ਬੁਢਲਾਡਾ(ਮਨਜੀਤ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈ ਗਈ ਧਰਮ ਪ੍ਰਚਾਰ ਦੀ ਲਹਿਰ ਨੂੰ ਤੇਜ਼ ਕਰਦੇ ਹੋਏ ਮੀਤ ਪ੍ਰਧਾਨ ਜਥੇਦਾਰ ਬਾਬਾ ਬੂਟਾ ਸਿੰਘ ਗੁੜਥੜੀ, ਗਿਆਨੀ ਹਰਪ੍ਰੀਤ ਸਿੰਘ, ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋਕੀ ਤਲਵੰਡੀ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਬਲਾਕ ਬੁਢਲਾਡਾ ਦੇ ਪਿੰਡਾਂ 'ਚ ਧਰਮ ਪ੍ਰਚਾਰ ਮਾਲਵਾ ਜ਼ੋਨ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਬੱਪੀਆਣਾ, ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਜਸਵੀਰ ਕੌਰ ਦਾਤੇਵਾਸ, ਬਾਬਾ ਸੁਖਚੈਨ ਸਿੰਘ ਧੰਨਪੁਰਾ ਅਤੇ ਗਿਆਨੀ ਹਰਜਿੰਦਰ ਸਿੰਘ ਦੀ ਦੇਖ ਰੇਖ ਹੇਠ ਪਿੰਡਾਂ 'ਚ ਕਥਾ ਵਾਚਕਾਂ ਅਤੇ ਢਾਡੀਆਂ ਦੇ ਪ੍ਰੋਗਰਾਮ ਕਰਵਾ ਕੇ ਸੰਗਤਾਂ ਨੂੰ ਸਿੱਖ ਧਰਮ ਪ੍ਰਚਾਰ ਦੀ ਲਹਿਰ ਬਾਰੇ ਜਾਣੂੰ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦਰਸ਼ਨ ਸਿੰਘ ਨੇ ਦੱਸਿਆ ਕਿ ਧਾਰਮਿਕ ਫਿਲਮ ਗੁਰਦੁਆਰਾ ਇਲਾਕਾ ਬਾਰ੍ਹਾਂ ਰੇਲਵੇ ਰੋਡ ਬੁਢਲਾਡਾ, ਪਿੰਡ ਫੱਲੂਵਾਲਾ ਡੋਡ, ਦਾਤੇਵਾਸ ਵਿਖੇ ਦਿਖਾਈ ਗਈ। ਉਨ੍ਹਾਂ ਦੱਸਿਆ ਕਿ ਇਸ ਧਾਰਮਿਕ ਫਿਲਮ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਸਹਿਯੋਗ ਦੇ ਕੇ ਸ਼ਰਧਾ ਨਾਲ ਫਿਲਮ ਦੇਖੀ ਅਤੇ ਇਨ੍ਹਾਂ ਧਾਰਮਿਕ ਪ੍ਰੋਗਰਾਮਾਂ ਦੀ ਸਲਾਂਘਾ ਕੀਤੀ। ਇਸ ਮੌਕੇ ਗੁਰੁਦਆਰਾ ਕਮੇਟੀ ਦੇ ਪ੍ਰਧਾਨ ਸੂਬੇਦਾਰ ਹਰਦੇਵ ਸਿੰਘ, ਮੀਤ ਪ੍ਰਧਾਨ ਸੂਬੇਦਾਰ ਦਰਸ਼ਨ ਸਿੰਘ, ਕੈਸ਼ੀਅਰ ਅਮਰੀਕ ਸਿੰਘ, ਕਰਮਜੀਤ ਸਿੰਘ, ਸ਼ੇਰ ਸਿੰਘ, ਕੇਵਲ ਸਿੰਘ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
ਸੂਬਾ ਸਰਕਾਰ ਝੱਲੇ ਸ੍ਰੀ ਦਰਬਾਰ ਸਾਹਿਬ ਦਾ ਜੀ. ਐੱਸ. ਟੀ. ਖਰਚਾ : ਖਹਿਰਾ
NEXT STORY