰੁੱਧ ਇਕ ਪਤਿਤ ਨੂੰ ਦਿੱਲੀ ਕਮੇਟੀ ਵਲੋਂ ਸਨਮਾਨਿਤ ਕੀਤਾ? ਉਨ੍ਹਾਂ ਕਿਹਾ ਜਸਪਾਲ ਅਟਵਾਲ ਦਾ ਤਾਂ ਸਿੱਖਾਂ ਨੇ ਪਹਿਲਾਂ ਨਾਂ ਵੀ ਨਹੀਂ ਸੁਣਿਆ ਸੀ ਜਦੋਂ ਤਕ ਉਸਦਾ ਨਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੌਰਾਨ ਮੀਡੀਆ 'ਚ ਨਹੀਂ ਆਇਆ ਸੀ।
ਉਨ੍ਹਾਂ ਕਿਹਾ ਕਿ ਇਸ ਮੁੱਦੇ ਦੀ ਡੂੰਘੀ ਪੜਤਾਲ ਹੋਣੀ ਚਾਹੀਦੀ ਹੈ ਕਿ ਜਸਪਾਲ ਅਟਵਾਲ ਤੇ ਮਨਜੀਤ ਸਿੰਘ ਜੀ. ਕੇ. ਦੇ ਕੀ ਸਬੰਧ ਹਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਪ੍ਰਤੀਨਿਧ ਮੰਡਲ 'ਚ ਇਹ ਕਿਵੇਂ ਸ਼ਾਮਿਲ ਸੀ, ਜਿਸ ਕਾਰਨ ਵਿਸ਼ਵ ਪੱਧਰ ਦੇ ਸਿੱਖਾਂ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ।
ਸ. ਸਰਨਾ ਨੇ ਕਿਹਾ ਕਿ ਜੀ. ਕੇ. ਦਿੱਲੀ ਅਤੇ ਸੰਸਾਰ ਦੇ ਸਿੱਖਾਂ ਨੂੰ ਖੁਲਾਸਾ ਕਰਨ ਕਿ ਇਹ ਪਤਿਤ ਜਸਪਾਲ ਅਟਵਾਲ ਨੇ ਜੀ. ਕੇ. ਅਤੇ ਉਸਦੇ ਸਿਆਸੀ ਆਕਾਵਾਂ ਨੂੰ ਨਿੱਜੀ ਤੌਰ 'ਤੇ ਕੀ ਲਾਭ ਦਿੱਤਾ ਹੈ ਜੋ ਉਸ ਨੂੰ ਸਨਮਾਨਿਤ ਕੀਤਾ ਗਿਆ, ਜਦੋਂਕਿ ਜੀ. ਕੇ. ਨੇ ਦਿੱਲੀ ਕਮੇਟੀ ਦੀ ਗੋਲਕ ਦੇ ਖਰਚੇ 'ਤੇ ਕੀਤੀ ਆਪਣੀ ਕੈਨੇਡਾ ਫੇਰੀ ਦੌਰਾਨ ਖਾਲਿਸਤਾਨ ਦਾ ਡਟ ਕੇ ਵਿਰੋਧ ਕੀਤਾ ਸੀ ਅਤੇ ਬਾਦਲ ਪਰਿਵਾਰ ਤਾਂ ਹਮੇਸ਼ਾ ਇਨ੍ਹਾਂ ਨੂੰ ਅੱਤਵਾਦੀ ਤੇ ਵੱਖਵਾਦੀ ਗਰਦਾਨਦਾ ਰਿਹਾ ਹੈ, ਇਸ ਲਈ ਇਹ ਵੱਡੀ ਪੜਤਾਲ ਦਾ ਵਿਸ਼ਾ ਹੈ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਨਾਲ ਕੋਈ ਸਹਿਯੋਗ ਨਹੀਂ : ਸੁਖਬੀਰ
NEXT STORY